
ਅਪਰਾਧੀ ਨੀਰਜ ਕੁਮਾਰ ਮ੍ਰਿਤਕ ਔਰਤ ਦਾ ਪੋਤਾ ਹੀ ਲੱਗਦਾ ਹੈ।
ਜਲੰਧਰ - ਜਲੰਧਰ ਜ਼ਿਲ੍ਹੇ ਦੀ ਕਰਤਾਰਪੁਰ ਪੁਲਿਸ ਨੇ 24 ਘੰਟਿਆਂ 'ਚ ਕਤਲ ਦੀ ਗੁੱਥੀ ਸੁਲਝਾ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦਈਏ ਕਿ 28 ਸਤੰਬਰ ਨੂੰ ਉਸ ਨੇ ਦਿਨ ਦਿਹਾੜੇ ਘਰ 'ਚ ਦਾਖਲ ਹੋ ਕੇ ਔਰਤ ਸੁਰਿੰਦਰ ਕੌਰ ਦਾ ਕਤਲ ਕਰ ਦਿੱਤਾ ਸੀ ਅਤੇ ਉਸ ਦੀ ਬੇਟੀ ਮੀਨਾ ਨੂੰ ਜ਼ਖਮੀ ਕਰ ਦਿੱਤਾ ਸੀ। ਅਪਰਾਧੀ ਨੀਰਜ ਕੁਮਾਰ ਮ੍ਰਿਤਕ ਔਰਤ ਦਾ ਪੋਤਾ ਹੀ ਲੱਗਦਾ ਹੈ।
ਕਤਲ ਦਾ ਕਾਰਨ ਇਹ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੀਰਜ ਕੁਮਾਰ ਨੂੰ ਸ਼ੱਕ ਸੀ ਕਿ ਮ੍ਰਿਤਕ ਸੁਰਿੰਦਰ ਕੌਰ ਜੋ ਕਿ ਉਸ ਦੀ ਨਾਨੀ ਸੀ, ਘਰ ਵਿਚ ਟੂਣੇ ਕਰਦੀ ਸੀ। ਜਿਸ ਕਾਰਨ ਦੋਸ਼ੀ ਅਤੇ ਭਰਾ ਦਾ ਵਿਆਹ ਨਹੀਂ ਹੋ ਰਿਹਾ ਸੀ। ਦੋਸ਼ੀ ਦੇ ਘਰ 'ਚ ਪਰਿਵਾਰਕ ਮੈਂਬਰ ਵਾਰ-ਵਾਰ ਬੀਮਾਰ ਪੈ ਰਹੇ ਸਨ, ਜਿਸ ਕਾਰਨ ਦੋਸ਼ੀ ਨੂੰ ਸ਼ੱਕ ਸੀ ਕਿ ਸੁਰਿੰਦਰ ਕੌਰ ਉਨ੍ਹਾਂ 'ਤੇ ਚਲਾਕੀ ਖੇਡ ਕੇ ਇਹ ਸਭ ਕਰ ਰਹੀ ਹੈ। ਇਸੇ ਕਾਰਨ ਉਸ ਨੇ ਇਹ ਅਪਰਾਧ ਕੀਤਾ ਹੈ।