ਪ੍ਰਧਾਨ ਮੰਤਰੀ ਵਲੋਂ ਪਛੜੇ ਵਰਗ ਦੇ ਮੈਡੀਕਲ ਵਿਦਿਆਰਥੀਆਂ ਲਈ ਲਏ ਫ਼ੈਸਲੇ ਨਾਲ 5500 ਵਿਦਿਆਰਥੀਆਂ
Published : Jul 30, 2021, 7:20 am IST
Updated : Jul 30, 2021, 7:20 am IST
SHARE ARTICLE
image
image

ਪ੍ਰਧਾਨ ਮੰਤਰੀ ਵਲੋਂ ਪਛੜੇ ਵਰਗ ਦੇ ਮੈਡੀਕਲ ਵਿਦਿਆਰਥੀਆਂ ਲਈ ਲਏ ਫ਼ੈਸਲੇ ਨਾਲ 5500 ਵਿਦਿਆਰਥੀਆਂ ਨੂੰ  ਹੋਵੇਗਾ ਲਾਭ : ਡਾ: ਸੁਭਾਸ਼ ਸ਼ਰਮਾ

ਨੂੰ ਹੋਵੇਗਾ ਲਾਭ : ਡਾ: ਸੁਭਾਸ਼ ਸ਼ਰਮਾ

ਲੁਧਿਆਣਾ,  29  ਜੁਲਾਈ (ਪ੍ਰਮੋਦ ਕੌਸ਼ਲ) : ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਬੀਸੀ ਅਤੇ ਆਰਥਕ ਤੌਰ 'ਤੇ ਪਛੜੇ ਵਰਗਾਂ ਦੇ ਮੈਡੀਕਲ ਵਿਦਿਆਰਥੀਆਂ ਨੂੰ  ਲਾਭ ਪਹੁੰਚਾਉਣ ਦਾ ਇਤਿਹਾਸਕ ਫ਼ੈਸਲਾ ਲਿਆ ਹੈ ਜਿਸ ਨਾਲ ਸੂਬੇ ਦੇ 5500 ਵਿਦਿਆਰਥੀ ਪ੍ਰਧਾਨ ਮੰਤਰੀ ਦੇ ਇਸ ਫ਼ੈਸਲੇ ਦਾ ਲਾਭ ਲੈਣਗੇ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਓਬੀਸੀ ਨੂੰ  27 ਫ਼ੀ ਸਦੀ ਅਤੇ ਆਲ ਇੰਡੀਆ ਕੋਟੇ ਵਿਚ ਆਰਥਕ ਪੱਖੋਂ ਕਮਜ਼ੋਰ ਵਰਗ ਨੂੰ  10 ਫ਼ੀ ਸਦੀ ਰਾਖਵਾਂਕਰਨ ਮੈਡੀਕਲ ਵਿਦਿਆਰਥੀਆਂ ਲਈ ਦੇਣ ਦਾ ਇਤਿਹਾਸਕ ਫ਼ੈਸਲਾ ਦੂਰਦਰਸ਼ੀ ਕਦਮ ਹੈ |
ਡਾ. ਸੁਭਾਸ਼ ਸ਼ਰਮਾ ਨੇ ਪ੍ਰਧਾਨ ਮੰਤਰੀ ਦੇ ਇਸ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਪੀਜੀ ਵਿਚ 1500 ਓਬੀਸੀ ਅਤੇ ਐਮਬੀਬੀਐਸ ਵਿਚ 550 ਈ.ਡਬਲਯੂ.ਐਸ. ਅਤੇ ਪੀ.ਜੀ. ਵਿਦਿਆਰਥੀਆਂ ਵਿਚ ਲਗਭਗ 1000 ਈ ਡਬਲਯੂ.ਐਸ. ਵਿਦਿਆਰਥੀਆਂ ਨੂੰ  ਲਾਭ ਹੋਵੇਗਾ | ਡਾ. ਸ਼ਰਮਾ ਨੇ ਦਸਿਆ ਕਿ ਮੌਜੂਦਾ ਸਾਲ 2021- 2022 ਤਕ ਐਮਬੀਬੀਐਸ, ਐਮਡੀ, ਐਮਐਸ, ਡਿਪਲੋਮਾ, ਬੀਡੀਐਸ, ਐਮਡੀਐਸ ਵਿਚ ਤਕਰੀਬਨ 5,500 ਵਿਦਿਆਰਥੀ ਇਸ ਇਤਿਹਾਸਕ ਫ਼ੈਸਲੇ ਦਾ ਤੁਰਤ ਲਾਭ ਲੈਣਗੇ |

SHARE ARTICLE

ਏਜੰਸੀ

Advertisement

'Majithia ਦੇ ਠੇਕੇ ਤੋਂ ਨਹੀਂ ਖਰੀਦੀ ਦਾਰੂ ਦੀ ਪੇਟੀ ਤਾਂ ਕਰਕੇ ਫ਼ੋਟੋ ਪਾਈ' - Ashok Parashar Pappi ਨੇ ਖੜਕਾਇਆ..

27 Apr 2024 8:19 AM

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM
Advertisement