ਇੱਟਾਂ ਦੇ ਭੱਠਿਆਂ 'ਚ ਕੋਲੇ ਦੀ ਥਾਂ ਸੀ.ਐਨ.ਜੀ. ਦੀ ਵਰਤੋਂ ਕਰਨ ਦੀਆਂ ਸੰਭਾਵਨਾਵਾਂ ਖੋਜੀਆਂ ਜਾਣਗੀਆਂ
Published : Aug 30, 2020, 11:57 pm IST
Updated : Aug 30, 2020, 11:57 pm IST
SHARE ARTICLE
image
image

ਇੱਟਾਂ ਦੇ ਭੱਠਿਆਂ 'ਚ ਕੋਲੇ ਦੀ ਥਾਂ ਸੀ.ਐਨ.ਜੀ. ਦੀ ਵਰਤੋਂ ਕਰਨ ਦੀਆਂ ਸੰਭਾਵਨਾਵਾਂ ਖੋਜੀਆਂ ਜਾਣਗੀਆਂ

  to 
 

ਚੰਡੀਗੜ੍ਹ, 30 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਹਵਾ ਪ੍ਰਦੂਸ਼ਣ ਨੂੰ ਕੰਟਰੋਲ ਲਈ, ਤੰਦਰੁਸਤ ਪੰਜਾਬ ਮਿਸ਼ਨ ਤਹਿਤ ਯਤਨ ਆਰੰਭੇ ਗਏ ਹਨ, ਜਿਸ ਤਹਿਤ ਪੰਜਾਬ ਦੇ 2200 ਸਰਗਰਮ ਇੱਟ ਭੱਠਿਆਂ ਵਿਚੋਂ ਜ਼ਿਆਦਾਤਰ ਹਾਈ ਡ੍ਰਾਫ਼ਟ ਜਿੱਗ ਜੈਗ ਟੈਕਨਾਲੋਜੀ ਦੇ ਪ੍ਰਵਾਨਤ ਡਿਜ਼ਾਈਨ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਵਿਚ ਰਵਾਇਤੀ ਇੱਟ ਦੀ ਫ਼ਾਇਰਿੰਗ ਪ੍ਰਣਾਲੀ ਦੇ ਮੁਕਾਬਲੇ ਘੱਟ ਕੋਲੇ ਦੀ ਵਰਤੋਂ ਹੁੰਦੀ ਹੈ। ਇਹ ਜਾਣਕਾਰੀ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪਨੂੰ ਨੇ ਦਿਤੀ।
ਉਨ੍ਹਾਂ ਕਿਹਾ ਕਿ ਕੰਬਸ਼ਨ ਪ੍ਰਣਾਲੀਆਂ ਵਿਚ ਤਕਨੀਕੀ ਵਿਕਾਸ ਨੇ ਹੁਣ ਕੋਲਾ ਆਧਾਰਤ ਇੱਟ ਭੱਠਿਆਂ ਨੂੰ ਸੀ.ਐਨ.ਜੀ. ਅਧਾਰਤ ਇੱਟ ਭੱਠਿਆਂ ਵਿਚ ਤਬਦੀਲ ਕਰਨਾ ਸੰਭਵ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਅਸੀਂ ਇੱਟਾਂ ਦੇ ਭੱਠਿਆਂ ਨੂੰ ਕੋਇਲੇ ਤੋਂ ਸੀ.ਐਨ.ਜੀ. ਵਿਚ ਤਬਦੀਲ ਕਰਨ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰ ਰਹੇ ਹਾਂ।
ਪਨੂੰ ਨੇ ਦਸਿਆ ਕਿ ਪੰਜਾਬ ਸੂਬੇ ਵਿਚ ਇੱਟਾਂ ਦੇ ਭੱਠੇ ਲਗਪਗ 1100 ਕਰੋੜ ਇੱਟਾਂ ਬਣਾਉਣ ਲਈ 16 ਲੱਖ ਟਨ ਕੋਲੇ ਦੀ ਵਰਤੋਂ ਕਰਦੇ ਹਨ। ਹਾਲਾਂਕਿ, ਇੱਟ ਭੱਠਿਆਂ ਵਿਚ ਸੋਧੀ ਹੋਈ ਜਿੱਗ ਜੈਗ ਤਕਨਾਲੋਜੀ ਨੂੰ ਘੱਟ ਕੋਲੇ ਦੀ ਜਰੂਰਤ ਹੁੰਦੀ ਹੈ ਪਰ ਅਜੇ ਵੀ ਬਹੁਤ ਸਾਰੇ ਇੱਟ ਭੱਠੇ ਵਿਚ ਕੋਲੇ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਇਸੇ ਸੰਦਰਭ ਵਿਚ ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਅਤੇ ਤਕਨਾਲੋਜੀ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਇਕ ਟੈਕਨਾਲੋਜੀ ਲੈ ਕੇ ਆਉਣ, ਜਿਸ ਨਾਲ ਇੱਟ ਭੱਠਿਆਂ ਵਿਚ ਕੋਲੇ ਦੀ ਥਾਂ ਕੰਪ੍ਰੈਸਡ ਕੁਦਰਤੀ ਗੈਸ ਦੀ ਵਰਤੋਂ ਕੀਤੀ ਜਾ ਸਕੇ। ਇਸ ਪ੍ਰਕਿਰਿਆ ਵਿਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲੋੜੀਂਦੀ ਸਹਾਇਤਾ ਵੀ ਦੇ ਸਕਦਾ ਹੈ।
ਪਨੂੰ ਨੇ ਕਿਹਾ ਕਿ ਪੰਜਾਬ ਵਿਚ ਹੁਣ ਸੀ.ਐਨ.ਜੀ. ਆਸਾਨੀ ਨਾਲ ਉਪਲਬਧ ਹੋ ਜਾਂਦੀ ਹੈ ਅਤੇ ਵੱਡੀ ਗਿਣਤੀ ਵਿਚ ਕੋਲਾ ਆਧਾਰਤ ਉਦਯੋਗਿਕ ਇਕਾਈਆਂ ਗੈਸ ਆਧਾਰਤ ਯੂਨਿਟਾਂ ਵਿਚ ਤਬਦੀਲ ਹੋ ਰਹੀਆਂ ਹਨ। ਪੰਨੂੰ ਨੇ ਦਸਿਆ ਕਿ ਇੱਟਾਂ ਦੇ ਭੱਠਿਆਂ ਦਾ ਸੀ.ਐਨ.ਜੀ. ਵਿਚ ਤਬਦੀਲ ਹੋਣਾ ਨਾ ਸਿਰਫ਼ ਇੱਟਾਂ ਦੇ ਉਤਪਾਦਨ ਦੀ ਲਾਗਤ ਨੂੰ ਘਟਾਉਣ ਵਿਚ ਸਹਾਇਤਾ ਕਰੇਗਾ ਬਲਕਿ ਭੱਠਿਆਂ ਵਿਚ ਕੋਲੇ ਨਾਲ ਹੋਣ ਵਾਲੇ ਹਵਾ ਪ੍ਰਦੂਸ਼ਣ ਨੂੰ ਵੀ ਕਾਫ਼ੀ ਹੱਦ ਤਕ ਘਟਾਉਣ ਵਿਚ ਸਹਾਇਤਾ ਕਰੇਗਾ।  

SHARE ARTICLE

ਏਜੰਸੀ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement