
ਪਹਿਲਾਂ 31 ਅਕਤੂਬਰ ਦੀ ਛੁੱਟੀ ਨੂੰ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਅਧੀਨ ਨਹੀਂ ਰੱਖਿਆ ਗਿਆ ਸੀ
ਚੰਡੀਗੜ੍ਹ- ਮਹਾਂਰਿਸ਼ੀ ਵਾਲਮੀਕ ਜੀ ਦੇ ਜਨਮ ਦਿਵਸ ਮੌਕੇ 31 ਅਕਤੂਬਰ 2020 ਦਿਨ ਸ਼ਨੀਵਾਰ ਨੂੰ ਪੰਜਾਬ ਸਰਕਾਰ ਦੇ ਸਰਕਾਰੀ ਦਫਤਰਾਂ, ਬੋਰਡਾਂ/ ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿਦਿਅਕ ਅਦਾਰਿਆਂ 'ਚ ਘੋਸ਼ਿਤ ਜਨਤਕ ਛੁੱਟੀ ਨੂੰ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਅਧੀਨ ਵੀ ