
ਦਵਾਈਆਂ ਤੋਂ ਤਰੀਕ ਮਿਟਾਉਂਦਿਆਂ ਦੀ ਵੀਡੀਓ ਹੋਈ ਵਾਇਰਲ
ਮਾਨਸਾ: ਮਾਨਸਾ ਦੇ ਇੱਕ ਹਸਪਤਾਲ ਵਿੱਚ ਲੋਕਾਂ ਦੀਆਂ ਜਾਨਾਂ ਨਾਲ ਖੇਡਿਆ ਜਾ ਰਿਹਾ ਹੈ। ਇੱਥੇ ਇੱਕ ਆਰਐਮਪੀ ਡਾਕਟਰ ਦੁਆਰਾ ਹਸਪਤਾਲ ਚਲਾਇਆ ਜਾ ਰਿਹਾ ਹੈ, ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਇਸ ਵੀਡੀਓ 'ਚ ਹਸਪਤਾਲ ਦੀਆਂ ਦਵਾਈਆਂ ਦੇ ਪੱਤੇ 'ਤੇ ਤਰੀਕ ਮਿਟਾਈ ਜਾ ਰਹੀ ਹੈ।
ਇਸ ਵੀਡੀਓ 'ਚ ਮਿਆਦ ਪੁੱਗ ਚੁੱਕੀਆਂ ਦਵਾਈਆਂ ਦੀ ਤਰੀਕ ਨੂੰ ਮਿਟਾਉਂਦੇ ਹੋਏ ਜਨਤਕ ਤੌਰ 'ਤੇ ਦੇਖਿਆ ਜਾ ਰਿਹਾ ਹੈ। ਮਾਨਸਾ ਵਿੱਚ ਇਹ ਹੁੱਲੜਬਾਜ਼ੀ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਹੈ। ਪ੍ਰਸ਼ਾਸਨ ਵੱਲੋਂ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੈ।