
ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਘਟਨਾ ਨੂੰ ਦਿੱਤਾ ਅੰਜ਼ਾਮ, ਪੁੱਛਗਿੱਛ ਦੌਰਾਨ ਹੋਇਆ ਖੁਲਾਸਾ
love marriage news : ਪਿੰਡ ਮੂਸੇ ਕਲਾਂ ਨਿਵਾਸੀ ਗੁਰਪ੍ਰੀਤ ਸਿੰਘ ਗੋਰੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ। ਉਸ ਨੇ ਆਪਣੇ ਹੀ ਪਿੰਡ ਦੀ ਲੜੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਥਾਨਾ ਝਬਾਲ ਦੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜੇ ’ਚ ਲੈਣ ਤੋਂ ਬਾਅਦ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜ਼ਿਲ੍ਹਾ ਤਰਨਤਾਰਨ ਦੇ ਪਿੰਡ ਮੁਸੇ ਕਲਾਂ ਸੇ ਨਿਵਾਸੀ ਗੁਰਪ੍ਰੀਤ ਸਿੰਘ ਗੋਰੀ ਨੇ ਆਪਣੇ ਹੀ ਪਿੰਡ ਦੀ ਲੜਕੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਲੜਕੀ ਦਾ ਪਰਿਵਾਰ ਇਸ ਵਿਆਹ ਦੇ ਖਿਲਾਫ਼ ਸੀ। ਵਿਆਹ ਤੋਂ ਬਾਅਦ ਉਹ ਅਮ੍ਰਿਤਸਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ। ਵੀਰਵਾਰ ਰਾਤ ਨੂੰ ਲੜਕੀ ਦੇ ਰਿਸ਼ਤੇਦਾਰਾਂ ’ਚੋਂ ਗੁਰਬੀਰ ਸਿੰਘ ਗੋਰਾ ਨਿਵਾਸੀ ਭੁੱਚਰ ਕਲਾਂ, ਅਮਰਜੋਤ ਸਿੰਘ ਅੱਬਾ, ਗੁਰਜੰਟ ਸਿੰਘ ਜੰਟਾ ਦੋਵੇਂ ਨਿਵਾਸੀ ਮੂਸੇ ਕਲਾਂ ਨੇ ਗੋਰੀ ਨੂੰ ਬਹਾਨੇ ਨਾਲ ਪਿੰਡ ਬੁਲਾਇਆ। ਫਿਰ ਪਿੰਡ ਪੰਜਵੜ ਨੂੰ ਜਾਣ ਵਾਲੀ ਲਿੰਕ ਸੜਕ ਨੇੜੇ ਝਾੜੀਆਂ ’ਚ ਲਿਜਾ ਕੇ ਉਸ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਗਿਆ।
ਪਿੰਡ ਦੇ ਕੁੱਝ ਨੌਜਵਾਨਾਂ ਨੇ ਗੋਰੀ ਦੀ ਪਹਿਚਾਣ ਕਰਕੇ ਐਸ.ਐਸ.ਪੀ. ਦਫ਼ਤਰ ਨੂੰ ਫੋਨ ਕੀਤਾ ਗਿਆ। ਮੌਕ ’ਤੇ ਸੀਆਈਏ ਸਟਾਫ਼ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਪਹੁੰਚੇ। ਘਟਨਾ ਸਥਾਨ ਦਾ ਜਾਇਜਾ ਲੈਣ ਤੋਂ ਬਾਅਦ ਕ੍ਰਾਈਮ ਸੇਲ ਦੀ ਟੀਮ ਨਾਲ ਗੁਰਪ੍ਰੀਤ ਸਿੰਘ ਗੋਰੀ ਅਤੇ ਉਸ ਨਾਲ ਸਬੰਧਿਤ ਪਰਿਵਾਰਕ ਮੈਂਬਰਾਂ ਦੀ ਕਾਲ ਦੀ ਡਿਟੇਲ ਖੰਗਾਲੀ। ਲੋਕੇਸ਼ਨ ਦੇ ਆਧਾਰ ’ਤੇ ਪਤਾ ਚਲਿਆ ਗੁਰਪ੍ਰੀਤ ਸਿੰਘ ਗੋਰੀ ਨੂੰ ਉਸ ਦੇ ਸਾਲੇ ਅਮਰਜੋਤ ਸਿੰਘ ਜੋਤੀ, ਗੁਰਜੰਟ ਸਿੰਘ ਜੰਟਾ ਨੇ ਆਪਣੇ ਜੀਜਾ ਗੁਰਬੀਰ ਸਿੰਘ ਗੋਰਾ ਤੋਂ ਇਲਾਵਾ ਆਪਣੇ ਪਿਤਾ ਦੇ ਨਾਲ ਮਿਲ ਉਸ ਦੀ ਹੱਤਿਆ ਕੀਤੀ ਹੈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਆਪਣਾ ਜੁਰਮ ਕਰ ਲਿਆ ਹੈ।