37 ਸਾਲਾ ਵਿਅਕਤੀ ਦੀ ਸੁੱਤੇ ਹੋਇਆਂ 20 ਸਾਲ ਪਿੱਛੇ ਗਈ ਯਾਦਦਾਸ਼ਤ
Published : Jul 30, 2021, 7:15 am IST
Updated : Jul 30, 2021, 7:15 am IST
SHARE ARTICLE
image
image

37 ਸਾਲਾ ਵਿਅਕਤੀ ਦੀ ਸੁੱਤੇ ਹੋਇਆਂ 20 ਸਾਲ ਪਿੱਛੇ ਗਈ ਯਾਦਦਾਸ਼ਤ


ਸਵੇਰੇ ਉੱਠ ਸਕੂਲ ਜਾਣ ਦੀ ਖਿੱਚੀ ਤਿਆਰੀ, ਬੇਟੀ ਤੇ ਪਤਨੀ ਨੂੰ  ਵੀ ਭੁਲਿਆ

ਅਮਰੀਕਾ, 29 ਜੁਲਾਈ : ਅਮਰੀਕਾ  ਦੇ ਟੈਕਸਾਸ 'ਚ  ਇਕ 37 ਸਾਲਾ ਵਿਅਕਤੀ ਦੀ ਸੁੱਤੇ-ਸੁੱਤੇ ਹੀ ਯਾਦਦਾਸ਼ਤ ਚਲੀ ਗਈ | ਹੇਅਰਿੰਗ ਸਪੈਸ਼ਲਿਸਟ ਅਤੇ ਇਕ ਧੀ ਦੇ ਪਿਤਾ ਡੈਨੀਅਲ ਪੋਰਟਰ ਨਾਲ ਵਾਪਰੀ ਇਸ ਘਟਨਾ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ |  ਡੈਨੀਅਲ ਰਾਤ ਨੂੰ  ਅਰਾਮ ਨਾਲ ਸੌਂ ਰਿਹਾ ਸੀ | ਜਦੋਂ ਉਹ ਸਵੇਰੇ ਉੱਠਿਆ ਤਾਂ ਉਸ ਨੇ ਅਪਣੀ ਪਤਨੀ ਤੇ ਬੇਟੀ ਨੂੰ  ਵੀ ਨਾ ਪਛਾਣਿਆ | ਉਸ ਨੇ ਦਫ਼ਤਰ ਦੀ ਬਜਾਏ ਸਕੂਲ ਜਾਣ ਦੀ ਤਿਆਰੀ ਸ਼ੁਰੂ ਕਰ ਦਿਤੀ, ਕਿਉਂਕਿ ਉਸ ਦੀ ਯਾਦ 20 ਸਾਲ ਪਿੱਛੇ ਜਾ ਚੁੱਕੀ ਸੀ | ਉਹ ਅਪਣੇ ਆਪ ਨੂੰ  ਇਕ ਹਾਈ ਸਕੂਲ ਦਾ ਵਿਦਿਆਰਥੀ ਸਮਝਣ ਲਗਿਆ | ਜਦੋਂ ਉਹ ਸਵੇਰੇ ਉੱਠਿਆ ਤਾਂ ਉਸ ਨੂੰ  ਪਤਨੀ ਅਜਨਬੀ ਲੱਗੀ | ਉਸ ਨੂੰ  ਲਗਿਆ ਕਿ ਅਜਨਬੀ ਔਰਤ ਨੇ ਉਸ ਨੂੰ  ਅਗ਼ਵਾ ਕੀਤਾ ਹੈ | ਉਹ ਅਪਣੇ ਆਪ ਨੂੰ  ਇਕ ਹਾਈ ਸਕੂਲ ਦਾ ਵਿਦਿਆਰਥੀ ਸਮਝ ਰਿਹਾ ਸੀ ਅਤੇ ਜਦੋਂ ਉਸ ਨੇ ਅਪਣੇ ਆਪ ਨੂੰ  ਸ਼ੀਸ਼ੇ ਵਿਚ ਵੇਖਿਆ ਤਾਂ ਉਹ ਵਿਸ਼ਵਾਸ ਨਹੀਂ ਕਰ ਸਕਦਾ ਸੀ ਕਿ ਉਹ 17 ਸਾਲਾਂ ਦੀ ਉਮਰ ਵਿਚ ਇੰਨੀ ਚਰਬੀ ਵਾਲਾ ਬੰਦਾ ਕਿਵੇਂ ਹੋ ਸਕਦਾ ਹੈ? ਉਸ ਦੀ ਪਤਨੀ ਰੂਥ ਅਤੇ 10 ਸਾਲ ਦੀ ਬੇਟੀ ਨੇ ਉਸ ਨੂੰ  ਅਪਣੇ ਬਾਰੇ ਦੱਸਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਕੱੁਝ ਵੀ ਯਾਦ ਨਾ ਕਰ ਸਕਿਆ | 

ਵਿਅਕਤੀ ਨੇ ਮਾਪਿਆਂ ਦੇ ਘਰ ਜਾ ਕੇ ਅਪਣਾ ਬਚਪਨ ਜਿਉਣਾ ਸ਼ੁਰੂ ਕਰ ਦਿਤਾ  ਅਤੇ ਇਕ ਸਾਲ ਬਾਅਦ ਵੀ ਯਾਦਦਾਸ਼ਤ ਵਾਪਸ ਨਹੀਂ ਆਈ |
   ਉਸ ਦੇ ਪ੍ਰਵਾਰ ਦਾ ਕਹਿਣਾ ਹੈ ਕਿ ਪਹਿਲਾਂ ਡਾਕਟਰਾਂ ਨੇ ਇਸ ਨੂੰ  ਸ਼ਾਰਟ ਟਰਮ ਮੈਮੋਰੀ ਲੋਸ ਦਾ ਨਾਮ ਦਿਤਾ ਸੀ ਅਤੇ ਕਿਹਾ ਸੀ ਕਿ ਉਸ ਦੀ 24 ਘੰਟਿਆਂ ਵਿਚ  ਯਾਦਾਸ਼ਤ ਵਾਪਸ ਆ ਜਾਵੇਗੀ | ਹਾਲਾਂਕਿ ਹੁਣ ਇਕ ਸਾਲ ਬੀਤ ਗਿਆ ਹੈ, ਪਰ ਡੈਨੀਅਲ ਨੂੰ  ਕੋਈ ਵੀ ਘਟਨਾ ਯਾਦ ਨਹੀਂ ਆਈ ਜੋ ਪਿਛਲੇ 20 ਸਾਲਾਂ ਵਿਚ ਵਾਪਰੀ ਸੀ | ਡਾਕਟਰਾਂ ਦਾ ਕਹਿਣਾ ਹੈ ਕਿ ਡੈਨੀਅਲ ਦੀ ਯਾਦਦਾਸ਼ਤ ਭਾਵਨਾਤਮਕ ਤਣਾਅ ਕਾਰਨ ਖ਼ਤਮ ਹੋ ਸਕਦੀ ਹੈ | ਜਨਵਰੀ 2020 ਤੋਂ ਉਸ ਦੀ ਜ਼ਿੰਦਗੀ ਵਿਚ ਬਹੁਤ ਗੜਬੜ ਹੋਈ ਸੀ | ਉਸਨੇ ਆਪਣੀ ਨੌਕਰੀ ਗੁਆ ਦਿਤੀ, ਘਰ ਵੇਚਣਾ ਪਿਆ ਅਤੇ ਸਲਿੱਪ ਡਿਸਕਸ ਨਾਲ ਵੀ ਨਜਿੱਠਣਾ ਪਿਆ |  ਡਾਕਟਰਾਂ ਦਾ ਕਹਿਣਾ ਹੈ ਕਿ ਡੂੰਘੇ ਸਦਮੇ ਕਾਰਨ, ਉਸਦਾ ਦਿਮਾਗ਼ ਪਿਛਲੇ ਸਮੇਂ ਦੀ ਹਰ ਚੀਜ਼ ਨੂੰ  ਭੁੱਲ ਗਿਆ ਹੈ | ਸਿਰਫ 20 ਸਾਲਾਂ ਦੇ ਜੀਵਨ ਨੂੰ  ਭੁੱਲਣਾ ਡਾਕਟਰਾਂ ਲਈ ਵੀ ਇਕ ਬੁਝਾਰਤ ਬਣਿਆ ਹੋਇਆ ਹੈ |
 

SHARE ARTICLE

ਏਜੰਸੀ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement