
ਪੁਲਿਸ ਨੇ ਮਾਮਲਾ ਕੀਤਾ ਦਰਜ
ਲੁਧਿਆਣਾ (ਰਾਜਵਿੰਦਰ ਸਿੰਘ) ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਨਾਬਾਲਿਗ ਨਾਲ ਉਸ ਦੇ ਤਿੰਨ ਚਚੇਰੇ ਭਰਾਵਾਂ ਨੇ ਬਲਾਤਕਾਰ ਕੀਤਾ।
Ludhiana
ਪੀੜਤਾ ਦਾ ਸਮੂਹਿਕ ਬਲਾਤਕਾਰ ਉਹ ਇਕ ਸਾਲ ਤੋਂ ਕਰ ਰਹੇ ਸਨ, ਪੀੜਤਾ ਦੇ ਪਿਤਾ ਬਿਹਾਰ ਰਹਿੰਦੇ ਹਨ ਅਤੇ ਮੁਲਜ਼ਮਾਂ ਦੇ ਪਿਤਾ ਨੇ ਉਸ ਬੱਚੀ ਨੂੰ ਗੋਦ ਲਿਆ ਹੋਇਆ ਸੀ, ਬੱਚੀ ਨੇ ਸਕੂਲ ਵਿੱਚ ਆਪਣੀ ਟੀਚਰ ਨੂੰ ਇਸ ਬਾਰੇ ਡਰਦਿਆਂ ਹੋਇਆਂ ਦੱਸਿਆ ਜਿਸ ਤੋਂ ਬਾਅਦ ਪੁਲਿਸ ਹਰਕਤ ਚ ਆਈ।
Rape
ਲੁਧਿਆਣਾ ਸ਼ਿਮਲਾਪੁਰੀ ਪੁਲਿਸ ਸਟੇਸ਼ਨ ਵਿਚ ਤੈਨਾਤ ਜਾਂਚ ਅਫਸਰ ਨੇ ਦੱਸਿਆ ਕਿ ਬੱਚੀ ਨਾਬਾਲਿਗ ਹੈ ਅਤੇ ਉਸ ਨੇ ਆਪਣੇ ਨਾਲ ਹੋਏ ਇਸ ਪੂਰੇ ਅਪਰਾਧ ਸਬੰਧੀ ਆਪਣੀ ਟੀਚਰ ਨੂੰ ਦੱਸਿਆ।
Rape
ਜਿਸ ਤੋਂ ਬਾਅਦ ਅਧਿਆਪਕਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਇਸ ਘਿਨੌਣੇ ਅਪਰਾਧ ਨੂੰ ਅੰਜਾਮ ਦੇਣ ਵਾਲੇ ਤਿੰਨੇ ਮੁਲਜ਼ਮਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਅਪਰਾਧੀ ਫ਼ਿਲਹਾਲ ਫ਼ਰਾਰ ਹਨ ਉਨ੍ਹਾਂ ਦੱਸਿਆ ਕਿ ਬੱਚੀ ਦਾ ਬਲਾਤਕਾਰ ਕਰਨ ਵਾਲੇ ਮੁਲਜ਼ਮਾਂ ਦੇ ਪਰਿਵਾਰ ਵੱਲੋਂ ਗੋਦ ਲਿਆ ਗਿਆ ਸੀ ਕਿਉਂਕਿ ਉਹ ਗ਼ਰੀਬ ਪਰਿਵਾਰ ਦੀ ਸੀ, ਪੀੜਤਾਂ ਦਾ ਪੁਲਿਸ ਵੱਲੋਂ ਮੈਡੀਕਲ ਕਰਵਾਇਆ ਜਾ ਰਿਹਾ ਹੈ।