
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਨਾਅਰਿਆਂ 'ਤੇ ਕਾਲਾ ਰੰਗ ਫੇਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਨਸਾ - ਬੀਤੀ ਰਾਤ ਜ਼ਿਲ੍ਹਾ ਮਾਨਸਾ ਦੇ ਸ਼ਹਿਰ ਬੁਢਲਾਡਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਦੀ ਬਾਹਰੀ ਕੰਧ 'ਤੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ 'ਖ਼ਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਿਖੇ ਗਏ। ਇਸ ਸਬੰਧੀ ਰੌਲਾ ਉਸ ਸਮੇਂ ਪਿਆ ਜਦੋਂ ਪੁਲਿਸ ਦਾ ਇਕ ਜਵਾਨ ਡਿਊਟੀ 'ਤੇ ਜਾਣ ਲੱਗਾ ਉਸ ਰਸਤੇ ਤੋਂ ਗੁਜ਼ਰ ਰਿਹਾ ਸੀ।
Slogans of Khalistan on School Walls
ਕੋਲ ਦੀ ਲੰਘ ਦਿਆਂ ਉਸ ਦੀ ਨਜ਼ਰ ਕੰਧ 'ਤੇ ਲਿਖੇ ਨਾਅਰਿਆਂ 'ਤੇ ਪਈ। ਜਿਸ ਤੋਂ ਬਾਅਦ ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਨਾਅਰਿਆਂ 'ਤੇ ਕਾਲਾ ਰੰਗ ਫੇਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Khalistan Poster In Chandigarh
ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਸੈਕਟਰ -16 ਵਿਚ ਲਗਾਏ ਗਏ ਪੋਸਟਰਾਂ 'ਤੇ ਬਲਵੰਤ ਸਿੰਘ ਰਾਜੋਆਣਾ ਦੇ ਹੱਕ ਵਿਚ ਅਤੇ ਸਿੱਖ ਸੁਤੰਤਰਤਾ ਬਾਰੇ ਗੱਲਾਂ ਲਿਖੀਆਂ ਗਈਆਂ ਸਨ। ਇਸ ਤੋਂ ਇਲਾਵਾ ਜੁਆਇਨ ਦਾ ਰੈਵੋਲਿਊਸ਼ਨ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਗਿਆ ਸੀ।