6 ਨਵੰਬਰ ਨੂੰ ਸਪੈਸ਼ਲ ਇਜਲਾਸ ਹੋਵੇਗਾ : ਸਪੀਕਰ
Published : Oct 30, 2019, 8:56 am IST
Updated : Oct 30, 2019, 8:56 am IST
SHARE ARTICLE
Rana KP Singh
Rana KP Singh

 ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ 'ਚ ਉਪ ਰਾਸ਼ਟਰਪਤੀ ਹਾਜ਼ਰ ਹੋਣਗੇ

ਵਿਧਾਨ ਸਭਾ 'ਚ ਅਕਾਲੀ ਨੇਤਾ ਪਰਮਿੰਦਰ ਢੀਂਡਸਾ ਨੇ ਮੰਗ ਕੀਤੀ ਕੋਈ ਸਿਆਸਤ ਨਾ ਹੋਵੇ
ਚੰਡੀਗੜ੍ਹ  (ਜੀ.ਸੀ.ਭਾਰਦਵਾਜ): ਪਹਿਲੀ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਵਿਧਾਨ ਸਭਾ ਦੇ ਇਕ ਦਿਨਾ ਸਪੈਸ਼ਲ ਇਜਲਾਸ 6 ਨਵੰਬਰ ਨੂੰ ਹੋਣਾ ਹੈ ਜਿਸ ਵਾਸਤੇ ਭਾਰਤ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਹਾਊੁਸ ਅੰਦਰ ਅਪਣਾ ਵਿਸ਼ੇਸ਼ ਭਾਸ਼ਣ ਦੇਣਗੇ। ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਨਾਇਡੂ ਦੀ ਚੰਡੀਗੜ੍ਹ ਵਿਚ ਆਮਦ ਤੈਅ ਚੁਕੀ ਹੈ ਜਦੋਂ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਬਾਰੇ ਅਜੇ ਪੱਕਾ ਪ੍ਰੋਗਰਾਮ ਨਹੀਂ ਬਣਿਆ।

 M. Venkaiah NaiduM. Venkaiah Naidu

ਉਨ੍ਹਾਂ ਕਿਹਾ ਕਿ ਸਵੇਰੇ 11 ਵਜੇ ਸ਼ੁਰੂ ਹੋਣ ਵਾਲੇ ਇਸ ਇਜਲਾਸ ਵਿਚ ਪਹਿਲਾਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿਤੀ ਜਾਵੇਗੀ ਫਿਰ 15 ਮਿੰਟ ਦੀ ਬਰੇਕ ਮਗਰੋਂ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾ, ਸਿਖਿਆਵਾਂ, ਸਾਰੀ ਦੁਨੀਆਂ ਤੇ ਸਮਾਜ ਨੂੰ ਦਿਤੇ ਵੱਡੇ ਸੁਨੇਹੇ 'ਧਰਮ ਦੀ ਕਿਰਤ ਕਰੋ, ਨਾਮ ਜਪੋ-ਵੰਡ ਕੇ ਛਕੋ' ਅਤੇ ਸਾਂਝੀਵਾਲਤਾ ਬਾਰੇ ਵਿਸ਼ੇਸ਼ ਭਾਸ਼ਣ ਹੋਣਗੇ। ਰਾਜਪਾਲ ਵੀ.ਪੀ. ਸਿੰਘ ਬਦਨੌਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਇਕ ਦੋ ਮੰਤਰੀ ਤੇ ਵਿਧਾਇਕ ਵੀ ਬਾਬਾ ਨਾਨਕ ਬਾਰੇ ਅਪਣੇ ਵਿਚਾਰ ਦੇਣਗੇ।

Parminder Singh Dhindsa Parminder Singh Dhindsa

ਇਸ ਸਬੰਧੀ ਸਪੀਕਰ ਰਾਣਾ ਕੇ.ਪੀ. ਸਿੰਘ ਕੋਲ ਬੈਠੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਵਿਚ ਲੀਡਰ ਤੇ ਸਾਬਕਾ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਸਪਸ਼ਟ ਕੀਤਾ ਕਿ ਇਸ ਪਵਿੱਤਰ ਇਕ ਦਿਨ ਦੇ ਸਪੈਸ਼ਲ ਇਜਲਾਸ ਮੌਕੇ ਨਾ ਸ਼ਰਧਾਂਜਲੀਆਂ ਨਾ ਹੀ ਪ੍ਰਸ਼ਨ ਕਾਲ ਅਤੇ ਨਾ ਹੀ ਸਿਫ਼ਰ ਕਾਲ ਹੋਵੇ। ਸ. ਢੀਂਡਸਾ ਨੇ ਸਪਸ਼ਟ ਕੀਤਾ ਕਿ ਇਸ ਮਹਾਨ ਦਿਹਾੜੇ ਕਿਸੇ ਕਿਸਮ ਦੀ ਸਿਆਸਤ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਵਿਧਾਨ ਸਭਾ ਵਲੋਂ ਕਿਸੇ ਕਾਰਜ ਵਿਧੀ ਦਾ ਬਿਜਨੈਸ ਜਾਂ ਪ੍ਰੋਗਰਾਮ ਤੇ ਚਰਚਾ ਹੋਣੀ ਬਣਦੀ ਹੈ, ਕੇਵਲ ਗੁਰੂ ਨਾਨਕ ਦੇਵ ਜੀ ਵਲੋਂ ਦਿਤੇ ''ਸਭੈ ਸਾਂਝੀਵਾਲ ਸਦਾਇਨ-ਕੋਈ ਨਾ ਦਿਸੈ ਬਾਹਰਾ ਜੀਉ'' ਦੇ ਸਮਾਜਕ ਤੇ ਧਾਰਮਕ ਸੰਦੇਸ਼ ਬਾਰੇ ਭਾਸ਼ਣ ਲੋੜੀਂਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement