ਸਪੋਕਸਮੈਨ ਦੀ ਸੱਥ: ਵਿਅਕਤੀ ਨੇ ਕੈਮਰੇ ਅੱਗੇ ਮੰਨਿਆ, ‘‘ਹਾਂ ਮੈਂ ਨਸ਼ਾ ਵੇਚਦਾ ਹਾਂ’’
Published : Aug 30, 2022, 1:52 pm IST
Updated : Aug 30, 2022, 1:52 pm IST
SHARE ARTICLE
Spokesman di sath
Spokesman di sath

ਪਿੰਡ ਚੂਹੜਵਾਲ ਦੀਆਂ ਬਜ਼ੁਰਗ ਬੀਬੀਆਂ ਵੀ ਵੇਚਦੀਆਂ ਨੇ ਨਸ਼ਾ

 

ਚੰਡੀਗੜ੍ਹ (ਨਿਮਰਤ ਕੌਰ) : ਪੰਜਾਬ ਵਿਚ ਨਿਤ ਕਿਸੇ ਨਾ ਕਿਸੇ ਮਾਂ ਦਾ ਪੁੱਤ ਨਸ਼ੇ ਦੀ ਭੇਟ ਚੜ੍ਹ ਜਾਂਦਾ ਹੈ ਪਰ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਨਸ਼ਾ ਤਸਕਰੀ ਰੁਕਣ ਦਾ ਨਾਮ ਨਹੀਂ ਲੈ ਰਹੀ। ਪੰਜਾਬ ਵਿਚੋਂ ਨਸ਼ਾ ਖ਼ਾਤਮੇ ਲਈ ਰੋਜ਼ਾਨਾ ਸਪੋਕਸਮੈਨ ਨੇ ਵੀ ਨਸ਼ਾ ਮੁਕਤ ਪੰਜਾਬ ਨਾਂ ਦੀ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਤਹਿਤ ਸਪੋਕਸਮੈਨ ਦੀ ਸੱਥ ਸਾਹਨੇਵਾਲ ਦੇ ਪਿੰਡ ਚੂਰਵਾਲ ਪਹੁੰਚੀ ਤੇ ਪਿੰਡ ਦੇ ਹਾਲਾਤ ਬਾਰੇ ਗਰਾਊਂਡ ਜ਼ੀਰੋ ਤੋਂ ਰਿਪੋਰਟ ਤਿਆਰ ਕੀਤੀ। 

ਪਿੰਡ ਦੀਆਂ ਔਰਤਾਂ ਨੇ ਦੁਖੜਾ ਸੁਣਾਉਂਦੇ ਹੋਏ ਕਿਹਾ ਕਿ ਪਿੰਡ ਵਿਚ ਹੱਦ ਤੋਂ ਵੱਧ ਨਸ਼ਾ ਵਿਕਦਾ ਹੈ ਤੇ ਪਿੰਡ ਦੀਆਂ ਔਰਤਾਂ ਵੀ ਨਸ਼ਾ ਵੇਚਦੀਆਂ ਹਨ। ਨਸ਼ਾ ਕਰਨ ਵਾਲੇ ਪਿੰਡ ਦੇ ਅਨੇਕਾਂ ਬੰਦੇ ਨਸ਼ਾ ਕਰ ਕੇ 10-10 ਦਿਨ ਮੰਜੇ ’ਤੇ ਪਏ ਰਹਿੰਦੇ ਹਨ ਤੇ ਔਰਤਾਂ ਲੋਕਾਂ ਦੇ ਘਰ ਝਾੜੂ-ਪੋਚੇ ਆਦਿ ਦਾ ਕੰਮ ਕਰ ਕੇ ਜਿਵੇਂ-ਤਿਵੇਂ ਘਰ ਦਾ ਗੁਜ਼ਾਰਾ ਚਲਾਉਂਦੀਆਂ ਹਨ। ਪਹਿਲਾਂ ਤਾਂ ਔਰਤਾਂ ਕੋਲ ਮਗਨਰੇਗਾ ਦਾ ਕੰਮ ਸੀ ਪਰ ਹੁਣ ਤਾਂ ਉਹ ਵੀ ਬੰਦ ਪਿਆ ਹੈ। ਔਰਤਾਂ ਦਾ ਕਹਿਣਾ ਹੈ ਕਿ ਕਈ ਔਰਤਾਂ ਕਹਿੰਦੀਆਂ ਤਾਂ ਇਹ ਹਨ ਕਿ ਉਹ ਅਪਣੇ ਪਤੀ ਦਾ ਨਸ਼ਾ ਛਡਾਉਣਾ ਚਾਹੁੰਦੀਆਂ ਹਨ, ਪਰ ਬਾਅਦ ਵਿਚ ਨਸ਼ਾ ਛਡਾਊ ਕੇਂਦਰਾਂ ਵਿਚੋਂ ਨਸ਼ੇ ਦੀਆਂ ਗੋਲੀਆਂ ਲਿਆ ਕੇ ਖ਼ੁਦ ਹੀ ਪਿੰਡ ਵਿਚ ਵੇਚਦੀਆਂ ਹਨ। ਜਿਹੜੀ ਕਿ ਇਕ ਗੋਲੀ 80 ਰੁਪਏ ਦੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਜੇ ਘਰ ਦਾ ਮੁਖੀ ਵਿਅਕਤੀ 500 ਰੁਪਏ ਕਮਾ ਕੇ ਲੈ ਕੇ ਵੀ ਆਉਂਦਾ ਹੈ, ਤਾਂ ਉਹ 300 ਰੁਪਏ ਤਾਂ ਖ਼ੁਦ ਰੱਖ ਕੇ ਨਸ਼ੇ ਕਰਦਾ ਹੈ ਤੇ ਬਾਕੀ 200 ਰੁਪਏ ਨਾਲ ਔਰਤਾਂ ਘਰ ਦਾ ਖ਼ਰਚਾ ਕਿਵੇਂ ਚਲਾਉਣ?

ਇਸ ਬਾਰੇ ਜਦੋਂ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਨ੍ਹਾਂ ਨੇ ਪਿੰਡ ਵਿਚ ਵਿਕਾਸ ਕੀਤਾ ਹੈ, 25 ਤੋਂ 26 ਸੜਕਾਂ ਬਣਾਈਆਂ ਹਨ, ਪਰ ਪਿਛਲੇ 4-5 ਮਹੀਨਿਆਂ ਤੋਂ ਕੰਮ ਬੰਦ ਪਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੇ ਆਪਸੀ ਧੜੇਬਾਜ਼ੀ ਕਰ ਕੇ ਸਾਰਾ ਕੰਮ ਬੰਦ ਪਿਆ ਹੈ ਅਤੇ ਪਿੰਡ ਦੇ ਹੀ ਕੁੱਝ ਬੰਦੇ ਵਿਕਾਸ ਕਾਰਜ ਅੱਗੇ ਨਹੀਂ ਵਧਣ ਦੇ ਰਹੇ। ਪਿੰਡ ਵਿਚ ਬਣੇ ਸਕੂਲ ਦੀ ਗੱਲ ਚਲੀ ਤਾਂ ਲੋਕਾਂ ਨੇ ਦਸਿਆ ਕਿ ਸਕੂਲ ਵਿਚ ਸੱਭ ਕੁੱਝ ਹੈ ਪਰ ਅਧਿਆਪਕ ਨਹੀਂ ਹਨ। ਕਲਾਸਾਂ ਵਿਚ ਐਲਈਡੀ ਜ਼ਰੂਰ ਲੱਗੀ ਹੈ, ਪਰ ਅਧਿਆਪਕ ਨਹੀਂ ਹਨ।

ਇਕ ਵਿਦਿਆਰਥੀ ਨੇ ਦਸਿਆ ਕਿ 2012 ਤੋਂ ਬਾਅਦ ਸਕੂਲ ਨੂੰ ਕਦੇ ਵੀ ਪੂਰੇ ਅਧਿਆਪਕ ਨਹੀਂ ਮਿਲੇ। ਨਾਲ ਹੀ, ਜਦੋਂ ਡਿਸਪੈਂਸਰੀ ਬਾਰੇ ਗੱਲ ਚਲੀ ਤਾਂ ਲੋਕਾਂ ਨੇ ਰੋਸ ਜਤਾਇਆ ਕਿ ਡਿਸਪੈਂਸਰੀ ਵਿਚ ਦਵਾਈਆਂ ਮਿਲਦੀਆਂ। ਸਰਪੰਚ ਕੋਲ ਪੈਸੇ ਵੀ ਪਏ ਹਨ, ਡਿਸਪੈਂਸਰੀ ਬਣਨ ਲਈ ਪਾਸ ਮਿਲਿਆ ਵੀ ਹੋਇਆ ਹੈ ਪਰ ਫਿਰ ਵੀ ਹਾਲਾਤ ਸੁਧਰਨ ਵਿਚ ਨਹੀਂ ਆ ਰਹੇ। ਲੋਕਾਂ ਨੇ ਦਸਿਆ ਕਿ ਉਨ੍ਹਾਂ ਨੂੰ ਦਵਾਈ ਲੈਣ ਲਈ ਦੂਜੇ ਪਿੰਡਾਂ ਵਿਚ ਜਾਣਾ ਪੈਂਦਾ ਹੈ, ਕਿਉਂਕਿ ਪਿੰਡ ਵਿਚ ਅਜੇ ਤਕ ਮੁਹੱਲਾ ਕਲੀਨਿਕ ਵੀ ਨਹੀਂ ਖੁਲ੍ਹਿਆ। ਦਵਾਈਆਂ ਦੀ ਸੁਖਾਲੀ ਸਹੂਲਤ ਦੇ ਨਾਲ-ਨਾਲ ਔਰਤਾਂ ਨੇ ਪਿੰਡ ਵਿਚ ਸੇਵਾ ਕੇਂਦਰ ਦੀ ਵੀ ਮੰਗ ਕੀਤੀ ਹੈ। 

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਦੇ ਪੰਚ ਸਰਪੰਚ ਆਪਸ ਵਿਚ ਹੀ ਲੜਦੇ ਰਹਿੰਦੇ ਹਨ ਤੇ ਪਿੰਡ ਦੇ ਵਿਕਾਸ ਬਾਰੇ ਕੋਈ ਨਹੀਂ ਸੋਚਦਾ। ਇਕ ਨੌਜਵਾਨ ਨੇ ਕਿਹਾ ਕਿ ਸਾਡੇ ਪਿੰਡ ਵਾਸੀਆਂ ਦੇ ਸਿਵਲ ਹਸਪਤਾਲ ਦੇ ਸਰਕਾਰੀ ਕਾਰਡ ਬਣੇ ਹੋਏ ਨੇ ਤੇ ਉਸ ’ਤੇ ਮਿਲਣ ਵਾਲੀਆਂ 300 ਰੁਪਏ ਦੀਆਂ 10 ਗੋਲੀਆਂ ਗੋਲੀ ਪਿੰਡ ਵਿਚ ਆ ਕੇ 100 ਪ੍ਰਤੀ ਗੋਲੀ ਦੇ ਭਾਅ ’ਤੇ ਵਿਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਗੱਲ ਤੋਂ ਪਿੰਡ ਦੀਆਂ ਔਰਤਾਂ ਬਹੁਤ ਦੁਖੀ ਹਨ। ਇਹ ਸੱਭ ਕਾਰਡ ਬੰਦ ਹੋਣੇ ਚਾਹੀਦੇ ਹਨ ਫਿਰ ਚਾਹੇ ਉਹ ਸਿਵਲ ਹਸਪਤਾਲ ਦੇ ਕਾਰਡ ਹੋਣ ਜਾਂ ਪ੍ਰਾਈਵੇਟ ਹਸਪਤਾਲ ਦੇ। ਪਿੰਡ ਦੇ ਵਸਨੀਕਾਂ ਨੇ ਦਸਿਆ ਕਿ ਪਿੰਡ ਵਿਚ ਚਿੱਟਾ ਨਹੀਂ ਵਿਕਦਾ ਪਰ ਨੌਜਵਾਨ ਨਾਲ ਵਾਲੇ ਪਿੰਡ ਤਲਵੰਡੀ ਤੋਂ ਨਸ਼ਾ ਲੈ ਆਉਂਦੇ ਹਨ।

ਉਨ੍ਹਾਂ ਅਨੁਸਾਰ ਸੱਭ ਤੋਂ ਵੱਡੀ ਸਮੱਸਿਆ ਪਿੰਡ ਵਿਚ ਸਰਕਾਰੀ ਕਾਰਡਾਂ ਦੀ ਹੈ ਜੋ ਕਿ ਕਹਿੰਦੇ ਤਾਂ ਇਹ ਹਨ ਕਿ ਨਸ਼ਾ ਛੁਡਾਊ ਕੇਂਦਰ ਹੈ, ਪਰ ਉਸ ਜ਼ਰੀਏ ਹੀ ਨਸ਼ੇ ਦੀਆਂ ਗੋਲੀਆਂ ਵੇਚੀਆਂ ਜਾਂਦੀਆਂ ਹਨ। ਪਿੰਡ ਦੇ ਸਰਪੰਚ ਨੇ ਕਿਹਾ ਕਿ ਮੈਂ ਲੜ-ਝਗੜ ਕੇ ਕੁੱਝ ਕੁ ਸੜਕਾਂ ਬਣਵਾ ਦਿਤੀਆਂ, 15 ਲੱਖ ਰੁਪਏ ਵੀ ਪਿੰਡ ਦੇ ਖਾਤੇ ਵਿਚ ਪਏ ਨੇ ਪਰ ਪਿੰਡ ਦੇ ਕੁੱਝ ਲੋਕ ਕੰਮ ਕਰਨ ਹੀ ਨਹੀਂ ਦੇ ਰਹੇ। ਸਰਪੰਚ ਨੇ ਕਿਹਾ ਕਿ ਉਸ ਦਾ ਸੁਪਨਾ ਸੀ ਕਿ ਪਿੰਡ ਨੂੰ ਵਧੀਆ ਬਣਾਉਣਾ ਹੈ, ਪਰ ਪਿੰਡ ਦੇ ਹੀ ਕੁੱਝ ਲੋਕ ਮੈਨੂੰ ਇਸ ਪਾਸੇ ਕੰਮ ਨਹੀਂ ਕਰਨ ਦੇ ਰਹੇ। ਇਕ ਮਹਿਲਾ ਨੇ ਸਕੂਲ ਦਾ ਮੁੱਦਾ ਚੁਕਿਆ ਕਿ ਪਿੰਡ ਵਿਚ ਸਕੂਲ 12ਵੀਂ ਤਕ ਹੋਣਾ ਚਾਹੀਦਾ ਹੈ ਕਿਉਂਕਿ ਅੱਜ ਦੇ ਨਾਜ਼ੁਕ ਹਾਲਾਤ ਨੂੰ ਦੇਖਦੇ ਹੋਏ ਲੜਕੀਆਂ ਨੂੰ ਕਿਤੇ ਦੂਰ ਭੇਜਣਾ ਸੁਰੱਖਿਅਤ ਨਹੀਂ।

