
ਪਿੰਡ ਵਿਚ ਦਹਿਸ਼ਤ ਦਾ ਮਾਹੌਲ
ਮੋਗਾ: ਅੱਜ ਦੇ ਦੌਰ ਵਿਚ ਕਿਸੇ ਨੂੰ ਵੀ ਕਾਨੂੰਨ ਦਾ ਡਰ ਨਹੀਂ ਰਿਹਾ ਚਾਰੇਂ ਪਾਸੇ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਦਾ ਰਹੀਆਂ ਹਨ। ਅਜਿਹਾ ਹੀ ਮਾਮਲਾ ਜ਼ਿਲਾ ਮੋਗਾ ਦੇ ਪਿੰਡ ਰਾਜੇਆਣਾ ਤੋਂ ਸਾਹਮਣੇ ਆਇਆ ਹੈ ਜਿਥੇ 80 ਸਾਲਾਂ ਦੀ ਬਜ਼ੁਰਗ ਔਰਤ ਦਾ ਬੇਹਰਮੀ ਨਾਲ ਕਤਲ ਕਰ ਦਿੱਤਾ ਗਿਆ।
Crime
ਦੱਸ ਦੇਈਏ ਕਿ ਬਜ਼ੁਰਗ ਔਰਤ ਦੇ ਸਿਰ ਤੇ ਇੱਟ ਮਾਰ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕਤਲ ਦੀ ਖਬਰ ਸੁਣ ਕੇ ਪਿੰਡ ਦੇ ਲੋਕ ਸਹਿਮ ਗਏ ਹਨ। ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ। ਮਾਮਲੇ ਦੀ ਜਾਣਕਾਰੀ ਮਿਲਣ ਤੇ ਪੁਲਿਸ ਤੇ ਮੌਕੇ ਤੇ ਪਹੁੰਚ ਗਈ।
Crime
ਬਜ਼ੁਰਗ ਔਰਤ ਦੇ ਤਿੰਨ ਲੜਕੇ ਹਨ ਅਤੇ ਉਹ ਅਲੱਗ ਰਹਿੰਦੇ ਹਨ ਜਦਕਿ ਬਜ਼ੁਰਗ ਔਰਤ ਆਪਣੇ ਛੋਟੇ ਲੜਕੇ ਨਾਲ ਰਹਿੰਦੀ ਸੀ। ਉਸਦਾ ਲੜਕਾ ਬਸੰਤ ਸਿੰਘ ਕੰਮ 'ਤੇ ਚਲਾ ਗਿਆ। ਅੱਜ ਸਵੇਰੇ ਜਦੋਂ ਗੁਆਂਢੀ ਦੁੱਧ ਪਾਉਣ ਲਈ ਆਇਆ ਤਾਂ ਉਸਨੇ ਨੂੰ ਬਜ਼ੁਰਗ ਔਰਤ ਨੂੰ ਆਵਾਜ਼ਾਂ ਮਾਰੀਆਂ, ਪਰ ਕਿਸੇ ਨੇ ਆਵਾਜ਼ ਨਾ ਦਿੱਤੀ, ਜਿਸ 'ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ
Crime
ਅਤੇ ਇਕ ਲੜਕੇ ਨੂੰ ਜਦੋਂ ਕੰਧ ਟਪਾ ਕੇ ਮਕਾਨ ਅੰਦਰ ਭੇਜਿਆ ਗਿਆ ਤਾਂ ਲੜਕੇ ਨੇ ਅੰਦਰ ਦੇਖਿਆ ਕਿ ਚਰਨ ਕੌਰ ਲਹੂ ਲੁਹਾਨ ਹੋਈ ਪਈ ਸੀ, ਜਿਸ 'ਤੇ ਮੁੰਡੇ ਨੇ ਰੋਲਾ ਪਾਇਆ ਅਤੇ ਦਰਵਾਜਾ ਖੋਲਿਆ ਤਾਂ ਦੇਖਿਆ ਕਿ ਚਰਨ ਕੌਰ ਮਰੀ ਪਈ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਮ੍ਰਿਤਕ ਦੇ ਲੜਕੇ ਬੰਤ ਸਿੰਘ ਪੁੱਤਰ ਅਰਜਨ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।