
ਅਪਣੀ ਰੈਜੀਮੈਂਟ ਦੇ ਜਵਾਨਾਂ ਨਾਲ ਸਮਾਂ ਬਤੀਤ ਕਰਨਾ ਮੈਨੂੰ ਬਹੁਤ ਪਸੰਦ ਹੈ : ਕੈਪਟਨ
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ): ਮੋਹਾਲੀ ਦੇ ਪਿੰਡ ਸਿਸਵਾਂ ਵਿਚਲੇ ਸੰਘਣੇ ਹਰਿਆਵਲ ਚੌਗਿਰਦੇ ਵਿਚ ਬਣੇ ਮੁੱਖ ਮੰਤਰੀ ਦੇ ਫ਼ਾਰਮ ਵਿਚਲਾ ਇਹ ਕਮਰਾ ਸਿੱਖ ਰੈਜੀਮੈਂਟ ਦੀ ਦਲੇਰਾਨਾ ਕਹਾਣੀ ਬੇਹਦ ਖ਼ੂਬਸੂਰਤ ਢੰਗ ਨਾਲ ਪੇਸ਼ ਕਰਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਅਤੇ ਦਾਦਾ ਵੀ ਸਿੱਖ ਰੈਜੀਮੈਂਟ ਦਾ ਹਿੱਸਾ ਰਹਿ ਚੁੱਕੇ ਹਨ।
Captain Amarinder Singh
ਰੈਜੀਮੈਂਟ ਦੇ 10 ਵੀਰ ਚੱਕਰ ਅਤੇ 2 ਪਰਮਵੀਰ ਚੱਕਰ ਜੇਤੂਆਂ ਦੇ ਚਿੱਤਰ ਇਸ 2-ਸਿੱਖ ਨੂੰ ਸਮਰਪਤ ਕਮਰੇ ਦੀਆਂ ਕੰਧਾਂ ਦਾ ਸ਼ਿੰਗਾਰ ਹਨ। ਸਥਾਨਕ ਕਲਾਕਾਰ ਕੁਲਦੀਪ ਵਲੋਂ ਤਿਆਰ ਕੀਤੇ ਇਹ ਚਿੱਤਰ ਉਨ੍ਹਾਂ ਬਹਾਦਰ ਸੂਰਬੀਰਾਂ ਦੀ ਫ਼ੌਜ ਦੇ ਇਤਿਹਾਸ ਵਿਚ ਛੱਡੀ ਵਿਲੱਖਣ ਪਛਾਣ ਦੀ ਬਾਕਮਾਲ ਪੇਸ਼ਕਾਰੀ ਕਰਦੀਆਂ ਹਨ। ਸਮੁੱਚਾ ਕਮਰਾ ਰੈਜੀਮੈਂਟ ਦੇ ਸ਼ਾਨਾਮੱਤੇ ਇਤਿਹਾਸ ਨਾਲ ਲਬਰੇਜ਼ ਹੈ, ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਵਰਗੀਆਂ ਸ਼ਖ਼ਸੀਅਤਾਂ ਅਪਣੇ ਢੰਗ-ਤਰੀਕੇ ਨਾਲ ਜਿਉਂਦਾ ਰੱਖ ਰਹੀਆਂ ਹਨ।
Room in Capt's house dedicated to 2 Sikh Regiment
ਇਸ ਕਮਰੇ ਨੇ 2-ਸਿੱਖਜ਼ ਦੇ ਮੋਟੋ 'ਨਿਸਚੈ ਕਰਿ ਅਪੁਨੀ ਜੀਤ ਕਰੋਂ' ਦੀ ਉਸ ਵੇਲੇ ਗਵਾਹੀ ਭਰੀ ਜਦੋਂ ਮੁੱਖ ਮੰਤਰੀ ਨੇ ਅਪਣੀ ਤਤਕਾਲੀ ਰੈਜੀਮੈਂਟ ਦੇ ਅਫ਼ਸਰਾਂ ਨੂੰ ਉਨ੍ਹਾਂ ਦੀਆਂ ਪਤਨੀਆਂ ਸਮੇਤ ਰਾਤ ਦੇ ਖਾਣੇ 'ਤੇ ਬੁਲਾਇਆ। ਮੁੱਖ ਮੰਤਰੀ ਨੇ ਕਿਹਾ ਕਿ ਅਪਣੀ ਰੈਜੀਮੈਂਟ ਦੇ ਜਵਾਨਾਂ ਨਾਲ ਸਮਾਂ ਬਤੀਤ ਕਰਨਾ ਉਨ੍ਹਾਂ ਨੂੰ ਬਹੁਤ ਪਸੰਦ ਹੈ ਅਤੇ ਇਤਿਹਾਸ ਅਤੇ ਯਾਦਾਂ ਨਾਲ ਭਰੇ ਇਸ ਕਮਰੇ ਵਿਚ ਉਨ੍ਹਾਂ ਨਾਲ ਹੋਣਾ ਖਾਸ ਹੈ। ਉਨ੍ਹਾਂ ਕਿਹਾ ਕਿ 2-ਸਿੱਖਜ਼ ਰੈਜੀਮੈਂਟ ਦੇ ਜਵਾਨਾਂ ਨਾਲ ਸਮਾਂ ਬਿਤਾਉਣ 'ਤੇ ਉਹ ਬਹੁਤ ਖ਼ੁਸ਼ ਹਨ। ਇਸ ਮੌਕੇ, ਕਰਨਲ ਕੇ.ਐਸ. ਚਿੱਬ, ਸੀ.ਓ., 2-ਸਿੱਖਜ਼, ਕਰਨਲ ਸੁਖਵਿੰਦਰ ਸਿੰਘ, ਲੈਫ. ਜਨਰਲ ਏ.ਕੇ. ਸ਼ਰਮਾ ਅਤੇ ਲੈਫ਼. ਜਨਰਲ ਆਰ.ਐੱਸ. ਸੁਜਲਾਨਾ ਹਾਜ਼ਰ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।