Firozpur News : ਟਰੇਨ 'ਚ ਬੰਬ ਦੀ ਸੂਚਨਾ ਦੇਣ ਵਾਲਾ ਵਿਅਕਤੀ ਗ੍ਰਿਫਤਾਰ ,ਜੰਮੂ ਤਵੀ ਐਕਸਪ੍ਰੈਸ 'ਚ ਤਲਾਸ਼ੀ ਦੌਰਾਨ ਕੁਝ ਨਹੀਂ ਮਿਲਿਆ
Published : Jul 30, 2024, 2:52 pm IST
Updated : Jul 30, 2024, 2:52 pm IST
SHARE ARTICLE
Firozpur Jammu Tawi Ahmdabad Express Train Bomb
Firozpur Jammu Tawi Ahmdabad Express Train Bomb

ਟਰੇਨ ਯਾਤਰੀਆਂ ਨੂੰ ਲੈ ਕੇ ਅਹਿਮਦਾਬਾਦ ਲਈ ਰਵਾਨਾ

Firozpur News : ਫ਼ਿਰੋਜ਼ਪੁਰ 'ਚ ਮੰਗਲਵਾਰ ਸਵੇਰੇ ਬੰਬ ਦੀ ਸੂਚਨਾ ਮਿਲਣ ਤੋਂ ਬਾਅਦ ਜੰਮੂ ਤਵੀ ਤੋਂ ਅਹਿਮਦਾਬਾਦ ਜਾ ਰਹੀ ਐਕਸਪ੍ਰੈਸ ਟਰੇਨ ਨੂੰ ਰੋਕ ਦਿੱਤਾ ਗਿਆ। ਕਾਸੂ ਬੇਗੂ ਰੇਲਵੇ ਸਟੇਸ਼ਨ 'ਤੇ ਟਰੇਨ ਦੀ ਤਲਾਸ਼ੀ ਲਈ ਗਈ। ਭਾਰਤੀ ਫੌਜ ਦੇ ਬੰਬ ਨਿਰੋਧਕ ਦਸਤੇ ਨੂੰ ਵੀ ਬੁਲਾਇਆ ਗਿਆ। ਕਰੀਬ 6 ਘੰਟੇ ਤੱਕ ਚੱਲੀ ਸਰਚ ਤੋਂ ਬਾਅਦ ਟਰੇਨ 'ਚੋਂ ਕੁਝ ਨਹੀਂ ਮਿਲਿਆ ਅਤੇ ਹੁਣ ਟਰੇਨ ਯਾਤਰੀਆਂ ਨੂੰ ਲੈ ਕੇ ਅਹਿਮਦਾਬਾਦ ਲਈ ਰਵਾਨਾ ਹੋ ਗਈ।

ਫ਼ਿਰੋਜ਼ਪੁਰ ਦੇ ਐਸਐਸਪੀ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਬੰਬ ਦੀ ਸੂਚਨਾ ਦੇਣ ਵਾਲੇ ਵਿਅਕਤੀ ਦੀ ਕਾਲ ਡਿਟੇਲ ਟਰੇਸ ਕਰ ਲਈ ਗਈ ਹੈ। ਕਾਲ ਪੱਛਮੀ ਬੰਗਾਲ ਤੋਂ ਆਈ ਸੀ। ਪੰਜਾਬ ਪੁਲਿਸ ਨੇ ਪੱਛਮੀ ਬੰਗਾਲ ਦੀ ਸਥਾਨਕ ਪੁਲਿਸ ਨਾਲ ਸੰਪਰਕ ਕੀਤਾ ਅਤੇ ਪੱਛਮੀ ਬੰਗਾਲ ਤੋਂ ਫੋਨ ਕਰਨ ਵਾਲੇ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਕਤ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

 ਟ੍ਰੇਨ 'ਚ ਬੰਬ ਬਾਰੇ ਆਇਆ ਸੀ ਫ਼ੋਨ

ਰੇਲਵੇ ਅਧਿਕਾਰੀਆਂ ਮੁਤਾਬਕ ਮੰਗਲਵਾਰ ਸਵੇਰੇ ਜੰਮੂ ਤਵੀ ਭਗਤ ਕੀ ਕੋਠੀ ਐਕਸਪ੍ਰੈੱਸ (ਟਰੇਨ ਨੰਬਰ 19226) 'ਚ ਸੁਰੱਖਿਆ ਸੰਬੰਧੀ ਸੂਚਨਾ ਮਿਲੀ। ਇਕ ਵਿਅਕਤੀ ਨੇ ਟਰੇਨ 'ਚ ਸਵਾਰ ਇਕ ਯਾਤਰੀ ਨੂੰ ਫੋਨ ਕਰਕੇ ਕਿਹਾ ਕਿ ਟਰੇਨ 'ਚ ਬੰਬ ਹੈ। ਇਸ ਤੋਂ ਬਾਅਦ ਯਾਤਰੀ ਨੇ ਤੁਰੰਤ ਰੇਲਵੇ ਅਧਿਕਾਰੀਆਂ ਨੂੰ ਸੂਚਿਤ ਕੀਤਾ।

ਇਸ ਦੌਰਾਨ ਰੇਲ ਗੱਡੀ ਫ਼ਿਰੋਜ਼ਪੁਰ ਰੇਲਵੇ ਸਟੇਸ਼ਨ ਤੋਂ ਫ਼ਿਰੋਜ਼ਪੁਰ-ਬਠਿੰਡਾ ਸੈਕਸ਼ਨ 'ਤੇ ਫ਼ਰੀਦਕੋਟ ਰੇਲਵੇ ਸਟੇਸ਼ਨ ਵੱਲ ਰਵਾਨਾ ਹੋਈ ਸੀ। ਜਿਸ ਤੋਂ ਬਾਅਦ ਸਵੇਰੇ 7.42 ਵਜੇ ਰੇਲਗੱਡੀ ਨੂੰ ਕਾਸੂ ਬੇਗੂ ਰੇਲਵੇ ਸਟੇਸ਼ਨ 'ਤੇ ਰੋਕ ਦਿੱਤਾ ਗਿਆ। ਸੂਚਨਾ ਮਿਲਣ ਤੋਂ ਬਾਅਦ ਰੇਲਵੇ ਅਤੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਯਾਤਰੀਆਂ ਨੂੰ ਤੁਰੰਤ ਟਰੇਨ 'ਚੋਂ ਬਾਹਰ ਕੱਢ ਲਿਆ ਗਿਆ ਅਤੇ ਸਰਚ ਸ਼ੁਰੂ ਕਰ ਦਿੱਤੀ ਗਈ।

 

 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement