Ballo News: 70 ਸਾਲਾ ਬੇਬੇ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ, ਹਰ 15 ਦਿਨਾਂ ਬਾਅਦ ਪਿੰਡ ਦੀ ਲਾਇਬ੍ਰੇਰੀ 'ਚੋਂ ਨਵੀਂ ਕਿਤਾਬ ਕਰਵਾਉਂਦੀ ਜਾਰੀ
Published : Aug 30, 2025, 6:49 am IST
Updated : Aug 30, 2025, 8:37 am IST
SHARE ARTICLE
70-year-old woman from Ballo village has a passion for reading books
70-year-old woman from Ballo village has a passion for reading books

Ballo News: ਰਾਤ ਨੂੰ ਸੌਣ ਵੇਲੇ ਬੇਬੇ ਜਸਮੀਤ ਕੌਰ ਆਪਣੇ ਪੋਤੇ-ਪੋਤੀਆਂ ਨੂੰ ਸੁਣਾਉਂਦੀ ਹੈ ਕਹਾਣੀਆਂ

70-year-old woman from Ballo village has a passion for reading books:  ਪਿੰਡ ਬੱਲ੍ਹੋ ਦੀ 70 ਸਾਲਾ ਬੇਬੇ ਜਸਮੀਤ ਕੌਰ ; ਜਿਸਨੇ  ਕਿਤਾਬਾਂ ਪੜ੍ਹਨ ਦਾ ਸ਼ੌਂਕ ਪਾਲ ਰੱਖਿਆ ਹੈ। ਪਿੰਡ ਵਿੱਚ ਖੁੱਲੀ ਯੂਥ ਲਾਇਬ੍ਰੇਰੀ ਨੇ ਬੇਬੇ ਨੂੰ ਕਿਤਾਬਾਂ ਪੜਨ ਦੀ ਚੇਟਕ ਲਾ ਦਿੱਤੀ ਹੈ। ਬੇਬੇ ਭਾਵੇਂ ਬਿਰਧ ਅਵਸਥਾ ਵਿੱਚ ਹੈ ਪਰ ਕਿਤਾਬਾਂ ਪੜ੍ਹਨੀਆਂ ਨਹੀਂ ਭੁੱਲ ਰਹੀ। ਹਰ 15 ਦਿਨਾਂ ਬਾਅਦ ਪਿੰਡ ਦੀ ਲਾਇਬ੍ਰੇਰੀ ਵਿੱਚੋਂ  ਕਿਤਾਬਾਂ ਮੁਹੱਈਆ ਕਰਵਾ ਰਹੀ ਹੈ।ਲਾਇਬ੍ਰੇਰੀਅਨ ਰਾਜਵਿੰਦਰ ਕੌਰ ਨੇ ਦੱਸਿਆ ਕਿ ਅੱਠ ਜਮਾਤਾਂ ਪਾਸ ਬੇਬੇ ਪਿਛਲੇ ਇੱਕ ਸਾਲ ਤੋਂ ਕਿਤਾਬਾਂ ਪੜ੍ਹਨ ਦੀ ਚੇਟਕ ਲੱਗੀ ਹੋਈ ਹੈ ।  ਲਾਇਬਰੇਰੀ ਚੋਂ ਜਾਰੀ ਕਰਵਾਈਆਂ ਕਿਤਾਬਾਂ ਪੜ੍ਹਕੇ ਉਹ ਵਾਪਸ ਮੋੜਕੇ  ਨਵੀਆਂ ਕਿਤਾਬਾਂ ਦੇ ਨਵੇਂ ਪੱਤਰੇ ਫਰੋਲਣ ਚ ਜੁਟ ਜਾਂਦੀ ਹੈ।

ਉਸਨੂੰ ਪੰਜਾਬੀ ਅਤੇ ਹਿੰਦੀ ਭਾਸ਼ਾ  ਪੜ੍ਹਨ  ਚ ਖੂਬ ਮੁਹਾਰਤ ਹੈ।ਬੇਬੇ ਦੀ ਨੂੰਹ ਲਖਵਿੰਦਰ ਕੌਰ ਆਪਣੀ ਸੱਸ ਲਈ ਕਿਤਾਬਾਂ ਲੈ ਕੇ ਜਾਣੀਆਂ ਨਹੀਂ ਭੁੱਲਦੀ । ਜਦਕਿ ਬੇਬੇ ਕਿਤਾਬਾਂ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਸਾਂਭ ਕੇ ਰੱਖਦੀ ਹੈ।ਬੇਬੇ ਜਸਮੀਤ ਕੌਰ ਦਾ ਕਹਿਣਾ ਹੈ ਕਿ ਕਿਤਾਬਾਂ ਪੜ੍ਹਨ ਦਾ ਸ਼ੌਂਕ ਮੈਨੂੰ ਮੇਰੇ ਪਿਤਾ ਜੀ ਤੋਂ ਲੱਗਿਆ ਕਿਉਂਕਿ ਮੇਰੇ ਪਿਤਾ ਜੀ ਪਿੰਡ ਦੇ ਨੰਬਰਦਾਰ  ਸਨ, ਜਿੰਨ੍ਹਾਂ ਦੀ ਮੈਂ ਲਿਖਣ ਪੜ੍ਹਨ ਵਿੱਚ ਮਦਦ ਕਰਦੀ ਰਹਿੰਦੀ ਸੀ।

ਪਰ ਮੇਰੀ ਖੁਸ਼ੀ ਦਾ ਉਦੋਂ ਕੋਈ ਟਿਕਾਣਾ ਨਾ ਰਿਹਾ ਜਦੋਂ ਮੈਨੂੰ ਪਤਾ ਲੱਗਾ ਕਿ ਸਾਡੇ ਪਿੰਡ ਵਿੱਚ ਯੂਥ ਲਾਇਬਰੇਰੀ ਖੁੱਲ੍ਹ ਗਈ ਹੈ। ਉਸ ਕਿਹਾ ਕਿ ਕਿਸੇ ਦੀ ਨਿੰਦਿਆ ਚੁਗਲੀ ਕਰਨ ਦੀ ਬਜਾਇ ਵੇਹਲਾ ਸਮਾਂ ਮੈਂ ਇਹਨਾਂ ਕਿਤਾਬਾਂ ਤੇ ਲਾਉਣ ਨੂੰ ਤਰਜੀਹ ਦਿੰਦੀ ਹਾਂ। ਬੇਬੇ ਕਹਿੰਦੀ ਹੈ ਕਿ ਜੋ ਮੈਂ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੀ ਹਾਂ ਸ਼ਾਮ ਵਕਤ ਮੇਰੇ ਪੋਤੇ ਪੋਤੀਆਂ ਮੈਥੋਂ ਕਹਾਣੀਆਂ ਸੁਣਦੇ ਹਨ।ਲਾਇਬਰੇਰੀ ਵਿੱਚੋਂ ਹੋਰ ਵੀ ਬਹੁਤੇ ਕਿਤਾਬਾਂ ਪੜ੍ਹਨ ਲਈ ਲੈ ਜਾਂਦੇ ਹਨ।  ਬਰਨਾਲੇ ਰਹਿੰਦੀ ਇਸੇ ਪਿੰਡ ਦੀ ਧੀ ਗੁੱਡੀ ਨੇ  ਹਰ ਮਹੀਨੇ ਆਪਣੇ ਪਿੰਡ  ਆ ਕੇ ਕਿਤਾਬਾਂ ਲੈ ਕੇ ਪੜਨ ਦੀ ਰੁਚੀ ਪੈਦਾ ਕਰ ਲਈ ਹੈ।

ਵਰਨਣ ਯੋਗ ਹੈ ਕਿ ਇਸ ਯੂਥ ਲਾਇਬਰੇਰੀ ਵਿੱਚ ਬੇਬੇ ਬਾਪੂ ਦਾ ਸਕੂਲ ਵੀ ਚਲਾਇਆ ਜਾ ਰਿਹਾ ਹੈ ਜਿੱਥੇ ਕਿ ਅਨਪੜ ਔਰਤਾਂ ਬਜ਼ੁਰਗਾਂ ਨੂੰ ਦਸਤਖਤ ਕਰਨੇ ਸਿਖਾਏ ਜਾਂਦੇ ਹਨ। ਸਰਪੰਚ ਅਮਰਜੀਤ ਕੌਰ ਅਤੇ ’ਤਰਨਜੋਤ ਵੈਲਫੇਅਰ ਸੋਸਾਇਟੀ’ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਪਿੰਡ ਨੂੰ ਸਿੱਖਿਅਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਗੁਰਮੀਤ ਸਿੰਘ ਮਾਨ ਦਾ ਕਹਿਣਾ ਹੈ ਕਿ  ਵਿੱਦਿਆ ਰਾਹੀਂ ਆਪਣੇ ਪਿੰਡ ਨੂੰ ਜਾਗਰੂਕ ਕਰਨਾ ਉਹਨਾਂ ਦਾ ਮਿਸ਼ਨ ਹੈ, ਇਸੇ ਲਈ ਉਹ ਪਿੰਡ ਦੀ ਰਸਮੀ/ ਗੈਰ ਰਸਮੀ  ਸਿੱਖਿਆ ਤੇ ਸੁਸਾਇਟੀ ਵਲੋਂ ਆਏ ਸਾਲ ਲੱਖਾਂ ਰੁਪਏ ਕੁਰਬਾਨ ਕਰ ਰਹੇ ਹਨ।

ਚਾਉਕੇ ਤੋਂ ਹਰਿੰਦਰ ਬੱਲੀ ਦੀ ਰਿਪੋਰਟ

(For more news apart from “Youth feeds poison to friend in Ludhiana, ” stay tuned to Rozana Spokesman.)
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement