
Ludhiana News: ਮੀਂਹ ਕਾਰਨ ਘਰ ਵਿਚ ਵੜਿਆ ਸੱਪ
A ten-month-old child died due to snake bite in Ludhiana: ਲੁਧਿਆਣਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਸ਼ਿਮਲਾਪੁਰੀ ਦੇ ਬਰੋਟਾ ਰੋਡ 'ਤੇ ਤੜਕੇ ਇਕ ਦਸ ਮਹੀਨਿਆਂ ਦੇ ਬੱਚੇ ਨੂੰ ਸੱਪ ਨੇ ਡੰਗ ਮਾਰ ਦਿਤਾ।ਸੱਪ ਦਾ ਜ਼ਹਿਰ ਫੈਲਣ 'ਤੇ ਤੁਰੰਤ ਬਾਅਦ ਬੱਚੇ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: Tankhaiya Declared Panthak News: ਕੀ ਹੁੰਦਾ ਤਨਖ਼ਾਹੀਆ ਕਰਾਰ?
ਮ੍ਰਿਤਕ ਦੀ ਪਹਿਚਾਣ ਫਤਿਹਵੀਰ ਸਿੰਘ ਵਜੋਂ ਹੋਈ ਹੈ। ਸ਼ਹਿਰ ਵਿੱਚ ਪੈ ਮੀਂਹ ਕਾਰਨ ਸ਼ੁੱਕਰਵਾਰ ਤੜਕੇ ਸੱਪ ਇਲਾਕੇ ਦੇ ਇਕ ਘਰ ਅੰਦਰ ਦਾਖਲ ਹੋ ਗਿਆ। ਸੱਪ ਨੇ ਕਮਰੇ ਵਿਚ ਸੁੱਤੇ ਪਏ ਦਸ ਮਹੀਨਿਆਂ ਦੇ ਫਤਿਹਵੀਰ ਸਿੰਘ ਨੂੰ ਡੰਗ ਮਾਰ ਦਿੱਤਾ।
ਇਹ ਵੀ ਪੜ੍ਹੋ: Sukhbir Badal: ਤਨਖ਼ਾਹੀਆ ਕਰਾਰ ਦਿਤੇ ਜਾਣ 'ਤੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ ਆਇਆ ਸਾਹਮਣੇ
ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਪਰਿਵਾਰ ਦੇ ਮੈਂਬਰ ਜਾਗੇ। ਉਨ੍ਹਾਂ ਨੇ ਦੇਖਿਆ ਕਿ ਕਮਰੇ 'ਚੋਂ ਸੱਪ ਬਾਹਰ ਜਾ ਰਿਹਾ ਸੀ। ਜਦੋਂ ਉਨ੍ਹਾਂ ਨੇ ਆਪਣੇ ਪੁੱਤ ਫਤਿਹਵੀਰ ਸਿੰਘ ਨੂੰ ਵੇਖਿਆ ਤਾਂ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਇਸ ਮਾਮਲੇ ਵਿਚ ਲੁਧਿਆਣਾ ਪੁਲਿਸ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਕਰੇਗੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from A ten-month-old child died due to snake bite in Ludhiana, stay tuned to Rozana Spokesman)