ਕੈਪਟਨ ਅਮਰਿੰਦਰ ਵੱਲੋਂ ਤਰਕਿਸ਼ ਯਾਦਗਾਰ ਵਿਖੇ ਪਹਿਲੀ ਵਿਸ਼ਵ ਜੰਗ ਦੇ ਫੌਜੀਆਂ ਨੂੰ ਸ਼ਰਧਾਂਜਲੀ 
Published : Oct 30, 2018, 8:38 pm IST
Updated : Oct 30, 2018, 8:38 pm IST
SHARE ARTICLE
Reverence
Reverence

ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀਆਂ ਸਣੇ ਰਾਸ਼ਟਰ ਮੰਡਲ ਦੇਸ਼ਾਂ ਦੇ ਫੌਜੀਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇਤਿਹਾਸਕ ਵਰਲਡ ਵਾਰ-1 ਹੇਲੇਸ ਮੈਮੋਰੀਅਲ ਦਾ ਦੌਰਾ ਕੀਤਾ।

ਗੈਲੀਪੋਲੀ (ਤੁਰਕੀ), (ਸ.ਸ.ਸ..) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀਆਂ ਸਣੇ ਰਾਸ਼ਟਰ ਮੰਡਲ ਦੇਸ਼ਾਂ ਦੇ ਫੌਜੀਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇਤਿਹਾਸਕ ਵਰਲਡ ਵਾਰ-1 ਹੇਲੇਸ ਮੈਮੋਰੀਅਲ ਦਾ ਦੌਰਾ ਕੀਤਾ। ਇਨਾਂ ਫੌਜੀਆਂ ਨੇ ਗੈਲੀਪੋਲੀ ਮੁਹਿੰਮ ਦੌਰਾਨ ਆਪਣੀਆਂ ਜਾਨਾਂ ਨਸ਼ਾਵਰ  ਕੀਤੀਆਂ ਸਨ। ਪਹਿਲੀ ਵਿਸ਼ਵ ਜੰਗ ਦੀ ਸਮਾਪਤੀ ਦੀ 100ਵੀ ਵਰੇਗੰਢ ਦੇ ਮੌਕੇ ਮੁੱਖ ਮੰਤਰੀ ਸੇਯਿਤ ਅਲੀ ਵਾਬੂਕ ਦੀ ਯਾਦਗਾਰ ਤੁਰਕਿਸ਼ ਮੈਮੋਰੀਅਲ ਵਿਖੇ ਵੀ ਗਏ। ਸੇਯਿਤ ਅਲੀ ਵਾਬੂਕ ਨੂੰ ਆਮ ਤੌਰ ’ਤੇ ਕੋਰਪੋਰਲ ਸੇਯਿਤ ਵਜੋਂ ਜਾਣਿਆ ਜਾਂਦਾ ਹੈ

TributeTribute

ਜੋ ਕਿ ਪਹਿਲੀ ਵਿਸ਼ਵ ਜੰਗ ਦੌਰਾਨ ਓਟੋਮੈਨ ਫੌਜ ਦੇ ਗਨਰ ਸਨ। ਉਸ ਨੂੰ 18 ਮਾਰਚ, 1915 ਨੂੰ ਡਾਰਡੈਨੇਲਿਸ ਦੇ ਰਾਹੀਂ ਇਤਿਹਾਦੀ ਫੌਜਾਂ ਵੱਲੋਂ ਕੀਤੀ ਗਈ ਕੋਸ਼ਿਸ਼ ਦੌਰਾਨ ਇਕ ਤੋਪਖਾਨੇ ਦੀ ਟੁਕੜੀ ਵਿੱਚ ਬਾਰੂਦ ਦੇ ਤਿੰਨ ਗੌਲੇ ਲੈ ਕੇ ਘੁਸਣ ਲਈ ਜਾਣਿਆ ਜਾਂਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਹੇਲੇਸ ਮੈਮੋਰੀਅਲ ਜਾਂ ਕਾਮਨਵੈਲਥ ਵਾਰ ਗਰੇਵਜ਼ ਕਮਿਸ਼ਨ ਮੈਮੋਰੀਅਲ ਵਿੱਚ ਕਈ ਮਿੰਟ ਗੁਜਾਰੇ। ਇਹ ਯਾਦਗਾਰ ਤੁਰਕੀ ਵਿੱਚ ਸੇਦ ਏਲ ਬਹਰ ਨੇੜੇ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਤਰਫੋਂ ਯਾਦਗਾਰ ਵਿਖੇ ਫੁੱਲਮਾਲਾਵਾਂ ਭੇਟ ਕੀਤੀਆਂ ਅਤੇ ਕੁਝ ਫੌਜੀਆਂ ਦੀਆਂ ਕਬਰਾ ’ਤੇ ਫੁੱਲ ਰੱਖੇ।

SaluteSalute

ਇਸ ਤੋਂ ਇਲਾਵਾ ਉਨ੍ਹਾਂ ਨੇ ਸਾਲ 1915-16 ਦੌਰਾਨ  ਗੈਲੀਪੋਲੀ ਮੁਹਿੰਮ ਦੌਰਾਨ ਜਾਨਾਂ ਨਿਸ਼ਵਰ ਕਰਨ ਵਾਲੇ ਫੌਜੀਆਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ । ਇਹ ਯਾਦਗਾਰ ਕਾਮਨਵੈਲਥ ਦੇ 20956 ਫੌਜੀਆਂ ਦੀ ਯਾਦਗਾਰ ਵਿੱਚ ਬਣਾਈ ਗਈ ਹੈ। ਇਨ੍ਹਾਂ ਨੇ ਪਹਿਲੀ ਵਿਸ਼ਵ ਜੰਗ ਦੌਰਾਨ ਇਸ ਇਲਾਕੇ ਦੀ ਮੁਹਿੰਮ ਵਿੱਚ ਆਪਣਾ ਬਲਿਦਾਨ ਦਿੱਤਾ ਸੀ। ਬਿ੍ਰਟਿਸ਼ ਅਤੇ ਇੰਡੀਅਨ ਫੋਰਸਿਜ ਦੇ ਜਿਨ੍ਹਾਂ ਫੌਜੀਆਂ ਨੇ ਆਪਣੀਆਂ ਜਾਨਾਂ ਦਿੱਤੀਆ ਸਨ, ਉਨ੍ਹਾਂ ਦੇ ਨਾਂ ਯਾਦਗਾਰ ਵਿੱਚ ਉਕਰੇ ਹੋਏ ਹਨ।  ਵਿਸ਼ਵ ਜੰਗ ਦੌਰਾਨ ਆਪਣਾ ਮਹਾਨ ਬਲਿਦਾਨ ਦੇਣ ਵਾਲੇ ਬਹਾਦਰ ਫੌਜੀਆਂ ਨੂੰ ਮੁੱਖ ਮੰਤਰੀ ਨੇ ਸਲੂਟ ਦਿੱਤਾ।

HomageAt memorial

ਉਨ੍ਹਾਂ ਨੇ ਆਪਣੀ ਮਾਤ ਭੂਮੀ ਤੋਂ ਬਹੁਤ ਦੂਰ ਇਸ ਧਰਤੀ ’ਤੇ ਮਾਰੇ ਗਏ ਅਤੇ ਦਫਨਾਏ ਗਏ ਭਾਰਤੀ ਫੌਜੀਆਂ ਦੇ ਯੋਗਦਾਨ ਦੀ ਸਰਾਹਨਾ ਕੀਤੀ। ਹੇਲੇਸ ਮੈਮੋਰੀਅਲ ਵਿਖੇ ਵੀ ਭਾਰਤੀ ਫੌਜੀਆਂ ਦੇ ਨਾਂ ਹਨ। ਇਸ ਜੰਗ ਵਿੱਚ ਵੱਡੀ ਗਿਣਤੀ ਸਿੱਖ ਫੌਜੀ ਵੀ ਮਾਰੇ ਗਏ ਸਨ। 29ਵੀਂ ਇੰਡਅਨ ਇਨਫੈਂਟਰੀ ਬਿ੍ਰਗੇਡ 14ਵੀਂ ਫਿਰੋਜ਼ਪੁਰ ਸਿੱਖ ਨਾਲ ਸਬੰਧਤ ਸੀ ਅਤੇ ਸੂਜ਼ ਵਿਖੇ 10ਵੀਂ ਡਵੀਜ਼ਨ ਦਾ ਹਿੱਸਾ ਸੀ। ਇਸ ਬਿ੍ਰਗੇਡ ਨੂੰ ਇਸ ਤੋਂ ਅਲੱਗ ਕਰ ਦਿੱਤਾ ਗਿਆ ਸੀ ਅਤੇ ਇਹ 29ਵੀਂ ਬਿ੍ਰਟਿਸ਼ ਇਨਫੈਂਟਰੀ ਡਵੀਜ਼ਨ ਦੇ ਪਿਛੇ ਭੇਜ ਦਿੱਤੀ ਗਈ ਸੀ ਜਿਸ ਨੂੰ ਵੱਡਾ ਜਾਨੀ ਨੁਕਸਾਨ ਝੱਲਨਾ ਪਿਆ ਸੀ।

29 ਵੀਂ ਇੰਡੀਅਨ ਇਨਫੈਂਟਰੀ ਬਿ੍ਰਗੇਡ ਜੋ 14 ਫਿਰੋਜ਼ਪੁਰ ਸਿੱਖ ਨਾਲ ਸਬੰਧਤ ਸੀ ( ਬਾਅਦ ਵਿੱਚ ਪਹਿਲੀ ਸਿੱਖ ਅਤੇ ਵਰਤਮਾਮ ਸਮੇਂ ਚਾਰ ਮੈਕੇਨਾਈਜਡ), 1/6ਵੀਂ ਗੋਰਖਾ ਰਾਈਫਲ (ਵਰਤਮਾਨ ਸਮੇਂ ਯੂ.ਕੇ ਗੋਰਖਾ ਬਿ੍ਰਗੇਡ ਦਾ ਹਿੱਸਾ) 69 ਪੰਜਾਬੀ (ਮੌਜੂਦਾ ਪਹਿਲੀ ਗਾਰਡ) ਅਤੇ 89 ਪੰਜਾਬੀ (ਮੌਜੂਦਾ ਪਹਿਲੀ ਬਲੂਚ ਪਾਕਿ) ਇਸ ਮੁਹਿੰਮ ਵਿੱਚ ਸਨ। ਡਿਟੈਚਮੈਂਟ ਦੇ ਸਮੇਂ 1530 ਫੌਜੀ ਮਾਰੇ ਗਏ ਸਨ ਅਤੇ 3413 ਜਖਮੀ ਹੋ ਗਏ ਸਨ। ਪਹਿਲੀ ਪਟਿਆਲਾ ( ਹੁਣ 15 ਪੰਜਾਬ ਇੰਡੀਆ) ਨੇ ਕਰਿਥੀਆ ਦੀ ਤੀਜ਼ੀ ਜੰਗ ਵਿੱਚ ਹਿੱਸਾ ਲਿਆ ਸੀ ਜਿਥੇ ਇਸ ਨੂੰ ਸਮੁੱਚੇ ਫੌਜੀਆਂ ਤੋਂ ਹੱਥ ਧੋਣਾ ਪਿਆ।

At MemorialWith Officials

ਇਸ ਵਿੱਚ 280 ਫੌਜੀ ਮਾਰੇ ਗਏ ਅਤੇ 800 ਤੋਂ ਵੱਧ ਜਖਮੀ ਹੋ ਗਏ ਸਨ। ਇਸ ਤੋਂ ਪਹਿਲਾਂ ਤੁਰਕਿਸ਼ ਮੈਮੋਰੀਅਲ ਵਿੱਖੇ ਮੁੱਖ ਮੰਤਰੀ ਦਾ  ਗੈਲੀਪੋਲੀ ਦੇ ਇਸ ਇਤਿਹਾਸਕ ਸਥਾਨ ਦੇ ਚੇਅਰਮੈਨ ਅਤੇ ਸਾਬਕਾ ਸੰਸਦ ਮੈਂਬਰ ਇਸਮਾਈਲ ਕੇਸ਼ਦੀਮੀਰ ਨੇ ਸਵਾਗਤ ਕੀਤਾ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਮੁੱਚੀ ਯਾਦਗਾਰ ਵਿਖਾਈ। ਕੈਪਟਨ ਅਮਰਿੰਦਰ ਸਿੰਘ ਨੇ ਇਥੇ ਦਫਨਾਏ ਗਏ 60000 ਤੁਰਕਿਸ਼ ਫੌਜੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਜੰਗ ਦੇ 250 ਦਿਨਾਂ ਦੌਰਾਨ 5 ਲੱਖ ਲੋਕੀ ਮਾਰੇ ਗਏ। ਇਨ੍ਹਾਂ ਵਿੱਚ ਤੁਰਕਿਸ਼ ਅਤੇ ਇਤਿਹਾਦੀ ਫੌਜੀਆਂ ਦੀ ਗਿਣਤੀ ਬਰਾਬਰ-ਬਰਾਬਰ ਸੀ।

HomageHomage

ਇਸ ਦੇ ਬਾਵਜੂਦ ਇਤਿਹਾਦੀ ਫੌਜਾਂ ਇਸ ਸਮੇਂ ਦੌਰਾਨ ਸਿਰਫ 4 ਕਿਲੋਮੀਟਰ ਹੀ ਅੱਗੇ ਵਧੀਆਂ ਸਨ। ਕੇਸ਼ਦੀਮੀਰ ਨੇ ਮੁੱਖ ਮੰਤਰੀ ਨੂੰ ਇਕ ਮੀਮੈਂਟੋ ਪੇਸ਼ ਕੀਤਾ ਜਦਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਆਪਣੀਆਂ ਕਿਤਾਬਾਂ ਦਾ ਇਕ ਸੈਟ ਭੇਟ ਕੀਤਾ ਜਿਸ ਵਿੱਚ ਵਰਲਡ ਵਾਰ, ਆਨਰ ਐਂਡ ਫਿਡੈਲਿਟੀ ਵੀ ਸੀ ਜੋ ਭਾਰਤੀ ਫੌਜੀਆਂ ਦੇ ਯੋਗਦਾਨ ਨਾਲ ਸਬੰਧਤ ਹੈ। ਮੁੱਖ ਮੰਤਰੀ ਨੇ ਨਾਲ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਐਡਵੋਕੇਟ ਜਨਰਲ ਅਤੁਲ ਨੰਦਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਅਤੇ ਸਲਾਹਕਾਰ ਬੀ.ਆਈ.ਐਸ ਚਾਹਲ ਵੀ ਹਾਜ਼ਰ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement