Barnala News : ਮੀਂਹ ਦਾ ਕਹਿਰ, ਘਰ ਦੀ ਡਿੱਗੀ ਛੱਤ, ਇੱਕ ਬੱਚੇ ਦੀ ਹੋਈ ਮੌਤ

By : BALJINDERK

Published : Aug 30, 2024, 12:09 pm IST
Updated : Aug 30, 2024, 12:09 pm IST
SHARE ARTICLE
ਮ੍ਰਿਤਕ ਪ੍ਰਿੰਸ (12 ਸਾਲਾ) ਅਤੇ  ਘਰ ਦੀ ਡਿੱਗੀ ਛੱਤ ਦੀ ਤਸਵੀਰ
ਮ੍ਰਿਤਕ ਪ੍ਰਿੰਸ (12 ਸਾਲਾ) ਅਤੇ ਘਰ ਦੀ ਡਿੱਗੀ ਛੱਤ ਦੀ ਤਸਵੀਰ

Barnala News : ਜਦੋਂ ਕਿ ਉਸਦੇ ਮਾਤਾ ਪਿਤਾ ਅਤੇ ਭੈਣ ਗੰਭੀਰ ਜ਼ਖ਼ਮੀ

Barnala News : ਸ਼ੁਕਰਵਾਰ ਨੂੰ ਬਰਨਾਲਾ ਵਿਚ ਬਾਰਿਸ਼ ਨੇ ਇੱਕ ਗਰੀਬ ਪਰਿਵਾਰ ’ਤੇ ਅਜਿਹਾ ਕਹਿਰ ਢਹਾਇਆ ਕਿ ਘਰ ਦੀ ਛੱਤ ਡਿੱਗਣ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ। ਜਦੋਂ ਕਿ ਉਸਦੇ ਮਾਤਾ ਪਿਤਾ ਅਤੇ ਭੈਣ ਗੰਭੀਰ ਜ਼ਖ਼ਮੀ ਹੋ ਗਏ। ਜਿਨਾਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ। 

aa

ਜਾਣਕਾਰੀ ਮੁਤਾਬਿਕ ਛੱਤ ਡਿਗਣ ਕਾਰਨ ਪ੍ਰਿੰਸ ਨਾਮ ਦੇ 12 ਸਾਲਾ ਲੜਕੇ ਦੀ ਮੌਤ ਹੋ ਗਈ। ਛੱਤ ਡਿੱਗਣ ਦਾ ਪਤਾ ਜਦੋਂ ਗੁਆਂਢੀਆਂ ਨੂੰ ਲੱਗਿਆ ਤਾਂ ਉਹਨਾਂ ਨੇ ਮੌਕੇ ’ਤੇ ਪਹੁੰਚ ਕੇ ਬੜੀ ਮਸ਼ੱਕਤ ਨਾਲ ਘਰ ਦੇ ਮੈਂਬਰਾਂ ਨੂੰ ਬਾਹਰ ਕੱਢਿਆ। ਜਦੋਂ ਬੱਚੇ ਨੂੰ ਬਾਹਰ ਕੱਢਿਆ ਗਿਆ ਤਾਂ ਉਹ ਮ੍ਰਿਤਕ ਪਾਇਆ ਗਿਆ।

a

ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਪਿਛਲੇ ਦੋ ਦਿਨਾਂ ਤੋਂ ਹੋਰ ਹੀ ਲਗਾਤਾਰ ਬਾਰਿਸ਼ ਕਾਰਨ ਹੀ ਇਹ ਛੱਤ ਡਿੱਗੀ ਹੈ। ਉਹਨਾਂ ਕਿਹਾ ਕਿ ਛੱਤ ਡਿੱਗਣ ਕਾਰਨ ਜਿੱਥੇ ਪਰਿਵਾਰਕ ਮੈਂਬਰ ਜਖ਼ਮੀ ਹੋਏ ਹਨ ਉਥੇ ਹੀ ਉਨ੍ਹਾਂ ਦਾ ਘਰ ਦਾ ਸਾਰਾ ਸਮਾਨ ਵੀ ਟੁੱਟ ਫੁੱਟ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪਰਿਵਾਰ ਨੂੰ ਮੁਆਵਜਾ ਦਿੱਤਾ ਜਾਵੇ।

(For more news apart from roof of house collapsed in Barnala, one child died, three were injured News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement