
ਇਹ ਸਾਰੇ ਕਿਸਾਨੀ ਹੱਕਾਂ ਲਈ ਪਹਿਲਾਂ ਵੀ ਸੰਘਰਸ਼ ਕਰਦੇ ਰਹੇ ਹਨ
ਚੰਡੀਗੜ੍ਹ - ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੂੰ ਝਟਕਾ ਦਿੰਦੇ ਹੋਏ ਵੱਡੀ ਗਿਣਤੀ ਵਿੱਚ ਕੋਟਕਪੂਰਾ ਅਤੇ ਫ਼ਰੀਦਕੋਟ ਇਕਾਈ ਦੇ ਅਹੁਦੇਦਾਰ ਅਤੇ ਵਰਕਰ ਭਾਰਤੀ ਕਿਸਾਨ ਯੂਨੀਅਨ ਕਾਦੀਆ ਵਿਚ ਸ਼ਾਮਲ ਹੋਏ। ਇਸ ਮੌਕੇ ਬੀਕੇਯੂ ਕਾਦੀਆ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆ ਵਿਸ਼ੇਸ਼ ਰੂਪ ਵਿਚ ਪੁਹੰਚੇ ਜਿੱਥੇ ਉਨ੍ਹਾਂ ਦੁਆਰਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਗੋਲੇਵਾਲਾ ਅਤੇ ਜ਼ਿਲ੍ਹੇ ਦੇ ਸਾਰੇ ਅਹੁਦੇਦਾਰਾਂ ਦੀ ਹਾਜ਼ਰੀ ਵਿਚ ਲੱਖੋਵਾਲ ਗਰੁੱਪ ਵਲੋਂ ਆਏ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਬੀਕੇਯੂ ਕਾਦੀਆ ਵਿਚ ਸ਼ਾਮਲ ਕਰਵਾਇਆ ਗਿਆ।
Bhartiya Kisan Union Lakhowal
ਇਸ ਸਮੇਂ ਬੀਕੇਯੂ ਕਾਦੀਆ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆ ਨੇ ਕਿਹਾ ਕਿ ਅੱਜ ਲੱਖੋਵਾਲ ਗਰੁੱਪ ਦੇ ਕੋਟਕਪੂਰਾ ਅਤੇ ਫ਼ਰੀਦਕੋਟ ਇਕਾਈ ਦੇ ਕਰੀਬ 13 ਪਿੰਡਾਂ ਦੇ ਸਾਰੇ ਅਹੁਦੇਦਾਰ ਅਤੇ ਵਰਕਰ ਲੱਖੋਵਾਲ ਨੂੰ ਛੱਡ ਕੇ ਬੀਕੇਯੂ ਕਾਦੀਆ ਵਿਚ ਸ਼ਾਮਲ ਹੋਏ ਹਨ ਜਿਨ੍ਹਾਂ ਦਾ ਅਸੀਂ ਸਵਾਗਤ ਕਰਦੇ ਹਾਂ ਅਤੇ ਇਹ ਸਾਰੇ ਕਿਸਾਨੀ ਹੱਕਾਂ ਲਈ ਪਹਿਲਾਂ ਵੀ ਸੰਘਰਸ਼ ਕਰਦੇ ਰਹੇ ਹਨ ਅਤੇ ਅੱਗੇ ਵੀ ਸਾਡੇ ਨਾਲ ਮਿਲ ਕੇ ਕਿਸਾਨੀ ਹੱਕਾਂ ਦੀ ਲੜਾਈ ਵਿਚ ਸਾਡਾ ਸਾਥ ਦੇਣਗੇ। ਯੂਨੀਅਨ ਵਿਚ ਉਨ੍ਹਾਂ ਨੂੰ ਉਨਾ ਹੀ ਆਦਰ ਮਿਲੇਗਾ ਜਿਨ੍ਹਾਂ ਸਾਡੇ ਸਾਰੇ ਵੱਡੇ ਤੋਂ ਲੈ ਕੇ ਛੋਟੇ ਵਰਕਰਾਂ ਨੂੰ ਬਰਾਬਰ ਮਿਲਦਾ ਹੈ।
Harmeet Singh Kadian
ਖੇਤੀ ਬਿੱਲ ਵਾਪਸ ਕਰਵਾਉਣ ਲਈ ਚੱਲ ਰਹੇ ਕਿਸਾਨ ਸੰਘਰਸ਼ ਨੂੰ ਲੈ ਕੇ ਹਰਮੀਤ ਸਿੰਘ ਕਾਦੀਆ ਨੇ ਕਿਹਾ ਕਿ ਪੰਜਾਬ ਭਰ ਦੀਆਂ 30 ਕਿਸਾਨ ਜਥੇਬੰਦੀਆਂ ਦੁਆਰਾ ਸਾਂਝੇ ਤੌਰ ਤੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਕਦੇ ਦਲਿਤ ਪੱਤਾ ਖੇਡ, ਕਦੇ ਮਾਲ ਗੱਡੀਆਂ ਰੋਕ ਅਤੇ ਹੁਣ RDF ਰੋਕ ਕੇ ਕਿਤੇ ਨਾ ਕਿਤੇ ਕਿਸਾਨਾਂ ਉਤੇ ਸਰਕਾਰ ਦੇ ਜਰੀਏ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ
Farmer
ਅਤੇ ਜੋ ਉਦਯੋਗਾਂ ਅਤੇ ਬਾਕੀ ਵਪਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਕਾਰਨ ਕਿਸਾਨ ਅੰਦੋਲਨ ਦੱਸ ਕੇ ਕਿਸਾਨਾਂ ਦੇ ਸੰਘਰਸ਼ ਨੂੰ ਤਾਰੋਪੀਡਾ ਕਰਨ ਦੀ ਕੋਸ਼ਿਸ਼ ਵਿਚ ਹਨ, ਪਰ ਅੱਜ ਦੇਸ਼ ਭਰ ਦਾ ਕਿਸਾਨ ਇੱਕ ਹੋ ਚੁੱਕਿਆ ਹੈ ਅਤੇ ਕੇਂਦਰ ਸਰਕਾਰ ਦੁਆਰਾ ਲਿਆਂਦੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਕਿਸਾਨ ਆਪਣਾ ਸੰਘਰਸ਼ ਹਰ ਹਾਲ ਵਿੱਚ ਜਾਰੀ ਰੱਖਣਗੇ।