ਜੋ ਬੱਚੀਆਂ ਅੱਗੇ ਪੜ੍ਹਨਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਬਹੁਤ ਦੂਰ ਜਾਣਾ ਪੈਂਦਾ ਹੈ। ਕੁੱਝ ਔਰਤਾਂ ਨੇ ਕਿਹਾ ਕਿ ਜੇਕਰ ਸਕੂਲ ਅਪਗ੍ਰੇਡ ਨਹੀਂ ਕੀਤਾ ਜਾ ਸਕਦਾ ਤਾਂ ਸਾਡੇ ਪਿੰਡ ਲਈ ਘੱਟੋ-ਘੱਟ ਬਸਾਂ ਦੀ ਸਹੂਲਤ ਜ਼ਰੂਰ ਦਿਤੀ ਜਾਵੇ। ਇਕ ਹੋਰ ਔਰਤ ਨੇ ਕਿਹਾ ਕਿ ਪਿੰਡ ਵਿਚ ਪੰਚਾਂ ਸਰਪੰਚਾਂ ਦੀ ਆਪਸੀ ਸਹਿਮਤੀ ਬਣਨੀ ਬੜੀ ਜ਼ਰੂਰੀ ਹੈ ਤੇ ਪਿੰਡ ਦੇ ਦੋਵੇਂ ਛੱਪੜਾਂ ਦੇ ਹਾਲਾਤ ਦਾ ਵੀ ਸੁਧਾਰ ਹੋਣਾ ਚਾਹੀਦਾ ਹੈ ਕਿਉਂਕਿ ਥੋੜ੍ਹਾ ਜਿਹਾ ਮੀਂਹ ਪੈਣ ’ਤੇ ਹੀ ਪਿੰਡ ਦੇ ਰਾਹਾਂ ਵਿਚ ਵਿਚ ਪਾਣੀ ਖੜ ਜਾਂਦਾ ਹੈ ਤੇ ਲੰਘਣਾ ਮੁਸ਼ਕਲ ਹੋ ਜਾਂਦਾ ਹੈ।

ਇਕ ਨੌਜਵਾਨ ਨੇ ਅਪਣਾ ਦੁੱਖ ਦਸਦਿਆਂ ਕਿਹਾ ਕਿ ਉਹ ਰੇਤੇ ਦਾ ਕੰਮ ਕਰਦਾ ਸੀ ਅਤੇ ਉਸ ਦੇ ਮਾਲਕ ਜ਼ਿਆਦਾ ਕੰਮ ਕਰਵਾਉਣ ਲਈ ਨਸ਼ੀਲਾ ਪਦਾਰਥ ਦਿੁੰਦੇ ਸਨ। ਥੋੜ੍ਹਾ-ਥੋੜ੍ਹਾ ਖਾਂਦਾ ਉਹ ਨਸ਼ੇ ਦਾ ਆਦੀ ਹੋ ਗਿਆ ਅਤੇ ਹੁਣ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਉਹ ਨਸ਼ਾ ਛੱਡ ਨਹੀਂ ਪਾ ਰਿਹਾ। ਅਖ਼ੀਰ ਵਿਚ ਪਿੰਡ ਵਾਸੀਆਂ ਨੇ ਨਸ਼ਾ ਅਤੇ ਪਿੰਡ ਦੇ ਵਿਕਾਸ ਵਿਚ ਰੁਕਾਵਟਾਂ ਨੂੰ ਸੱਭ ਤੋਂ ਵੱਡੇ ਮੁੱਦੇ ਦਸਿਆ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ ਹਲਕੇ ਦੇ ਵਿਧਾਇਕ ਪਿੰਡ ਵਿਚ ਆਉਣ, ਪਿੰਡ ਦੇ ਹਾਲਾਤ ਦਾ ਜਾਇਜ਼ਾ ਲੈਣ ਅਤੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਦੇ ਹੱਲ ਦੇ ਨਾਲ ਪਿੰਡ ਦੇ ਵਿਕਾਸ ਲਈ ਲੋੜੀਂਦੀ ਭੂਮਿਕਾ ਨਿਭਾਉਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement