
ਹੜ੍ਹ ਪੀੜਤਾਂ ਨੂੰ ਐਨ.ਡੀ.ਆਰ.ਐਫ ਦੀਆਂ ਟੀਮਾਂ ਨੇ ਪਹੁੰਚਾਇਆ ਸੁਰੱਖਿਅਤ ਥਾਵਾਂ ’ਤੇ
ਫਾਜ਼ਿਲਕਾ : ਫਜ਼ਿਲਕਾ ਦੇ ਸਰਹੱਦੀ ਇਲਾਕਿਆਂ ’ਚ ਹੜ੍ਹਾਂ ’ਚ ਘਿਰੇ ਵਿਅਕਤੀਆਂ ਨੂੰ ਐਨ.ਡੀ. ਆਰ.ਐਫ. ਦੀਆਂ ਟੀਮਾਂ ਵੱਲੋਂ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ। ਬੀਤੇ ਤਿੰਨ ਦਿਨਾਂ ਦੌਰਾਨ ਐਨ.ਡੀ.ਆਰ. ਐਫ. ਦੀਆਂ ਟੀਮਾਂ ਵੱਲੋਂ ਲਗਭਗ 400 ਵਿਅਕਤੀਆਂ ਦਾ ਰੈਸਕਿਊ ਕੀਤਾ ਗਿਆ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਂਵਾਂ ’ਤੇ ਪਹੁੰਚਾਇਆ ਗਿਆ। ਜਿਨ੍ਹਾਂ ਮਹਿਲਾਵਾਂ, ਬਜ਼ੁਰਗ ਅਤੇ ਸ਼ਾਮਲ ਹਨ।
ਡੀ.ਐਸ.ਪੀ. ਅਬਿਨਾਸ਼ ਚੰਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਰਫ ਵਿਅਕਤੀਆਂ ਦਾ ਰੈਸਕਿਊ ਹੀ ਨਹੀਂ ਕੀਤਾ ਗਿਆ। ਬਲਕਿ ਸੁਰੱਖਿਅਤ ਘਰਾਂ ’ਚ ਬੈਠੇ ਵਿਅਕਤੀਆਂ ਨੂੰ ਕਿਸ਼ਤੀਆਂ ਰਾਹੀਂ ਰਾਸ਼ਨ ਅਤੇ ਹੋਰ ਸਮੱਗਰੀ ਵੀ ਪਹੁੰਚਾਈ ਜਾ ਰਹੀ ਹੈ।