Nawangaon News : ‘ਆਪ' ਸਰਕਾਰ ਦੀ ਨਾਕਾਬਲੀਅਤ ਨੇ ਖਰੜ ਵਿਧਾਨਸਭਾ ਨੂੰ ਬਣਾਇਆ ਨਰਕ -ਅਨਮੋਲ ਗਗਨ ਮਾਨ ‘ਤੇ ਜੋਸ਼ੀ ਦਾ ਵਾਰ

By : BALJINDERK

Published : Aug 30, 2025, 6:35 pm IST
Updated : Aug 30, 2025, 6:35 pm IST
SHARE ARTICLE
‘ਆਪ' ਸਰਕਾਰ ਦੀ ਨਾਕਾਬਲੀਅਤ ਨੇ ਖਰੜ ਵਿਧਾਨਸਭਾ ਨੂੰ ਬਣਾਇਆ ਨਰਕ -ਅਨਮੋਲ ਗਗਨ ਮਾਨ ‘ਤੇ ਜੋਸ਼ੀ ਦਾ ਵਾਰ
‘ਆਪ' ਸਰਕਾਰ ਦੀ ਨਾਕਾਬਲੀਅਤ ਨੇ ਖਰੜ ਵਿਧਾਨਸਭਾ ਨੂੰ ਬਣਾਇਆ ਨਰਕ -ਅਨਮੋਲ ਗਗਨ ਮਾਨ ‘ਤੇ ਜੋਸ਼ੀ ਦਾ ਵਾਰ

Nawangaon News : ਗਰਮੀ ‘ਚ ਪਾਣੀ ਨਹੀਂ, ਮੀਂਹ ‘ਚ ਚਾਰੋਂ ਪਾਸੇ ਪਾਣੀ ਹੀ ਪਾਣੀ – ਲੋਕ ਪਰੇਸ਼ਾਨ, ਅਨਮੋਲ ਗਗਨ ਮਾਨ ਗਾਇਬ: ਜੋਸ਼ੀ

Nawangaon News in Punjabi : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਵਿਨੀਤ ਜੋਸ਼ੀ ਨੇ ਕਿਹਾ ਕਿ ਪੰਜਾਬ ਵਿੱਚ ਹੜ੍ਹ ਦਾ ਅਸਰ ਜ਼ਰੂਰ ਕੁਦਰਤੀ ਮਾਰ ਹੈ, ਪਰ ਖਰੜ ਵਿਧਾਨ ਸਭਾ ਦੀ ਦੁਰਗਤੀ ਪੂਰੀ ਤਰ੍ਹਾਂ ਆਪ ਸਰਕਾਰ ਦੀ ਨਲਾਇਕੀ, ਲਾਪਰਵਾਹੀ ਅਤੇ ਭ੍ਰਿਸ਼ਟਾਚਾਰ ਦਾ ਨਤੀਜਾ ਹੈ।

ਖਰੜ, ਕੁਰਾਲੀ ਅਤੇ ਨਯਾਂਗਾਂਵ ਦੀਆਂ ਨਗਰ ਪਰਿਸ਼ਦਾਂ ਹੋਣ ਜਾਂ ਮਾਜਰੀ ਬਲਾਕ ਦੇ ਪਿੰਡ – ਹਰ ਥਾਂ ਹਾਲਤ ਬੇਹੱਦ ਮਾੜੇ ਹਨ। ਵਿਧਾਇਕ ਅਨਮੋਲ ਗਗਨ ਮਾਨ ਅਤੇ ਆਪ ਸਰਕਾਰ ਦੀ ਅਯੋਗਤਾ ਕਾਰਨ ਲੋਕਾਂ ਨੂੰ ਗਰਮੀ ਅਤੇ ਮਾਨਸੂਨ ਦੋਵੇਂ ਵਿੱਚ ਪੀੜਾ ਸਹਿਣੀ ਪੈਂਦੀ ਹੈ। ਗਰਮੀ ‘ਚ ਨਾ ਬਿਜਲੀ ਸੀ, ਨਾ ਪੀਣ ਵਾਲਾ ਪਾਣੀ – ਤੇ ਹੁਣ ਬਰਸਾਤ ‘ਚ ਗਲੀਆਂ ਤੇ ਸੜਕਾਂ ਦਰਿਆ ਬਣ ਚੁੱਕੀਆਂ ਹਨ।

ਖਰੜ-ਲਾਂਡਰਾ ਰੋਡ, ਨਿੱਜਰ ਰੋਡ, ਸ਼ਿਵਾਲਿਕ ਸਿਟੀ ਸਾਹਮਣੇ ਦੀ ਸੜਕ, ਮੋਹੱਲਿਆਂ ਦੀਆਂ ਗਲੀਆਂ – ਹਰ ਥਾਂ ਪਾਣੀ ਭਰਿਆ ਹੋਇਆ ਹੈ। ਕਈ ਇਲਾਕਿਆਂ ਵਿੱਚ ਹਫ਼ਤਿਆਂ ਤੱਕ ਪਾਣੀ ਨਹੀਂ ਨਿਕਲਦਾ। ਕਿਤੇ ਪੀਣ ਵਾਲਾ ਪਾਣੀ ਨਹੀਂ ਆ ਰਿਹਾ, ਕਿਤੇ ਬਿਜਲੀ ਗੁਲ ਹੈ ਅਤੇ ਕੁਝ ਥਾਵਾਂ ‘ਤੇ ਤਾਂ ਸੀਵਰੇਜ ਦਾ ਗੰਦਲਾ ਪਾਣੀ ਪੀਣ ਵਾਲੇ ਪਾਣੀ ‘ਚ ਮਿਲ ਰਿਹਾ ਹੈ।

ਕੁਰਾਲੀ ਸ਼ਹਿਰ ਵਿੱਚ ਨਗਰ ਖੇੜਾ ਚੌਂਕ, ਫੁਹਾਰਾ ਚੌਂਕ, ਮਾਤਾ ਰਾਣੀ ਚੌਂਕ, ਮੇਨ ਬਾਜ਼ਾਰ – ਹਰ ਥਾਂ ਬਰਸਾਤ ਨੇ ਬੇਹਾਲ ਕੀਤਾ ਹੋਇਆ ਹੈ ਅਤੇ ਸਰਕਾਰ ਮੂਕਦਰਸ਼ਕ ਬਣੀ ਬੈਠੀ ਹੈ। ਨਯਾਂਗਾਂਵ ਨਗਰ ਪਰਿਸ਼ਦ ਦੇ ਨਾਡਾ, ਕਾਰੋਰਾ, ਕਾਂਸਲ ਵਰਗੇ ਇਲਾਕਿਆਂ ਵਿੱਚ ਹਰ ਸਾਲ ਇਹੋ ਜਿਹੇ ਹਾਲਾਤ ਬਣਦੇ ਹਨ। ਥੋੜ੍ਹੀ ਜਿਹੀ ਬਰਸਾਤ ਨਾਲ ਹੀ ਸੜਕਾਂ ਦਰਿਆ ਦਾ ਰੂਪ ਧਾਰ ਲੈਂਦੀਆਂ ਹਨ।

ਪਿੰਡਾਂ ਦੀ ਹਾਲਤ ਵੀ ਕੁਝ ਵੱਖਰੀ ਨਹੀਂ। ਜਯੰਤੀ ਮਾਜਰੀ ਤੋਂ ਗੁਡਾ ਕਸੌਲੀ, ਕਾਰੋਰਾ ਤੋਂ ਟਾਂਡਾ-ਟਾਂਡੀ ਜਾਣ ਵਾਲੀਆਂ ਲਿੰਕ ਸੜਕਾਂ, ਨਿਊ ਚੰਡੀਗੜ੍ਹ ਦੀ ਈਕੋ ਸਿਟੀ ਦੀਆਂ ਸੜਕਾਂ – ਸਭ ਦੀ ਹਾਲਤ ਖ਼ਰਾਬ ਹੈ। ਟੁੱਟੀਆਂ ਸੜਕਾਂ ਅਤੇ ਅਧੂਰੇ ਪੁਲਾਂ ਨੇ ਪਿੰਡ ਵਾਸੀਆਂ ਦੀ ਜ਼ਿੰਦਗੀ ਮੁਸ਼ਕਲ ਕਰ ਦਿੱਤੀ ਹੈ।

ਮਾਜਰੀ ਬਲਾਕ ਦੇ ਮਿਰਜ਼ਾਪੁਰ, ਅਭਿਪੁਰ, ਗੋਚਰ, ਤਾਰਾਪੁਰ, ਖਿਜਰਾਬਾਦ, ਥਾਣਾ ਗੋਬਿੰਦਗੜ੍ਹ, ਸੰਗਤਪੁਰਾ, ਪਲਨਪੁਰ, ਕਰਤਾਰਪੁਰ, ਟਿੱਡਾ, ਸਿਆਲਬਾ ਮਾਜਰੀ, ਨਗਲੀਆਂ ਆਦਿ ਪਿੰਡਾਂ ਦੀਆਂ ਸੜਕਾਂ ‘ਤੇ ਹਰ ਥਾਂ ਖੱਡੇ ਹਨ ਅਤੇ ਬਰਸਾਤ ਦਾ ਪਾਣੀ ਹਫ਼ਤਿਆਂ ਤੱਕ ਖੜ੍ਹਾ ਰਹਿੰਦਾ ਹੈ।

ਜੋਸ਼ੀ ਨੇ ਕਿਹਾ ਕਿ ਖਰੜ ਵਿਧਾਨ ਸਭਾ ਵਿੱਚ ਆਮ ਜਨਤਾ ਬਿਜਲੀ, ਪਾਣੀ ਅਤੇ ਸੜਕ ਵਰਗੀਆਂ ਬੁਨਿਆਦੀ ਸਹੂਲਤਾਂ ਲਈ ਤਰਸ ਰਹੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਇਹ ਸਮੱਸਿਆਵਾਂ ਹੱਲ ਕੀਤੀਆਂ ਜਾਣ ਅਤੇ ਖੇਤਰ ਦੀ ਜਨਤਾ ਨੂੰ ਰਾਹਤ ਦਿੱਤੀ ਜਾਵੇ।

 (For more news apart from AAP government's incompetence has turned Kharar assembly into hell - Joshi attacks Anmol Gagan Mann News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement