
ਜੱਗੂ ਭਗਵਾਨਪੁਰੀਆ ਦੇ 2 ਸਮਰਥਕਾਂ ਨੂੰ ਮਾਰਨ ਦੀ ਬਣਾ ਰਹੇ ਸਨ ਯੋਜਨਾ
ਤਿੰਨ 32 ਬੋਰ ਅਤੇ ਇੱਕ 30 ਬੋਰ ਦਾ ਪਿਸਤੌਲ ਵੀ ਹੋਇਆ ਬਰਾਮਦ
ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਸਵਪਨ ਸ਼ਰਮਾ ਦੀ ਟੀਮ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਉਨ੍ਹਾਂ ਨੇ ਹੈਪੀ ਜੱਟ ਗੈਂਗ ਦੇ 4 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਹੈਪੀ ਜੱਟ ਜੱਗੂ ਭਗਵਾਨਪੁਰੀਆ ਦਾ ਵਿਰੋਧੀ ਹੈ। ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਸ਼ੂਟਰ ਜੱਗੂ ਭਗਵਾਨਪੁਰੀਆ ਦੇ 2 ਸਮਰਥਕਾਂ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ। ਇਨ੍ਹਾਂ ਦੇ ਕਬਜ਼ੇ ਵਿੱਚੋਂ ਤਿੰਨ 32 ਬੋਰ ਅਤੇ ਇੱਕ 30 ਬੋਰ ਦਾ ਪਿਸਤੌਲ ਬਰਾਮਦ ਹੋਇਆ ਹੈ।