ਗੁਰਦਾਸਪੁਰ 'ਚ ਪਿਟਬੁੱਲ ਕੁੱਤੇ ਨੇ ਨੌਜਵਾਨ ਤੇ ਕੀਤਾ ਹਮਲਾ, ਖਾਧਾ ਕੰਨ
Published : Jul 30, 2022, 6:26 pm IST
Updated : Jul 30, 2022, 6:27 pm IST
SHARE ARTICLE
photo
photo

ਨੌਜਵਾਨ ਦਾ ਹਸਪਤਾਲ 'ਚ ਚੱਲ ਰਿਹਾ ਇਲਾਜ

 

ਗੁਰਦਾਸਪੁਰ : ਪੰਜਾਬ ਦੇ ਗੁਰਦਾਸਪੁਰ 'ਚ ਪਿਟਬੁੱਲ ਕੁੱਤੇ ਨੇ ਨੌਜਵਾਨ ਦੇ ਕੰਨ ਵੱਢ ਕੇ ਉਸ ਦੇ ਮੂੰਹ 'ਤੇ ਨਿਸ਼ਾਨ ਪਾ ਦਿੱਤੇ। ਪਿਟਬੁੱਲ ਇੰਨਾ ਗੁੱਸੇ ਵਿਚ ਸੀ ਕਿ ਮਾਲਕ ਉਸ ਨੂੰ ਫੜ ਨਹੀਂ ਸਕਿਆ। ਕੁੱਤੇ ਨੇ ਲੜਕੇ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਹੈ। ਪਿਟਬੁਲ ਹਮਲੇ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਯੂਪੀ ਦੇ ਲਖਨਊ 'ਚ ਪਿਟਬੁਲ ਨੇ ਆਪਣੀ ਮਾਲਕਣ 'ਤੇ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਕਰੀਬ ਇੱਕ ਹਫ਼ਤੇ ਤੱਕ ਨਗਰ ਨਿਗਮ ਵੱਲੋਂ ਕੁੱਤੇ ਨੂੰ ਸਖ਼ਤ ਨਿਗਰਾਨੀ ਹੇਠ ਰੱਖਿਆ ਗਿਆ ਅਤੇ ਵਿਵਹਾਰ ਦੀ ਜਾਂਚ ਕੀਤੀ ਗਈ।

PitbullPitbull

ਪਿਟਬੁਲ ਹਮਲੇ ਦੀ ਇਹ ਦੂਜੀ ਘਟਨਾ ਪੰਜਾਬ ਦੇ ਗੁਰਦਾਸਪੁਰ ਦੀ ਹੈ। ਘਟਨਾ ਵੇਲੇ ਜ਼ਖ਼ਮੀ ਗੁਰਪ੍ਰੀਤ ਆਪਣੇ ਪਿਤਾ ਨਾਲ ਜਾ ਰਿਹਾ ਸੀ। ਪਿਤਾ ਨੇ ਹਿੰਮਤ ਨਾਲ ਪਿਟਬੁੱਲ ਦਾ ਮੁਕਾਬਲਾ ਕੀਤਾ ਅਤੇ ਪੁੱਤਰ ਨੂੰ ਉਸ ਦੇ ਚੁੰਗਲ ਵਿੱਚੋਂ ਛੁਡਵਾਇਆ। ਕੁੱਤੇ ਨੇ ਨੌਜਵਾਨ ਦੇ ਕੰਨ ਨੂੰ ਵੱਢਿਆ ਅਤੇ ਆਪਣੇ ਪੰਜੇ ਨਾਲ  ਉਸਦੇ ਚਿਹਰੇ 'ਤੇ ਵੀ ਵਾਰ ਕੀਤਾ। ਜ਼ਖ਼ਮੀ ਗੁਰਪ੍ਰੀਤ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਡਾਕਟਰ ਅਨੁਸਾਰ ਕੁੱਤੇ ਦੇ ਕੱਟਣ ਕਾਰਨ ਗੁਰਪ੍ਰੀਤ ਦੇ ਕੰਨ ਦਾ ਵੱਡਾ ਹਿੱਸਾ ਕੱਟਿਆ ਗਿਆ ਹੈ।

 

pitbullpitbull

 

ਸ਼ੁੱਕਰਵਾਰ ਦੇਰ ਸ਼ਾਮ ਬਟਾਲਾ ਦੇ ਪਿੰਡ ਕੋਟਲੀ ਵਿੱਚ ਵੀ ਪਿਟਬੁਲ ਕੁੱਤੇ ਦੇ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਗਿਆ ਹੈ ਕਿ ਪਿੰਡ ਕੋਟਲੀ ਵਿਖੇ 13 ਸਾਲਾ ਗੁਰਪ੍ਰੀਤ ਆਪਣੇ ਪਿਤਾ ਨਾਲ ਖੇਤਾਂ ਤੋਂ ਘਰ ਆ ਰਿਹਾ ਸੀ। ਇਸੇ ਦੌਰਾਨ ਪਿੰਡ ਦਾ ਇੱਕ ਵਿਅਕਤੀ ਆਪਣੇ ਪਿਟਬੁਲ ਕੁੱਤੇ ਨਾਲ ਘੁੰਮ ਰਿਹਾ ਸੀ। ਨਾਬਾਲਗ ਨੂੰ ਦੇਖ ਕੇ ਪਿਟਬੁੱਲ ਭੌਂਕਣ ਲੱਗਾ ਅਤੇ ਮਾਲਕ ਨੇ ਗੁਰਪ੍ਰੀਤ ਦੇ ਹੱਥ 'ਚੋਂ ਪੱਟਾ ਲਾਹ ਕੇ ਉਸ 'ਤੇ ਹਮਲਾ ਕਰ ਦਿੱਤਾ।

 

pitbullpitbull

ਨੌਜਵਾਨ ਨੂੰ ਜ਼ਖਮੀ ਹਾਲਤ 'ਚ ਬਟਾਲਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਥੇ ਗੁਰਪ੍ਰੀਤ ਦਾ ਇਲਾਜ ਕਰ ਰਹੇ ਡਾਕਟਰ ਗੁਰਪਾਲ ਸਿੰਘ ਨੇ ਦੱਸਿਆ ਕਿ ਨੌਜਵਾਨ ਦੇ ਸਰੀਰ 'ਤੇ ਕਈ ਥਾਵਾਂ 'ਤੇ ਕੁੱਤੇ ਦੇ ਪੰਜੇ ਦੇ ਨਿਸ਼ਾਨ ਹਨ। ਕੁੱਤੇ ਦੇ ਕੱਟਣ ਕਾਰਨ ਕੰਨ ਦਾ ਵੱਡਾ ਹਿੱਸਾ ਕੱਟਿਆ ਜਾਂਦਾ ਗਿਆ। ਉਸ ਦੀ ਗੱਲ 'ਤੇ ਵੀ ਜ਼ਖ਼ਮ ਹੋ ਗਏ ਹਨ। ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।  ਖਤਰੇ ਵਾਲੀ ਕੋਈ ਗੱਲ਼ ਨਹੀਂ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਦੀ ਸੋਚ ਬਾਬੇ ਨਾਨਕ ਵਾਲੀ : Harjit Grewal ਅਕਾਲੀ ਦਲ 'ਤੇ ਰੱਜ ਕੇ ਵਰ੍ਹੇ ਭਾਜਪਾ ਆਗੂ ਅਕਾਲੀ ਦਲ ਬਾਰੇ ਕਰਤੇ

29 Mar 2024 2:07 PM

ਦੇਖੋ ਚੋਣ ਅਧਿਕਾਰੀ ਕਿਵੇਂ ਸਿਆਸੀ ਇਸ਼ਤਿਹਾਰਬਾਜ਼ੀ ਅਤੇ Paid ਖ਼ਬਰਾਂ ਉੱਤੇ ਰੱਖ ਰਿਹਾ ਹੈ ਨਜ਼ਰ, ਕਹਿੰਦਾ- ਝੂਠੀਆਂ....

29 Mar 2024 1:14 PM

Mohali ਦੇ Pind 'ਚ ਹਾਲੇ ਗਲੀਆਂ ਤੇ ਛੱਪੜਾਂ ਦੇ ਮਸਲੇ ਹੱਲ ਨਹੀਂ ਹੋਏ, ਜਾਤ-ਪਾਤ ਦੇਖ ਕੇ ਹੁੰਦੇ ਸਾਰੇ ਕੰਮ !

29 Mar 2024 11:58 AM

'ਚੋਰ ਵੀ ਕਹਿੰਦਾ ਮੈਂ ਚੋਰੀ ਨਹੀਂ ਕੀਤੀ, ਜੇ Kejriwal ਬੇਕਸੂਰ ਨੇ ਤਾਂ ਸਬੂਤ ਪੇਸ਼ ਕਰਨ'

29 Mar 2024 11:53 AM

Punjab-Delhi 'ਚ ਤੋੜੇਗੀ BJP GOVT ! ਕੌਰ ਗਰੁੱਪ ਦੀ ਮੀਟਿੰਗ ਤੋਂ ਪਹਿਲਾ ਬੋਲਿਆ ਆਗੂ, ਕੋਈ ਸਾਡੇ ਕੋਲ ਆਉਂਦਾ ਹੈ...

29 Mar 2024 11:34 AM
Advertisement