ਪ੍ਰਸ਼ਾਸਨ ਦਾ ਕਾਰਨਾਮਾ, ਮੌਲੀਜਾਗਰਾਂ 'ਚ ਘਰ ਹੀ ਖੁੱਲ੍ਹਵਾ ਦਿੱਤਾ ਸ਼ਰਾਬ ਦਾ ਠੇਕਾ  
Published : Sep 30, 2022, 4:18 pm IST
Updated : Sep 30, 2022, 4:18 pm IST
SHARE ARTICLE
 The feat of the administration, the contract of liquor was opened at home in Moulijagar
The feat of the administration, the contract of liquor was opened at home in Moulijagar

ਚੰਡੀਗੜ੍ਹ ਹਾਊਸਿੰਗ ਬੋਰਡ ਨੇ ਅਲਾਟੀ ਨੂੰ ਇਸ ਕੇਸ ਵਿਚ ਅਲਾਟਮੈਂਟ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਲਈ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ। 

 

ਚੰਡੀਗੜ੍ਹ - ਸ਼ਹਿਰ ਵਿਚ ਸ਼ਰਾਬ ਦੇ ਠੇਕੇਦਾਰਾਂ ਦੀ ਮਰਜ਼ੀ ਪ੍ਰਸ਼ਾਸਨ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੀ ਹੈ। ਇੱਥੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੌਲੀ ਜਾਗਰਾਂ ਵਿਚ ਇੱਕ ਘਰ ਵਿਚ ਸ਼ਰਾਬ ਦਾ ਠੇਕਾ ਖੋਲ੍ਹਿਆ ਹੋਇਆ ਸੀ। ਮਕਾਨਾਂ 'ਚ ਕਬਜ਼ਿਆਂ ਦੇ ਨਾਲ-ਨਾਲ ਕਈ ਬਦਲਾਅ ਵੀ ਕੀਤੇ ਗਏ, ਜਦਕਿ ਆਬਕਾਰੀ ਤੇ ਕਰ ਵਿਭਾਗ ਕਾਰਵਾਈ ਕਰਨ ਦੀ ਬਜਾਏ ਮਾਮਲੇ ਨੂੰ ਅਣਗੌਲਿਆ ਕਰ ਰਿਹਾ ਹੈ। ਚੰਡੀਗੜ੍ਹ ਹਾਊਸਿੰਗ ਬੋਰਡ ਨੇ ਅਲਾਟੀ ਨੂੰ ਇਸ ਕੇਸ ਵਿਚ ਅਲਾਟਮੈਂਟ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਲਈ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ। 

ਇਸ ਸਬੰਧੀ ਸੀਐਚਬੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਠੇਕਾ ਮੌਲੀ ਜਾਗਰਾਂ ਦੇ ਇੱਕ ਰਿਹਾਇਸ਼ੀ ਯੂਨਿਟ ਵਿਚ ਹੀ ਖੋਲ੍ਹਿਆ ਗਿਆ ਹੈ। ਜਿਸ ਕਾਰਨ ਉਨ੍ਹਾਂ ਨੇ ਅਲਾਟੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਹੁਣ ਆਬਕਾਰੀ ਤੇ ਕਰ ਵਿਭਾਗ ਤੋਂ ਵੀ ਸਪੱਸ਼ਟੀਕਰਨ ਮੰਗਿਆ ਗਿਆ ਹੈ ਕਿ ਰਿਹਾਇਸ਼ੀ ਯੂਨਿਟ ਵਿਚ ਸ਼ਰਾਬ ਦਾ ਠੇਕਾ ਖੋਲ੍ਹਣ ਦੀ ਇਜਾਜ਼ਤ ਕਿਵੇਂ ਦਿੱਤੀ ਗਈ। ਵਿਭਾਗ ਦੇ ਜਵਾਬ ਤੋਂ ਬਾਅਦ ਹੀ ਸੀਐਚਬੀ ਵਾਲੇ ਪਾਸੇ ਤੋਂ ਇਸ ਮਾਮਲੇ ਵਿਚ ਅਗਲੀ ਕਾਰਵਾਈ ਕੀਤੀ ਜਾਵੇਗੀ।  

ਦੱਸ ਦਈਏ ਕਿ ਆਬਕਾਰੀ ਵਿਭਾਗ ਨੇ ਮੌਲੀ ਜਾਗਰਾਂ ਦੇ ਮਕਾਨ ਨੰਬਰ 1880 ਨੂੰ ਕਾਰਨ ਦੱਸੋ ਨੋਟਿਸ ਭੇਜਿਆ ਸੀ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਅਲਾਟੀ ਨੂੰ ਸਾਲ 1993 ਵਿੱਚ ਅਲਾਟਮੈਂਟ ਪੱਤਰ ਜਾਰੀ ਕੀਤਾ ਗਿਆ ਸੀ। ਅਲਾਟਮੈਂਟ ਦੇ ਨਿਯਮਾਂ ਅਤੇ ਸ਼ਰਤਾਂ ਦੇ ਅਨੁਸਾਰ, ਯੂਨਿਟ ਦੀ ਵਰਤੋਂ ਉਸੇ ਉਦੇਸ਼ ਲਈ ਕੀਤੀ ਜਾ ਸਕਦੀ ਹੈ ਜੋ ਅਲਾਟਮੈਂਟ ਵਿਚ ਦਰਸਾਏ ਗਏ ਹਨ। ਸਮਰੱਥ ਅਥਾਰਟੀ ਦੀ ਆਗਿਆ ਤੋਂ ਬਿਨ੍ਹਾਂ ਘਰ ਵਿਚ ਕੋਈ ਵਾਧੂ ਤਬਦੀਲੀਆਂ ਨਹੀਂ ਕੀਤੀਆਂ ਜਾ ਸਕਦੀਆਂ ਹਨ ਅਤੇ ਨਾ ਹੀ ਇਸ ਨੂੰ ਅੱਗੇ ਸਬਲੇਟ ਕੀਤਾ ਜਾ ਸਕਦਾ ਹੈ। 

ਬੋਰਡ ਵੱਲੋਂ ਕਰਵਾਈ ਗਈ ਸਰਵੇ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਘਰ ਵਿਚ ਹਿੰਸਾ ਹੋਣ ਦੇ ਨਾਲ-ਨਾਲ ਇਸ ਦੀ ਦੁਰਵਰਤੋਂ ਵੀ ਹੋ ਰਹੀ ਹੈ। ਘਰ ਵਿਚ ਅੰਗਰੇਜ਼ੀ ਸ਼ਰਾਬ ਅਤੇ ਬੀਅਰ ਦੀ ਦੁਕਾਨ ਚੱਲ ਰਹੀ ਹੈ। ਸਰਕਾਰੀ ਜ਼ਮੀਨ ’ਤੇ ਮਕਾਨ ਦੀ ਪਹਿਲੀ, ਦੂਜੀ ਅਤੇ ਤੀਜੀ ਮੰਜ਼ਿਲ ’ਤੇ ਬਾਲਕੋਨੀ ਬਣਾਈ ਗਈ ਹੈ। ਹਾਊਸ ਨੰਬਰ 1880 ਅਤੇ 1881 ਨੂੰ ਮਰਜ਼ ਕਰ ਦਿੱਤਾ ਗਿਆ। 

ਘਰ ਦੀ ਢਾਂਚਾਗਤ ਸਥਿਰਤਾ, ਅੱਗ ਸੁਰੱਖਿਆ, ਰੌਸ਼ਨੀ ਅਤੇ ਹਵਾਦਾਰੀ ਨੂੰ ਧਿਆਨ ਵਿਚ ਰੱਖਦੇ ਹੋਏ, ਇਹ ਖਤਰਨਾਕ ਹੈ। ਇਹ ਅਲਾਟੀ ਦੇ ਪਰਿਵਾਰ ਦੀ ਸਿਹਤ ਲਈ ਵੀ ਠੀਕ ਨਹੀਂ ਹੈ। ਚੰਡੀਗੜ੍ਹ ਭੁਚਾਲ ਦੀ ਸੰਭਾਵਨਾ ਵਾਲਾ ਇਲਾਕਾ ਹੈ, ਇਸ ਲਈ ਬਿਨਾਂ ਕਿਸੇ ਦੇਰੀ ਦੇ ਘਰਾਂ ਵਿਚ ਮੌਜੂਦ ਇਸ ਵਾਈਬ੍ਰੇਸ਼ਨ ਨੂੰ ਦੂਰ ਕਰਨ ਦੀ ਲੋੜ ਹੈ

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement