Pathankot News : NDRF ਟੀਮ ਅਤੇ ਏਅਰਫੋਰਸ ਦੀ ਹੈਲੀਕਪਟਰ ਦੀ ਮਦਦ ਨਾਲ ਰਾਵੀ ਦਰਿਆ ਦੇ ਗੇਟਾਂ 'ਚ ਫਸੀ ਮ੍ਰਿਤਕ ਵਿਨੋਦ ਦੀ ਲਾਸ਼ ਕੱਢੀ      

By : BALJINDERK

Published : Aug 30, 2025, 9:48 pm IST
Updated : Aug 30, 2025, 9:48 pm IST
SHARE ARTICLE
NDRF ਟੀਮ ਅਤੇ ਏਅਰਫੋਰਸ ਦੀ ਹੈਲੀਕਪਟਰ ਦੀ ਮਦਦ ਨਾਲ ਰਾਵੀ ਦਰਿਆ ਦੇ ਗੇਟਾਂ 'ਚ ਫਸੀ ਮ੍ਰਿਤਕ ਵਿਨੋਦ ਦੀ ਲਾਸ਼ ਕੱਢੀ      
NDRF ਟੀਮ ਅਤੇ ਏਅਰਫੋਰਸ ਦੀ ਹੈਲੀਕਪਟਰ ਦੀ ਮਦਦ ਨਾਲ ਰਾਵੀ ਦਰਿਆ ਦੇ ਗੇਟਾਂ 'ਚ ਫਸੀ ਮ੍ਰਿਤਕ ਵਿਨੋਦ ਦੀ ਲਾਸ਼ ਕੱਢੀ      

Pathankot News : ਮ੍ਰਿਤਕ ਵਿਨੋਦ ਪਰਾਸ਼ਰ ਵਾਸੀ ਪਿੰਡ ਸਰੋਤਰੀ ਜ਼ਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼ ) ਦਰਿਆ 'ਚ ਡਿੱਗ ਕੇ ਲਾਪਤਾ ਹੋ ਗਿਆ ਸੀ।

Pathankot News in Punjabi :  ਬੀਤੇ ਚਾਰ ਦਿਨ ਪਹਿਲਾਂ ਰਾਵੀ ਦਰਿਆ ਚ ਆਏ ਹੜ੍ਹ ਕਾਰਨ ਫ਼ਲੱਡ ਕੰਟਰੋਲ ਗੇਟ ਟੁੱਟਣ ਕਰਕੇ ਸਿੰਚਾਈ ਵਿਭਾਗ ਦਾ ਮੁਲਾਜ਼ਮ ਵਿਨੋਦ ਪਰਾਸ਼ਰ ਵਾਸੀ ਪਿੰਡ ਸਰੋਤਰੀ ਜ਼ਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼ ) ਦਰਿਆ ’ਚ ਡਿੱਗ ਕੇ ਲਾਪਤਾ ਹੋ ਗਿਆ ਸੀ। ਜਿਸ ਦੀ ਲਾਸ਼ ਅੱਜ ਮਿਲ ਗਈ ਹੈ। ਐਨਡੀਆਰ ਐਫ ਟੀਮ ਅਤੇ ਏਅਰਫੋਰਸ ਦੇ ਹੈਲੀਕਪਟਰ ਦੀ ਮੱਦਦ ਨਾਲ ਵੱਲੋਂ ਗੇਟਾਂ ’ਚੋਂ ਲਾਸ਼ ਕੱਢਣ ਲਈ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ।

ਮੌਕੇ ’ਤੇ ਪਹੁੰਚੇ ਮ੍ਰਿਤਕ ਵਿਨੋਦ ਪਰਾਸ਼ਰ ਦੇ ਪਰਿਵਾਰਿਕ ਮੈਂਬਰ ਪੁੱਤਰ ਸੁਮੀਤ ਪਰਾਸ਼ਰ ਅਤੇ ਸਾਹਿਲ ਪਰਾਸ਼ਰ ਅਤੇ ਚਚੇਰਾ ਭਰਾ ਉਮਾਂ ਕਾਂਤ ਡੋਗਰਾ ਨੇ ਜਾਣਕਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿਤਾ ਸਿੰਚਾਈ ਵਿਭਾਗ ਮਾਧੋਪੁਰ ਵਿਖੇ ਨੌਕਰੀ ਕਰਦੇ ਸੀ ਅਤੇ ਬੀਤੇ 27 ਅਗਸਤ ਨੂੰ ਆਏ ਹੜ ਵਿੱਚ ਗੇਟ ਟੁੱਟਣ ਸਮੇਂ ਉਨ੍ਹਾਂ ਦੇ ਪਿਤਾ ਲਾਪਤਾ ਹੋਣ ਦੀ ਸੂਚਨਾਂ ਮਿਲੀ ਸੀ ਦਰਿਆ ਵਿੱਚ ਪਾਣੀ ਜ਼ਿਆਦਾ ਹੋਣ ਕਰਕੇ ਪਤਾ ਨਹੀਂ ਸੀ ਲੱਗ ਸਕਿਆ।

ਅੱਜ ਸਾਨੂੰ ਫੇਰ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਪਿਤਾ ਦੀ ਲਾਸ਼ ਮਿਲਣ ਦੀ ਸੂਚਨਾ ਦਿੱਤੀ ਗਈ ਅਤੇ ਪ੍ਰਸ਼ਾਸ਼ਨ ਵੱਲੋਂ ਲਾਸ਼ ਕੱਢਣ ਲਈ ਬਹੁਤ ਸਹਿਯੋਗ ਦਿੱਤਾ ਗਿਆ ਉੱਥੇ ਹੀ ਪਰਿਵਾਰਿਕ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਿਨੋਦ ਕੁਮਾਰ ਦੇ ਪਰਿਵਾਰਿਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਅਤੇ ਵਿਨੋਦ ਕੁਮਾਰ ਨੂੰ ਇਸ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ। ਮ੍ਰਿਤਕ ਵਿਨੋਦ ਦੀ ਰਾਵੀ ਦਰਿਆ ’ਚੋਂ ਲਾਸ਼ ਕੱਢਣ ਤੋਂ ਬਾਅਦ ਸਿਵਲ ਹਸਪਤਾਲ ਪਠਾਨਕੋਟ ਵਿਖੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ। 

 (For more news apart from body of deceased Vinod gates Ravi River, was retrieved with help NDRF team and Air Force helicopter News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement