ਵੇਖਣ ਵਾਲੀ ਗੱਲ ਹੈ ਕਿ ‘ਕੈਪਟਨ’ ਤੇ ‘ਸਿੱਧੂ’ ਲੜਾਈ ’ਚੋਂ ਪਹਿਲਾਂ ਕਿਹੜਾ ਭਜਦੈ : ਸੁਖਬੀਰ ਸਿੰਘ ਬਾ
Published : Jul 30, 2021, 12:36 am IST
Updated : Jul 30, 2021, 12:36 am IST
SHARE ARTICLE
image
image

ਵੇਖਣ ਵਾਲੀ ਗੱਲ ਹੈ ਕਿ ‘ਕੈਪਟਨ’ ਤੇ ‘ਸਿੱਧੂ’ ਲੜਾਈ ’ਚੋਂ ਪਹਿਲਾਂ ਕਿਹੜਾ ਭਜਦੈ : ਸੁਖਬੀਰ ਸਿੰਘ ਬਾਦਲ

ਬਠਿੰਡਾ, 29 ਜੁਲਾਈ (ਬਲਵਿੰਦਰ ਸ਼ਰਮਾ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਕਾਂਗਰਸੀ ਤਾਂ ਆਪੇ ਹੀ ਲੜ-ਲੜ ਮਰੀ ਜਾਂਦੇ ਹੈ। 
ਵਿਅੰਗਮਈ ਹਾਸਾ ਹਸਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਅਤੇ ਨਵਜੋਤ ਸਿੰਘ ਸਿੰਘੂ ਪ੍ਰਧਾਨ ਸੂਬਾ ਕਾਂਗਰਸ ਦੀ ਆਪਸੀ ਲੜਾਈ ਬੜੀ ਜ਼ੋਰਦਾਰ ਚੱਲ ਰਹੀ ਹੈ। ਵੈਸੇ ਵੀ ਇਨ੍ਹਾਂ ਦੋਵਾਂ ਤੋਂ ਪੰਜਾਬ ਦੇ ਭਲੇ ਦੀ ਉਮੀਦ ਤਾਂ ਹੈ ਨਹੀਂ, ਹੁਣ ਤਮਾਸ਼ਾ ਹੀ ਦੇਖ ਲਵੋ। ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਇਨ੍ਹਾਂ ਦੋਵਾਂ ’ਚੋਂ ਪਹਿਲਾਂ ਕਿਹੜਾ ਭੱਜਦਾ ਹੈ। 
ਸੁਖਬੀਰ ਬਾਦਲ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਉਹ ਬਠਿੰਡਾ ’ਚ ਵਰਕਰ ਮੀਟਿੰਗ ਨੂੰ ਸੰਬੋਧਨ ਕਰਨ ਲਈ ਪਹੁੰਚੇ ਸਨ, ਜਿਥੇ ਕਾਂਗਰਸ ਸੇਵਾ ਦਲ ਦੇ ਵੱਡੀ ਗਿਣਤੀ ਵਰਕਰ ਅਕਾਲੀ ਦਲ ਵਿਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਕਾਂਗਰਸ  ਸਰਕਾਰ ਐੱਸ ਸੀ ਸਕਾਲਰਸ਼ਿਪ ਦਾ ਰਿਕਾਰਡ ਸੀ.ਬੀ.ਆਈ. ਨੂੰ ਨਹੀਂ ਦੇ ਰਹੀ, ਜੋ ਨਿੰਦਣਯੋਗ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਮੁੱਖ ਮੰਤਰੀ ਕੈਪਟਨ ਭਿ੍ਰਸ਼ਟ ਮੰਤਰੀ ਦੀ ਡਟਵੀਂ ਹਮਾਇਤ ਕਰ ਰਹੇ ਹਨ ਤੇ ਉਹ ਲੱਖਾਂ ਦਲਿਤ ਵਿਦਿਆਰਥੀਆਂ ਨੂੰ ਇਨਸਾਫ਼ ਨਹੀਂ ਦੇਣਾ ਚਾਹੁੰਦੇੇ। ਜਿਨ੍ਹਾਂ ਦਾ ਭਵਿੱਖ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਤਬਾਹ ਕਰ ਦਿਤਾ ਹੈ। ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਆਉਣ ’ਤੇ ਯਕੀਨੀ ਬਣਾਇਆ ਜਾਵੇਗਾ ਕਿ ਦਲਿਤ ਵਿਦਿਆਰਥੀਆਂ ਲਈ ਆਇਆ ਪੈਸਾ ਹੜੱਪਣ ਵਾਲੇ ਮੰਤਰੀ ਤੇ ਹੋਰ ਸਾਰੇ ਦੋਸ਼ੀਆਂ ਨੂੰ ਸਜ਼ਾ ਮਿਲੇ।
ਉਨ੍ਹਾਂ ਕਿਹਾ ਕਿ ਸੂਬੇ ਵਿਚ ਅਕਾਲੀ ਸਰਕਾਰ ਬਣਨ ’ਤੇ 400 ਕਰੋੜ ਰੁਪਏ ਦੇ ਜੇ.ਸੀ.ਟੀ. ਇਲੈਕਟ੍ਰਾਕਿਸ ਦੇ ਪਲਾਟ ਵੇਚਣ ਦੇ ਘਪਲੇ ਦੀ ਨਿਸ਼ਚਿਤ ਸਮੇਂ ਅੰਦਰ ਜਾਂਚ ਦੇ ਹੁਕਮ ਵੀ ਜਾਰੀ ਕੀਤੇ ਜਾਣਗੇ। ਹੈਰਾਨੀ ਵਾਲੀ ਗੱਲ ਹੈ ਕਿ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਮੁਹਾਲੀ ਵਿਚ 31 ਏਕੜ ਬੇਸ਼ਕੀਮਤੀ ਜ਼ਮੀਨ ਪੰਜਾਬ ਇਨਫੋਟੈਕ ਵਿਭਾਗ ਤੇ ਵਿੱਤ ਵਿਭਾਗ ਨੁੰ ਦਰਕਿਨਾਰ ਕਰ ਕੇ ਅਪਣੇ ਨੇੜਲਿਆਂ ਨੂੰ ਵੇਚਣ ਦੀ ਆਗਿਆ ਦੇ ਦਿਤੀ। ਨਾ ਸਿਰਫ 161 ਕਰੋੜ ਰੁਪਏ ਮੁਨਾਫ਼ਾ ਜੋ ਕਿ ਜਾਇਦਾਦ ਦੀ ਵਿਕਰੀ ’ਤੇ ਅੱਧਾ ਦਿਤਾ ਜਾਣਾ ਸੀ, ਅੱਧਾ ਕੀਤਾ ਗਿਆ ਬਲਕਿ ਇਹ ਥਾਂ 5 ਹਜ਼ਾਰ ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਵੇਚ ਦਿੱਤੀ ਗਈ ਜਦਕਿ ਮਾਰਕੀਟ ਕੀਮਤ 30 ਹਜ਼ਾਰ ਰੁਪਏ ਪ੍ਰਤੀ ਗਜ਼ ਹੈ। ਉਦਯੋਗ ਮੰਤਰੀ ਨੂੰ ਤੁਰਤ ਬਰਖ਼ਾਸਤ ਕਰਨ ਦੀ ਮੰਗ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਘੁਟਾਲੇ ਦੀ ਸੀ.ਬੀ.ਆਈ. ਜਾਂ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਇਸ ਘਪਲੇ ਲਈ ਜ਼ਿੰਮੇਵਾਰ ਅਫ਼ਸਰਾਂ ਸਮੇਤ ਸਾਰੀਆਂ ਵੱਡੀਆਂ ਮੱਛੀਆਂ ਨੂੰ ਸਜ਼ਾ ਮਿਲ ਸਕੇ। ਇਸ ਮੌਕੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਜ਼ਿਲਾ ਪ੍ਰਧਾਨ ਬਲਕਾਰ ਸਿੰਘ ਬਰਾੜ, ਬਬਲੀ ਢਿੱਲੋਂ, ਚਮਕੌਰ ਸਿੰਘ ਮਾਨ ਨੇ ਵੀ ਸੰਬੋਧਨ ਕੀਤਾ। 

ਫੈੋਟੋ : 29ਬੀਟੀਡੀ7
ਪੱਤਰਕਾਰਾਂ ਨੂੰ ਸੰਬੋਧਨ ਕਰਦੇ ਸੁਖਬੀਰ ਸਿੰਘ ਬਾਦਲ  -ਇਕਬਾਲ
 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement