ਰੇਲਵੇ ਵੱਲੋਂ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਨੂੰ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਐਲਾਨ
Published : Sep 30, 2019, 4:21 pm IST
Updated : Sep 30, 2019, 4:22 pm IST
SHARE ARTICLE
Railway announces launch of special trains to Sultanpur Lodhi on parkash purab
Railway announces launch of special trains to Sultanpur Lodhi on parkash purab

ਇਹ ਰੇਲ ਗੱਡੀਆਂ ਸੂਬੇ ਵਿੱਚੋਂ ਅਤੇ ਸੂਬੇ ਤੋਂ ਬਾਹਰੋਂ ਅੰਤਰ-ਰਾਜ ਲੰਬੀਆਂ ਦੂਰੀਆਂ ਦੀਆਂ ਚੱਲਣਗੀਆਂ।

ਚੰਡੀਗੜ੍ਹ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਆਉਣ ਵਾਲੇ ਸ਼ਰਧਾਲੂਆਂ ਦੀ ਵੱਡੀ ਗਿਣਤੀ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਸ਼ੇਸ਼ ਰੇਲ ਗੱਡੀਆਂ ਸ਼ੁਰੂ ਕਰਨ ਦੀ ਅਪੀਲ ਨੂੰ ਮੰਨਦਿਆਂ ਰੇਲਵੇ ਮੰਤਰਾਲੇ ਨੇ ਪਹਿਲੀ ਨਵੰਬਰ 2019 ਤੋਂ ਸੁਲਤਾਨਪੁਰ ਲੋਧੀ ਨੂੰ 14 ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਇਹ ਰੇਲ ਗੱਡੀਆਂ ਸੂਬੇ ਵਿੱਚੋਂ ਅਤੇ ਸੂਬੇ ਤੋਂ ਬਾਹਰੋਂ ਅੰਤਰ-ਰਾਜ ਲੰਬੀਆਂ ਦੂਰੀਆਂ ਦੀਆਂ ਚੱਲਣਗੀਆਂ।

Express trainsExpress Train

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਵਿਸ਼ੇਸ਼ ਰੇਲ ਗੱਡੀਆਂ ਅਤੇ ਐਕਸਪ੍ਰੈਸ ਰੇਲ ਗੱਡੀਆਂ ਸ਼ਰਧਾਲੂਆਂ ਨੂੰ ਪੰਜਾਬ ਅਤੇ ਦੂਜੇ ਖੇਤਰਾਂ ਖਾਸ ਕਰ ਕੇ ਨਾਂਦੇੜ ਸਾਹਿਬ ਤੇ ਪਟਨਾ ਸਾਹਿਬ ਤੋਂ ਸੁਲਤਾਨਪੁਰ ਲੋਧੀ ਲੈ ਕੇ ਜਾਣਗੀਆਂ। ਇਸ ਤੋਂ ਪਹਿਲਾਂ ਇਸੇ ਮਹੀਨੇ ਕੇਂਦਰ ਨੇ ਸੂਬਾ ਸਰਕਾਰ ਦੇ ਪ੍ਰਸਤਾਵ ਉਤੇ ਨਵੀਂ ਦਿੱਲੀ ਤੇ ਸੁਲਤਾਨਪੁਰ ਲੋਧੀ ਵਿਚਾਲੇ ਵਿਸ਼ੇਸ਼ ਐਕਸਪ੍ਰੈਸ ਰੇਲ ਗੱਡੀ ਚਲਾਉਣ ਦਾ ਐਲਾਨ ਕੀਤਾ ਸੀ। ਬੁਲਾਰੇ ਨੇ ਦੱਸਿਆ ਕਿ ਨਵੰਬਰ ਮਹੀਨੇ ਹੋਣ ਵਾਲੇ ਇਤਿਹਾਸਕ ਸਮਾਗਮਾਂ ਤੋਂ ਪਹਿਲਾਂ ਰੇਲਵੇ ਵੱਲੋਂ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਨੂੰ ਅੱਪਗ੍ਰੇਡ ਕਰਨ ਦਾ ਜਾਰੀ ਕੰਮ ਮੁਕੰਮਲ ਹੋ ਜਾਵੇਗਾ।

Diesel multiple unitsDiesel multiple units

ਉਤਰੀ ਰੇਲਵੇ ਵੱਲੋਂ ਭੇਜੇ ਪੱਤਰ ਅਨੁਸਾਰ ਅੰਮਿ੍ਰਤਸਰ-ਡੇਰਾ ਬਾਬਾ ਨਾਨਕ ਡੀਜ਼ਲ ਮਲਟੀਪਲ ਯੂਨਿਟ (ਡੀ.ਈ.ਐਮ.ਯੂ.) 1 ਤੋਂ 16 ਨਵੰਬਰ 2019 ਤੱਕ ਕੁੱਲ 60 ਵਾਰ ਚੱਲੇਗਾ। ਇਹ ਅੰਮਿ੍ਰਤਸਰ ਤੋਂ ਰਾਤ ਨੂੰ 9.10 ਵਜੇ ਰਵਾਨਾ ਹੋਵੇਗਾ ਅਤੇ ਡੇਰਾ ਬਾਬਾ ਨਾਨਕ ਵਿਖੇ ਵੱਡੇ ਤੜਕੇ 2.30 ਵਜੇ ਪਹੁੰਚੇਗਾ। ਸ਼ਰਧਾਲੂਆਂ ਦੀ ਵੱਡੀ ਆਮਦ ਨੂੰ ਦੇਖਦਿਆਂ ਰੇਲਵੇ ਵੱਲੋਂ ਇਤਿਹਾਸਕ ਕਸਬਿਆਂ ਡੇਰਾ ਬਾਬਾ ਨਾਨਕ ਤੇ ਸੁਲਤਾਨਪੁਰ ਲੋਧੀ ਨੂੰ ਜੋੜਦੀ ਇਕ ਹੋਰ ਰੇਲ ਗੱਡੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਜਿਹੜੀ ਡੇਰਾ ਬਾਬਾ ਨਾਨਕ ਤੋਂ ਰਾਤ 7.15 ਵਜੇ ਸ਼ੁਰੂ ਹੋਵੇਗੀ ਅਤੇ ਅੱਧੀ ਰਾਤ ਬਾਅਦ 1.30 ਵਜੇ ਆਪਣੀ ਮੰਜ਼ਿਲ ਉਤੇ ਪਹੁੰਚੇਗੀ। 

Captain Amarinder SinghCaptain Amarinder Singh

4 ਨਵੰਬਰ ਤੋਂ ਰੇਲ ਗੱਡੀ ਚਲਾਉਣ ਦਾ ਕੰਮ ਦੋਗੁਣਾ ਕਰ ਦਿੱਤਾ ਜਾਵੇਗਾ।  ਫਿਰੋਜ਼ਪੁਰ-ਪਟਨਾ ਜੰਕਸ਼ਨ ਐਕਸਪ੍ਰੈਸ 1 ਤੋਂ 16 ਨਵੰਬਰ 2019 ਤੱਕ ਤਿੰਨ ਵਾਰ ਚੱਲੇਗੀ ਜਿਹੜੀ ਪਟਨਾ ਸਾਹਿਬ ਤੋਂ 6, 10 ਤੇ 16 ਨਵੰਬਰ ਨੂੰ ਰਾਤ 10.45 ਵਜੇ ਰਵਾਨਾ ਹੋਵੇਗੀ। ਫਿਰੋਜ਼ਪੁਰ ਤੋਂ ਵਾਪਸੀ ਦਾ ਸਫਰ 5, 9 ਤੇ 14 ਨਵੰਬਰ ਨੂੰ ਅੱਧੀ ਰਾਤ ਵੇਲੇ 12.40 ਵਜੇ ਸ਼ੁਰੂ ਕਰੇਗੀ ਅਤੇ ਨਾਂਦੇੜ ਸਾਹਿਬ ਵਿਖੇ ਸ਼ਾਮ 6.05 ਵਜੇ ਪੁੱਜੇਗੀ। ਬੁਲਾਰੇ ਨੇ ਅੱਗੇ ਦੱਸਿਆ ਕਿ ਹਫਤਾਵਾਰੀ ਫਿਰੋਜ਼ਪੁਰ-ਨਾਂਦੇੜ ਐਕਸਪ੍ਰੈਸ ਨਾਂਦੇੜ ਤੋਂ ਸ਼ਨਿਚਰਵਾਰ ਨੂੰ ਸਵੇਰੇ 9 ਵਜੇ ਚੱਲੇਗੀ ਅਤੇ ਵਾਇਆ ਭੋਪਾਲ, ਆਗਰਾ, ਬਠਿੰਡਾ ਹੁੰਦੀ ਹੋਈ ਫਿਰੋਜ਼ਪੁਰ ਵਿਖੇ ਰਾਤ 10.50 ਵਜੇ ਪੁੱਜੇਗੀ।

Gurudwara Shri Ber Sahib, Sultanpur LodhiSultanpur Lodhi

ਇਹ ਵਾਪਸੀ ਦਾ ਸਫਰ ਫਿਰੋਜ਼ਪੁਰ ਤੋਂ ਵੀਰਵਾਰ ਨੂੰ ਅੱਧੀ ਰਾਤ ਬਾਅਦ 1.30 ਵਜੇ ਸ਼ੁਰੂ ਕਰੇਗੀ ਅਤੇ ਨਾਂਦੇੜ ਵਿਖੇ ਬਾਅਦ ਦੁਪਿਹਰ 1 ਵਜੇ ਪੁੱਜੇਗੀ। ਹਿਸਾਰ-ਸੁਲਤਾਨਪੁੁਰ ਲੋਧੀ ਰੇਲ ਗੱਡੀ ਰੋਜ਼ਾਨਾ ਚੱਲੇਗੀ ਜਿਸ ਦੇ ਇਸ ਸਮੇਂ ਦੌਰਾਨ ਕੁੱਲ 28 ਗੇੜੇ ਹੋਣਗੇ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਤੋਂ ਗੰਗਾਨਗਰ, ਸੁਲਤਾਨਪੁਰ ਲੋਧੀ ਤੋਂ ਨਵਾਂਸ਼ਹਿਰ ਤੇ ਫਾਜ਼ਿਲਕਾ-ਸੁਲਤਾਨਪੁਰ ਲੋਧੀ ਰੇਲ ਗੱਡੀਆਂ ਚੱਲਣਗੀਆਂ। ਪੁਰਾਣੀ ਦਿੱਲੀ-ਲੋਹੀਆ ਖਾਸ ਰੇਲ ਗੱਡੀ ਬਦਲਵੇਂ ਦਿਨਾਂ ਮੌਕੇ 40 ਵਾਰ ਚੱਲੇਗੀ। ਇਹ ਦਿੱਲੀ ਤੋਂ ਸੋਮਵਾਰ ਤੋਂ ਰਾਤ ਸਮੇਂ 11.50 ਵਜੇ ਚੱਲੇਗੀ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement