
Punjab News : ਸਭ ਤੋਂ ਵੱਧ (12 ਮਾਮਲੇ) ਅੰਮ੍ਰਿਤਸਰ ਤੋਂ ਆਏ, ਹੁਣ ਤੱਕ ਪਰਾਲੀ ਸਾੜਨ ਦੇ ਕੁੱਲ ਮਾਮਲਿਆਂ ਦੀ ਗਿਣਤੀ ਹੋਈ 119
Punjab News : ਪੰਜਾਬ ਵਿਚ ਦੋ ਦਿਨਾਂ ਬਾਅਦ ਐਤਵਾਰ ਨੂੰ ਪਰਾਲੀ ਸਾੜਨ ਦੇ 21 ਨਵੇਂ ਮਾਮਲੇ ਸਾਹਮਣੇ ਆਏ ਹਨ। ਸਭ ਤੋਂ ਵੱਧ 12 ਮਾਮਲੇ ਅੰਮ੍ਰਿਤਸਰ ਤੋਂ ਆਏ ਹਨ। ਇਸ ਤੋਂ ਬਾਅਦ ਪਰਾਲੀ ਸਾੜਨ ਦੇ ਕੁੱਲ ਮਾਮਲਿਆਂ ਦੀ ਗਿਣਤੀ 119 ਹੋ ਗਈ ਹੈ। ਜ਼ਿਲ੍ਹਾ ਅੰਮ੍ਰਿਤਸਰ ਕੁੱਲ 71 ਕੇਸਾਂ ਨਾਲ ਸਿਖਰ ’ਤੇ ਰਿਹਾ। ਦੂਜੇ ਪਾਸੇ ਮੰਡੀ ਗੋਬਿੰਦਗੜ੍ਹ ਦੇ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਵਿੱਚ ਐਤਵਾਰ ਨੂੰ ਮੁੜ ਵਾਧਾ ਦਰਜ ਕੀਤਾ ਗਿਆ। ਮੰਡੀ ਗੋਬਿੰਦਗੜ੍ਹ ਦਾ AQI ਸ਼ਨੀਵਾਰ ਨੂੰ 67 ਸੀ, ਜਦੋਂ ਕਿ ਐਤਵਾਰ ਨੂੰ ਇਹ ਵਧ ਕੇ 112 ਹੋ ਗਿਆ। ਇਹ ਮੱਧਮ ਸੀਮਾ ਵਿਚ ਹੈ। ਡਾਕਟਰਾਂ ਅਨੁਸਾਰ, ਇਸ AQI ਕਾਰਨ, ਖਾਸ ਤੌਰ 'ਤੇ ਫੇਫੜਿਆਂ, ਦਮਾ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਦੀ ਸ਼ਿਕਾਇਤ ਹੋ ਸਕਦੀ ਹੈ। ਜਦੋਂ ਕਿ ਅੰਮ੍ਰਿਤਸਰ ਦਾ AQI 73, ਬਠਿੰਡਾ ਦਾ 59, ਜਲੰਧਰ ਦਾ 66, ਖੰਨਾ ਦਾ 58, ਲੁਧਿਆਣਾ ਦਾ 68 ਅਤੇ ਪਟਿਆਲਾ ਦਾ 60 ਰਿਕਾਰਡ ਕੀਤਾ ਗਿਆ।
ਐਤਵਾਰ ਨੂੰ ਪੰਜਾਬ ਵਿਚ ਪਰਾਲੀ ਸਾੜਨ ਦੇ 21 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ 12 ਮਾਮਲੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਾਹਮਣੇ ਆਏ। ਜਦੋਂਕਿ ਫ਼ਿਰੋਜ਼ਪੁਰ ਵਿਚ 3, ਕਪੂਰਥਲਾ ਵਿੱਚ 3 ਅਤੇ ਤਰਨਤਾਰਨ ਵਿੱਚ 3 ਮਾਮਲੇ ਆਏ ਹਨ। ਅੰਕੜਿਆਂ ਮੁਤਾਬਕ 2023 ਦੇ ਮੁਕਾਬਲੇ ਇਸ ਦਿਨ ਜ਼ਿਆਦਾ ਪਰਾਲੀ ਸਾੜੀ ਗਈ। ਕੁੱਲ 68 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਸਾਲ 2022 ਵਿੱਚ ਕੋਈ ਵੀ ਪਰਾਲੀ ਨਹੀਂ ਸਾੜੀ ਗਈ ਸੀ।
15 ਸਤੰਬਰ ਤੋਂ ਹੁਣ ਤੱਕ ਪੰਜਾਬ ਵਿੱਚ ਪਰਾਲੀ ਸਾੜਨ ਦੇ ਕੁੱਲ ਮਾਮਲੇ ਵੱਧ ਕੇ 119 ਹੋ ਗਏ ਹਨ। ਜਦੋਂ ਕਿ ਸਾਲ 2022 ਵਿੱਚ ਇਹ ਗਿਣਤੀ 139 ਅਤੇ ਸਾਲ 2023 ਵਿੱਚ 133 ਸੀ। ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਕਮੀ ਆਈ ਹੈ। ਜੇਕਰ ਜ਼ਿਲ੍ਹੇ ਅਨੁਸਾਰ ਪਰਾਲੀ ਸਾੜਨ ਦੇ ਕੁੱਲ ਮਾਮਲਿਆਂ 'ਤੇ ਨਜ਼ਰ ਮਾਰੀਏ ਤਾਂ ਅੰਮ੍ਰਿਤਸਰ 71 ਮਾਮਲਿਆਂ ਨਾਲ ਪਹਿਲੇ ਨੰਬਰ 'ਤੇ ਹੈ। ਤਰਨਤਾਰਨ ਵਿੱਚ 9, ਕਪੂਰਥਲਾ ਵਿੱਚ 9, ਫ਼ਿਰੋਜ਼ਪੁਰ ਅਤੇ ਗੁਰਦਾਸਪੁਰ ਵਿੱਚ 7-7, ਐਸਏਐਸ ਨਗਰ ਵਿੱਚ 5, ਜਲੰਧਰ ਵਿੱਚ 4, ਸੰਗਰੂਰ ਵਿੱਚ 3, ਐਸਬੀਐਸ ਨਗਰ, ਪਟਿਆਲਾ ਅਤੇ ਰੂਪਨਗਰ ਵਿੱਚ 1-1 ਮਾਮਲੇ ਸਾਹਮਣੇ ਆਏ ਹਨ।
(For more news apart from stubble was burnt again after 2 days, 21 new cases registered In Punjab News in Punjabi, stay tuned to Rozana Spokesman)