ਜਥੇਦਾਰ ਤੇ ਮੁੱਖ ਮੰਤਰੀ, ਸੁਖਬੀਰ ਬਾਦਲ ਵਿਰੁਧ ਸਖ਼ਤ ਕਾਰਵਾਈ ਕਰਨ : ਬ੍ਰਹਮਪੁਰਾ
Published : Jul 30, 2020, 10:02 am IST
Updated : Jul 30, 2020, 10:02 am IST
SHARE ARTICLE
Ranjeet Singh Brahmpura
Ranjeet Singh Brahmpura

ਸਾਫ਼ ਹੋ ਗਿਐ ਕਿ ਸਾਰੇ ਪਾਪਾਂ ਵਿਚ ਸੁਖਬੀਰ ਸਿੰਘ ਬਾਦਲ ਸ਼ਾਮਲ ਸੀ

ਅੰਮ੍ਰਿਤਸਰ,  29 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਕੋਰ ਕਮੇਟੀ ਮੀਟਿੰਗ ਪਾਰਟੀ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਕਈ ਅਹਿਮ ਮਤੇ ਪਾਸ ਕੀਤੇ ਗਏ। ਅੱਜ ਦੀ ਇਕੱਤਰਤਾ ਸੁਖਬੀਰ ਸਿੰਘ ਬਾਦਲ ਵਲੋਂ ਵੋਟਾਂ ਦੀ ਖਾਤਰ ਝੂਠੇ ਸਾਧ ਰਾਮ ਰਹੀਮ ਨਾਲ ਮਿਲ ਕੇ ਧਾਰਮਕ ਮਸਲਿਆਂ 'ਤੇ ਸਿੱਖਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਾਉਣ ਦੇ ਕਾਰਜਾਂ ਦਾ ਪਰਦਾਫ਼ਾਸ਼ ਹੋਣ 'ਤੇ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ।

ਸੁਖਬੀਰ ਸਿੰਘ ਬਾਦਲ ਵਲੋਂ 2007 ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਪੋਸ਼ਾਕ ਰਾਮ ਰਹੀਮ ਨੂੰ ਭੇਂਟ ਕਰਨਾ, 2015 ਵਿਚ ਸੌਦਾ ਸਾਧ ਨੂੰ ਚੋਰ ਦਰਵਾਜ਼ੇ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਫ਼ੀ ਦਿਵਾਉਣਾ, ਪੰਜਾਬ ਪੁਲਿਸ ਸਿਟ ਵਲੋਂ ਰਾਮ ਰਹੀਮ ਤੇ ਗੁਰੂ ਸਾਹਿਬ ਦੇ ਸਰੂਪ ਚੋਰੀ ਕਰਨ ਦੇ ਦੋਸ਼ ਦਰਜ ਕਰਨਾ ਅਤੇ ਹੁਣ ਕੁੱਝ ਦਿਨ ਪਹਿਲਾਂ ਡੇਰਾ ਪੈਰੋਕਾਰਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਉਣ ਦੀ ਗੱਲ ਕਬੂਲ ਕਰਨਾ, ਇਸ ਗੱਲ ਨੂੰ ਬਿਲਕੁਲ ਸਾਫ਼ ਕਰਦੀ ਹੈ ਕਿ ਸੁਖਬੀਰ ਸਿੰਘ ਬਾਦਲ ਇਨ੍ਹਾਂ ਘੋਰ ਪਾਪਾਂ ਵਿਚ ਬਰਾਬਰ ਦਾ ਭਾਗੀਦਾਰ ਹੈ।

ਇਕੱਤਰਤਾ ਦੌਰਾਨ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਕੈਪਟਨ ਸਰਕਾਰ ਨੂੰ ਇਸ ਮਸਲੇ ਵਿਚ ਸੁਖਬੀਰ ਸਿੰਘ ਬਾਦਲ ਵਿਰੁਧ ਕਰੜੀ ਕਾਰਵਾਈ ਦੀ ਅਪੀਲ ਕੀਤੀ ਗਈ। ਦੂਸਰੇ ਮਤੇ 'ਚ ਕਰੋਨਾ ਮਹਾਂਮਾਰੀ ਕਰ ਕੇ ਪੰਜਾਬ ਦੀਆਂ ਸਨਅਤਾਂ, ਦੁਕਾਨਦਾਰਾਂ, ਕਾਰੋਬਾਰੀਆਂ, ਮਜਦੂਰਾਂ ਅਤੇ ਗਰੀਬਾਂ ਤੇ ਮੱਧਮ ਵਰਗ ਦੇ ਲੋਕਾਂ ਉਪਰ ਮੰਡਰਾਂ ਰਹੇ ਵਿੱਤੀ ਸੰਕਟ ਪ੍ਰਤੀ ਸਰਕਾਰਾਂ ਵਲੋਂ ਕੋਈ ਵੀ ਢੁਕਵੇਂ ਕਦਮ ਨਾ ਚੁੱਕਣ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਇਸ ਸਬੰਧੀ ਛੇਤੀ ਹੀ ਬਣਦੀ ਸਹਾਇਤਾ ਮੁਹਈਆ ਕਰਵਾਉਣ ਦੀ ਅਪੀਲ ਹੈ।

File Photo File Photo

ਤੀਸਰੇ ਮਤੇ ਰਾਹੀਂ ਪਾਰਟੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਆਰਡੀਨੈਂਸਾਂ ਨੂੰ ਕਿਸਾਨ ਵਿਰੋਧੀ ਕਰਾਰ ਦਿੰਦੀ ਹੈ ਅਤੇ ਮਹਿਸੂਸ ਕਰਦੀ ਹੈ ਅਜਿਹਾ ਕਰ ਕੇ ਕੇਂਦਰ ਦੀ ਸਰਕਾਰ ਨੇ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਦੀ ਅਪਣੀ ਮਰਜ਼ੀ ਨਾਲ ਲੁੱਟ-ਖਸੁੱਟ ਕਰਨ ਦੀ ਖੁਲ੍ਹ ਦੇ ਦਿਤੀ ਹੈ। ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਖੁਦਕੁਸ਼ੀਆਂ ਕਰ ਰਿਹਾ ਹੈ।

ਚੌਥੇ ਮਤੇ ਵਿਚ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਵਲੋਂ ਦੇਸ਼ ਅੰਦਰ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ਗਏ ਭਾਰੀ ਵਾਧੇ ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਗ਼ਰੀਬ ਵਰਗ ਰੋਜ਼ੀ ਰੋਟੀ ਤੋ ਆਤਰ ਹੈ। ਸਰਕਾਰ ਵੱਧੀਆਂ ਕੀਮਤਾਂ ਵਾਪਸ ਲਵੇ। ਪੰਜਵੇਂ ਮਤੇ 'ਚ ਬਾਦਲ ਪਰਵਾਰ ਦੀ ਕਠਪੁਤਲੀ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਬਾਦਲ ਪਰਵਾਰ ਦੇ ਕਹਿਣ 'ਤੇ ਕੇਂਦਰ ਸਰਕਾਰ ਵਲੋਂ ਸਮੇਂ ਸਿਰ ਚੋਣਾਂ ਨਾ ਕਰਵਾਏ ਜਾਣ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ।

 ਉਨ੍ਹਾਂ ਬਾਦਲਾਂ ਤੋ ਸ਼੍ਰੋਮਣੀ ਕਮੇਟੀ ਅਜ਼ਾਦ ਕਰਵਾਉਣ ਦੀ ਮੰਗ ਕੀਤੀ। ਪੰਥਕ ਅਤੇ ਪੰਜਾਬੀ ਏਕਤਾ ਸਮੇਂ ਦੀ ਮੁੱਖ ਲੋੜ ਹੈ ਇਸ ਏਕਤਾ ਲਈ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਹਮੇਸਾ ਤੱਤਪਰ ਰਹੇਗਾ। ਇਸ ਮੌਕੇ ਯੂਥ ਆਗੂ ਜਗਰੂਪ ਸਿੰਘ ਚੀਮਾ,ਗੁਰਪ੍ਰੀਤ ਸਿੰਘ, ਰਾਜਵੰਤ ਸਿੰਘ,ਬਲਜਿੰਦਰ ਸਿੰਘ ਸੇਰਾ, ਅਮਨਦੀਪ ਸਿੰਘ ਬਰਾੜ, ਜਤਿੰਦਰ ਸਿੰਘ , ਮੁਖਤਾਰ ਸਿੰਘ ਆਦਿ ਅਨੇਕਾਂ ਨੌਜਵਾਨ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement