ਹੜਤਾਲ ਵਿਰੁਧ ਮੁੱਖ ਮੰਤਰੀ ਦੀ ਚੇਤਾਵਨੀ ਤੋਂ ਪਟਵਾਰ ਯੂਨੀਅਨ ਖਫ਼ਾ

By : BIKRAM

Published : Aug 30, 2023, 10:21 pm IST
Updated : Aug 30, 2023, 10:21 pm IST
SHARE ARTICLE
Debate
Debate

ਪਟਵਾਰੀਆਂ ਦੀਆਂ ਅਸਾਮੀਆਂ ਪਹਿਲਾਂ ਹੀ ਘੱਟ, ਸਰਕਾਰ ਦੇ ਰੁਖ਼ ਕਾਰਨ ਨੌਜੁਆਨ ਛੱਡ ਰਹੇ ਨੇ ਨੌਕਰੀ : ਮੋਹਨ ਸਿੰਘ

ਕਿਹਾ, ਪਟਵਾਰੀਆਂ ਨੂੰ ਮਨਰੇਗਾ ਮਜ਼ਦੂਰਾਂ ਦੇ ਬਰਾਬਰ ਦੀ ਨਹੀਂ ਮਿਲ ਰਹੀ ਤਨਖ਼ਾਹ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਪਣੇ ਮੁਲਾਜ਼ਮਾਂ ਨੂੰ ਚੇਤਾਵਨੀ ਦਿਤੀ ਗਈ ਹੈ ਕਿ ਹੜਤਾਲ ਕਰਨ ਵਾਲੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿਤਾ ਜਾਵੇਗਾ। ਇਸ ਬਿਆਨ ’ਤੇ ਹੜਤਾਲ ਦਾ ਐਲਾਨ ਕਰਨ ਵਾਲੀ ਪਟਵਾਰ ਯੂਨੀਅਨ ਬਹੁਤ ਖਫ਼ਾ ਹੈ। 

ਇਸ ਮੁੱਦੇ ’ਤੇ ਰੋਜ਼ਾਨਾ ਸਪੋਕਸਮੈਨ ਟੀ.ਵੀ. ’ਤੇ ਹੋਈ ਬਹਿਸ ’ਚ ਬੋਲਦਿਆਂ ਸਰਕਾਰ ਦੀ ਹਮਾਇਤ ਕਰਦਿਆਂ ਆਮ ਆਦਮੀ ਪਾਰਟੀ (ਆਪ) ਆਗੂ ਹਰਸੁੱਖਇੰਦਰ ਸਿੰਘ ਬੱਬੀ ਬਾਦਲ ਨੇ ਕਿਹਾ ਕਿ ਪਟਵਾਰੀਆਂ ਦਾ ਹੜ੍ਹਾਂ ਦਾ ਮੁਆਵਜ਼ਾ ਦੇਣ ’ਚ ਅਹਿਮ ਰੋਲ ਹੈ ਅਤੇ ਜੇਕਰ ਪਟਵਾਰੀ ਹੜਤਾਲ ’ਤੇ ਰਹਿਣਗੇ ਤਾਂ ਸਰਕਾਰ ਆਮ ਲੋਕਾਂ ਨੂੰ ਤਕਲੀਫ਼ ’ਚ ਨਹੀਂ ਪਾ ਸਕਦੀ। ਉਨ੍ਹਾਂ ਕਿਹਾ, ‘‘ਪੰਜਾਬ ਸਰਕਾਰ ਦੇ ਮਾਲਕ ਪੰਜਾਬ ਦੇ ਲੋਕ ਹਨ ਅਤੇ ਜੇਕਰ ਪੰਜਾਬ ਦੇ ਲੋਕਾਂ ਨੂੰ ਕਤਾਰਾਂ ’ਚ ਖੜ੍ਹਨਾ ਪਵੇ ਅਤੇ ਉਨ੍ਹਾਂ ਨੂੰ ਲੱਖਾਂ ਰੁਪਏ ਦੀਆਂ ਰਜਿਸਟਰੀਆਂ ਕਰਵਾਉਣ ਲਈ ਕਈ ਹੜਤਾਲ ਕਾਰਨ ਦਿਨਾਂ ਦੀ ਉਡੀਕ ਕਰਨੀ ਪਵੇ ਤਾਂ ਬਹੁਤ ਮੰਦਭਾਗੀ ਗੱਲ ਹੈ।’’ ਉਨ੍ਹਾਂ ਕਿਹਾ ਕਿ ਪਟਵਾਰੀਆਂ ਵਲੋਂ ਕੰਮ ਦਾ ਬੋਝ ਜ਼ਿਆਦਾ ਹੋਣ ਦਾ ਦੋਸ਼ ਲਾਇਆ ਗਿਆ ਹੈ ਜਿਸ ਨੂੰ ਘਟਾਉਣ ਲਈ ਸਰਕਾਰ 1090 ਨਵੇਂ ਪਟਵਾਰੀਆਂ ਨੂੰ ਛੇਤੀ ਹੀ ਭਰਤੀ ਕਰ ਰਹੀ ਹੈ। 

ਇਸ ’ਤੇ ਪਟਵਾਰ ਯੂਨੀਅਨ ਦੇ ਸਾਬਕਾ ਪ੍ਰਧਾਨ ਮੋਹਨ ਸਿੰਘ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਪਟਵਾਰੀਆਂ ਦੀ ਕਮੀ ਬਾਰੇ ਪਤਾ ਹੋਣ ਦੇ ਬਾਵਜੂਦ ਅਜੇ ਤਕ ਉਨ੍ਹਾਂ ਦੀ ਭਰਤੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ, ‘‘ਜਿਵੇਂ ਕਿ ਮੁੱਖ ਮੰਤਰੀ ਨੇ ਕਿਹਾ ਕਿ ਪਟਵਾਰੀਆਂ ਦੀ ਸਿਖਲਾਈ ਦਾ ਸਮਾਂ ਇਕ ਸਾਲ ਤੋਂ ਘਟਾ ਕੇ 9 ਮਹੀਨੇ ਕਰ ਦਿਤਾ ਗਿਆ ਹੈ ਅਤੇ ਤਿੰਨ ਮਹੀਨੇ ਦੀ ਫ਼ੀਲਡ ਸਿਖਲਾਈ ਕਰ ਦਿਤੀ ਗਈ ਹੈ, ਪਰ ਅਜਿਹਾ ਇਸ ਨੂੰ ਅਜੇ ਤਕ ਲਾਗੂ ਨਹੀਂ ਕੀਤਾ ਗਿਆ ਹੈ।’’ 

ਉਨ੍ਹਾਂ ਕਿਹਾ, ‘‘ਸਿਖਲਾਈ ਪ੍ਰਾਪਤ ਕਰ ਰਹੇ ਬੱਚਿਆਂ ਨੂੰ ਸਿਰਫ਼ ਪੰਜ ਹਜ਼ਾਰ ਰੁਪਏ ਮਹੀਨੇ ਦਾ ਮਿਹਨਤਾਨਾ ਦਿਤਾ ਜਾ ਰਿਹਾ ਹੈ, ਜੋ ਮਨਰੇਗਾ ਦੀ ਮਜ਼ਦੂਰੀ ਤੋਂ ਵੀ ਘੱਟ ਹੈ। ਘੱਟ ਤਨਖ਼ਾਹ ਕਾਰਨ ਸਿਖਲਾਈ ਪ੍ਰਾਪਤ ਕਰ ਰਹੇ 1090 ਨੌਜੁਆਨਾਂ ’ਚੋਂ 250 ਨੌਜੁਆਨ ਨੌਕਰੀ ਛੱਡ ਕੇ ਚਲੇ ਗਏ ਹਨ।’’ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦਾ ਇਹੀ ਹਾਲ ਰਿਹਾ ਤਾਂ ਜੋ 710 ਵੀ ਪਟਵਾਰੀ ਬਣਨੇ ਹਨ ਉਨ੍ਹਾਂ ਦੇ ਆਉਣ ਦੀ ਵੀ ਉਨ੍ਹਾਂ ਨੂੰ ਕੋਈ ਸੰਭਾਵਨਾ ਨਹੀਂ ਲੱਗ ਰਹੀ ਹੈ। 

ਉਨ੍ਹਾ ਕਿਹਾ, ‘‘ਅਸੀਂ ਭ੍ਰਿਸ਼ਟਾਚਾਰ ਦੇ ਹੱਕ ’ਚ ਨਹੀਂ ਹਾਂ ਅਸੀਂ ਤਾਂ ਅਪਣੇ ਹੱਕਾਂ ਲਈ ਲੜ ਰਹੇ ਹਾਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਚੇਤਾਵਨੀ ਨਹੀਂ ਦੇ ਸਕਦੇ ਕਿਉਂਕਿ ਦੇਸ਼ ਅੰਦਰ ਲੋਕਤੰਤਰ ਹੈ ਅਤੇ ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪਟਵਾਰੀ ਹੜਤਾਲ ’ਤੇ ਹਨ ਪਰ ਹੜ੍ਹਾਂ ਦੇ ਇਲਾਕਿਆਂ ’ਚ ਉਨ੍ਹਾਂ ਦਾ ਕੰਮ ਬੰਦ ਨਹੀਂ ਹੋਵੇਗਾ। 

ਉਨ੍ਹਾਂ ਅੱਗੇ ਕਿਹਾ, ‘‘ਇਸ ਤੋਂ ਇਲਾਵਾ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਪਟਵਾਰੀਆਂ ਦੀ ਤਨਖ਼ਾਹ ਇਕਸਮਾਨ ਨਹੀਂ ਹੈ ਜਿਸ ਬਾਰੇ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਹੈ।’’ ਉਨ੍ਹਾਂ ਮਿਸਾਲ ਦਿੰਦਿਆਂ ਕਿਹਾ ਕਿ ਪਟਵਾਰੀ ਸਰਕਾਰ ਦੀ ਰੀੜ੍ਹ ਦੀ ਹੱਡੀ ਦੇ ਮਣਕੇ ਹਨ। ਜੇਕਰ ਰੀੜ੍ਹ ਦੀ ਹੱਡੀ ਦੇ ਮਣਕੇ ਹੀ ਕੱਢ ਦਿਤੇ ਜਾਣਗੇ ਤਾਂ ਢਾਂਚਾ ਕਿਸ ਤਰ੍ਹਾਂ ਖੜ੍ਹਾ ਰਹੇਗਾ?

ਮੁੱਦੇ ’ਤੇ ਚਰਚਾ ਦੌਰਾਨ ਕਾਂਗਰਸ ਦੇ ਜਗਮੀਤ ਢਿੱਲੋਂ ਨੇ ਕਿਹਾ ਕਿ ਸਰਕਾਰ ਸਾਰੇ ਪਟਵਾਰੀਆਂ ਨੂੰ ਇਕ ਤੱਕੜੀ ’ਚ ਨਹੀਂ ਤੋਲ ਸਕਦੀ। ਉਨ੍ਹਾਂ ਕਿਹਾ, ‘‘ਅਸੀਂ ਚਾਹੁੰਦੇ ਹਾਂ ਕਿ ਭ੍ਰਿਸ਼ਟਾਚਾਰ ਵਿਰੁਧ ਜ਼ਰੂਰ ਕਾਰਵਾਈ ਹੋਵੇਗੀ ਪਟਵਾਰੀਟਾਂ ਦੀਆਂ ਜਾਇਜ਼ ਮੰਗਾਂ ਨੂੰ ਵੀ ਮੰਨਿਆ ਜਾਵੇ। ਮੁੱਖ ਮੰਤਰੀ ਨੇ ਜਿਸ ਤਰ੍ਹਾਂ ਅੱਜ ਧਮਕੀ ਦਿਤੀ ਹੈ ਉਸ ਤਰ੍ਹਾਂ ਕੋਈ ਸੱਥ ’ਚ ਬੈਠਾ ਸਰਪੰਚ ਵੀ ਨਹੀਂ ਕਰਦਾ।’’

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement