
ਖ਼ਾਲਿਸਤਾਨੀ ਝੰਡਾ ਲਗਾਉਣ ਵਾਲੇ ਤਿੰਨੇ ਮੁਲਜ਼ਮ ਗ੍ਰਿਫ਼ਤਾਰ
'ਸਿੱਖਜ਼ ਫ਼ਾਰ ਜਸਟਿਸ' ਵਲੋਂ ਦਿਤੇ 2500 ਡਾਲਰ ਦੇ ਲਾਲਚ 'ਚ ਆ ਕੇ ਦਿਤਾ ਵਾਰਦਾਤ ਨੂੰ ਅੰਜਾਮ
ਮੋਗਾ, 30 ਅਗੱਸਤ (ਅਮਜਦ ਖ਼ਾਨ) : ਡਿਪਟੀ ਕਮਿਸਨਰ ਦਫ਼ਤਰ ਮੋਗਾ ਦੀ ਛੱਤ 'ਤੇ ਖ਼ਾਲਿਸਤਾਨ ਦਾ ਝੰਡਾ ਲਹਿਰਾਉਣ ਅਤੇ ਭਾਰਤ ਦੇ ਰਾਸ਼ਟਰੀ ਝੰਡੇ ਦੀ ਬੇਇੱਜਤੀ ਕਰਨ ਦਾ ਮਾਮਲੇ ਵਿਚ ਮੋਗਾ ਪੁਲਿਸ ਵਲੋਂ ਤਿੰਨੋਂ ਮੁਲਜ਼ਮਾਂ ਅਕਾਸਦੀਪ ਸਿੰਘ (19) ਉਰਫ਼ ਮੁੰਨਾ ਉਰਫ਼ ਸਾਜਨ ਵਾਸੀ ਸਾਧੂ ਵਾਲਾ (ਫ਼ਿਰੋਜ਼ਪੁਰ), ਜਸਪਾਲ ਸਿੰਘ ਉਰਫ਼ ਅੰਪਾ ਅਤੇ ਇੰਦਰਜੀਤ ਸਿੰਘ ਗਿੱਲ ਦੋਵੇਂ ਵਾਸੀ ਰੌਲੀ (ਮੋਗਾ) ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਗਈ ਹੈ।
ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਦਸਿਆ ਕਿ ਮੁਲਜ਼ਮ ਜਸਪਾਲ ਸਿੰਘ ਇੰਟਰਨੈਟ ਕੈਫ਼ੇ ਚਲਾਉਂਦਾ ਹੈ। ਉਹ ਦੂਜੇ ਮੁਲਜ਼ਮਾਂ ਨਾਲ ਖ਼ਾਲਿਸਤਾਨ ਸਬੰਧੀ ਆਨਲਾਈਨ ਸਮੱਗਰੀ ਖੰਗਾਲਦਾ ਰਹਿੰਦਾ ਸੀ, ਜਿਥੇ ਉਨ੍ਹਾਂ ਇਕ ਵੀਡੀਉ ਵੇਖੀ, ਜਿਸ ਵਿਚ ਸੰਸਥਾ 'ਸਿੱਖਸ ਫ਼ਾਰ ਜਸਟਿਸ' ਦੇ ਗੁਰਪਤਵੰਤ ਸਿੰਘ ਪੰਨੂ ਨੇ ਸਰਕਾਰੀ ਇਮਾਰਤਾਂ ਉੱਪਰ ਖ਼ਾਲਿਸਤਾਨ ਦੇ ਝੰਡੇ ਲਗਾਉਣ 'ਤੇ 2500 ਅਮਰੀਕੀ ਡਾਲਰ ਦੇ ਨਾਲ ਇਨਾਮ ਦੇਣ ਦਾ ਲਾਲਚ ਦਿਤਾ ਹੋਇਆ ਸੀ। ਇਸ ਦੇ ਜਵਾਬ ਵਿਚ ਮੁਲਜ਼ਮਾਂ ਨੇ ਹੋਰ ਵੇਰਵਿਆਂ ਦੀ ਮੰਗ ਕਰਨ ਲਈ ਗੁਰਪਤਵੰਤ ਸਿੰਘ ਪੰਨੂੰ ਦੇ ਵੀਡੀਉ ਵਿਚ ਬਣੇ ਇਕ ਵੱਟਸਐਪ ਨੰਬਰ 'ਤੇ ਸੰਪਰਕ ਕੀਤਾ, ਜਿਸ ਨੇ ਉਨ੍ਹਾਂ ਨੂੰ ਪ੍ਰਮੁੱਖ ਸਰਕਾਰੀ ਇਮਾਰਤਾਂ 'ਤੇ ਖ਼ਾਲਿਸਤਾਨ ਦੇ ਝੰਡੇ ਉਠਾਉਣ ਲਈ ਪ੍ਰੇਰਿਆ ਅਤੇ ਲਾਲਚ ਦਿਤਾ ਅਤੇ ਹਦਾਇਤ ਕੀਤੀ ਕਿ ਜਿੰਨਾ ਹੋ ਸਕੇ, ਉਹ ਭਾਰਤੀ ਰਾਸ਼ਟਰੀ ਝੰਡੇ ਦੀ ਬੇਇੱਜਤੀ ਕਰਨ। ਜਸਪਾਲ ਸਿੰਘ ਅਤੇ ਇੰਦਰਜੀਤ ਸਿੰਘ ਦੁਆਰਾ ਜਗ੍ਹਾ ਦਾ ਜਾਇਜ਼ਾ 13 ਅਗੱਸਤ ਨੂੰ ਦੁਪਹਿਰ 1:30 ਵਜੇ ਕੀਤਾ ਗਿਆ। 13 ਅਗੱਸਤ ਦੀ ਸਾਮ ਨੂੰ ਅਕਾਸ਼ਦੀਪ ਸਿੰਘ ਨੂੰ ਡੀ.ਸੀ. ਦਫ਼ਤਰ ਮੋਗਾ ਦੀ ਛੱਤ 'ਤੇ ਖ਼ਾਲਿਸਤਾਨ ਦਾ ਝੰਡਾ ਲਹਿਰਾਉਣ ਬਾਰੇ ਵੱਟਸਐਪ 'ਤੇ ਜਸਪਾਲ ਸਿੰਘ ਅਤੇ ਇੰਦਰਜੀਤ ਸਿੰਘ ਦੇ ਫ਼ੋਨ ਆਏ। ਉਹ 14 ਅਗੱਸਤ ਦੀ ਸਵੇਰੇ 6:30 ਵਜੇ ਇਕੱਠੇ ਹੋਏ ਅਤੇ ਦੋ ਮੋਟਰਸਾਈਕਲਾਂ 'ਤੇ ਸਵੇਰੇ 7 ਵਜੇ ਦੇ ਕਰੀਬ ਪਿੰਡ ਰੌਲੀ ਤੋਂ ਰਵਾਨਾ ਹੋਏ। ਉਹ ਸਵੇਰੇ 8 ਵਜੇ ਦੇ ਲਗਭਗ ਡੀ.ਸੀ. ਦਫ਼ਤਰ ਪੁੱਜੇ। ਉਹ ਨੈਸਲੇ ਗੇਟ ਦੇ ਸਾਹਮਣੇ, ਡੀ.ਸੀ. ਦਫ਼ਤਰ ਅੱਗੇ ਰੁਕ ਗਏ ਅਤੇ ਜਸਪਾਲ ਸਿੰਘ ਅਤੇ ਇੰਦਰਜੀਤ ਸਿੰਘ ਦੁਆਰਾ ਆਕਾਸ਼ਦੀਪ ਸਿੰਘ ਨੂੰ ਨਿਰਦੇਸ਼ ਦਿਤੇ ਗਏ ਕਿ ਡੀ.ਸੀ. ਦਫ਼ਤਰ ਦੀ ਛੱਤ ਉਪਰ ਝੰਡੇ ਦੀ ਵੀਡੀਉ ਬਣਾਈ ਜਾਵੇ। ਜਸਪਾਲ ਸਿੰਘ ਅਤੇ ਇੰਦਰਜੀਤ ਸਿੰਘ ਡੀ.ਸੀ. ਦਫ਼ਤਰ ਦੀ ਛੱਤ ਤੇ ਖ਼ਾਲਿਸਤਾਨ ਦਾ ਝੰਡਾ ਬੁਲੰਦ ਕੀਤਾ ਅਤੇ ਵਾਪਸ ਜਾਂਦੇ ਹੋਏ ਉਨ੍ਹਾਂ ਰਾਸ਼ਟਰੀ ਝੰਡੇ ਦੀ ਰੱਸੀ ਕੱਟ ਕੇ ਅਪਣੇ ਨਾਲ ਲੈ ਗਏ। ਫਿਰ ਉਹ ਭੱਜ ਕੇ ਪਿੰਡ ਰਾਉਲੀ ਵਲ ਚਲੇ ਗਏ। ਅਕਾਸ਼ਦੀਪ ਸਿੰਘ ਹੋਰ ਦੋਹਾਂ ਨੂੰ ਦੁਬਾਰਾ ਪਿੰਡ ਰੌਲੀ ਵਿਖੇ ਮਿਲਿਆ, ਜਿਥੇ ਕਿਹਾ ਗਿਆ ਕਿ ਅਕਾਸ਼ਦੀਪ ਦੇ ਫ਼ੋਨ ਤੋਂ ਜਸਪਾਲ ਸਿੰਘ ਦੇ ਫ਼ੋਨ ਵਿਚ ਵੀਡੀਉ ਭੇਜ ਦਿਤੀ ਗਈ ਸੀ, ਜਿਸ ਨੇ ਅੱਗੇ ਵੀਡੀਉ ਗੁਰਪਤਵੰਤ ਸਿੰਘ ਪੰਨੂ ਦੁਆਰਾ ਅਪਣੇ ਵੀਡੀਉ ਵਿਚ ਦਿਤੇ ਗਏ ਵੱਟਸਐਪ ਨੰਬਰ ਵਿਚ ਭੇਜ ਕਰ ਦਿਤੀ।
ਜਸਪਾਲ ਸਿੰਘ ਅਤੇ ਇੰਦਰਜੀਤ ਇਕ ਜੱਗਾ ਸਿੰਘ ਰ/ਓ ਪੱਖੋਵਾਲ ਨੂੰ ਮਿਲਣ ਲਈ ਗਏ ਸਨ। ਐਫ.ਆਈ.ਆਰ ਨੰ.136, 14.08.20 ਅ/ ਧ 115, 121, 121 ਏ, 124 ਏ, 153 ਏ, 153 ਬੀ, 506 ਅਤੇ 2 ਪਰਵੈਂਸ਼ਨ ਟੂ ਇਨਸਲਟ ਟੂ ਨੈਸਨਲ ਆਨਰ ਐਕਟ, 1971 ਅਤੇ 66 ਐਫ਼.ਆਈ.ਟੀ. ਐਕਟ, 10, 11, 13 ਯੂ ਏ ਪੀ ਏ ਐਕਟ ਦੇ 10, 11, 13 ਪੀ.ਐਸ. ਸਿਟੀ ਮੋਗਾ ਵਿਖੇ ਦਰਜ ਕੀਤਾ ਗਿਆ ਸੀ।
ਉਨ੍ਹਾਂ ਦਸਿਆ ਕਿ ਦੋਸੀ ਅਕਾਸਦੀਪ ਸਿੰਘ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸਨੇ ਕਬੂਲ ਕੀਤਾ ਸੀ ਕਿ ਗੁਰਪਤਵੰਤ ਸਿੰਘ ਪੰਨੂੰ ਦੁਆਰਾ ਕੀਤੀ ਗਈ ਵੀਡੀਉ ਦੇ ਜਵਾਬ ਵਿਚ ਅਤੇ ਉਸ ਤੋਂ ਬਾਅਦ ਵੀਡੀਉ ਵਿਚ ਦਿਤੇ ਗਏ ਵੱਟਸਐਪ ਨੰਬਰ 'ਤੇ, ਉਸ ਨੇ ਦੋ ਮੁਲਜ਼ਮਾਂ ਨਾਲ ਮਿਲ ਕੇ ਖ਼ਾਲਿਸਤਾਨੀ ਝੰਡਾ ਲਹਿਰਾਉਣ ਅਤੇ ਬੇਇੱਜਤੀ ਦੀ ਸਾਜ਼ਸ਼ ਰਚੀ ਸੀ। ਡੀ.ਸੀ. ਦਫ਼ਤਰ ਮੋਗਾ ਵਿਖੇ ਰਾਸ਼ਟਰੀ ਝੰਡਾ ਉਪਰੋਕਤ ਕੇਸ ਵਿਚ ਗੁਰਪਤਵੰਤ ਸਿੰਘ ਪੰਨੂ ਨੂੰ ਮੁਲਜ਼ਮ ਨਾਮਜ਼ਦ ਕੀਤਾ ਗਿਆ ਹੈ।
30 ਅਗੱਸਤ ਨੂੰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਤੋਂ ਇਕ ਸੂਚਨਾ ਮਿਲੀ ਸੀ ਕਿ ਮੁਲਜ਼ਮਾਂ ਇੰਦਰਜੀਤ ਸਿੰਘ ਅਤੇ ਜਸਪਾਲ ਸਿੰਘ ਨੂੰ ਫੜ ਲਿਆ ਗਿਆ ਹੈ। ਡੀ.ਐਸ.imageਪੀ. ਬਰਜਿੰਦਰ ਸਿੰਘ ਭੁੱਲਰ, ਮੋਗਾ ਦੀ ਨਿਗਰਾਨੀ ਹੇਠ ਇਕ ਟੀਮ ਮੁਲਜ਼ਮਾਂ ਨੂੰ ਮੌਜੂਦਾ ਕੇਸ ਵਿਚ ਮੋਗਾ ਲਿਆਉਣ ਲਈ ਭੇਜੀ ਗਈ। ਇਸ ਤਰ੍ਹਾਂ ਮੋਗਾ ਪੁਲਿਸ ਨੂੰ ਤਿੰਨਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਵੱਡੀ ਸਫ਼ਲਤਾ ਮਿਲੀ ਹੈ।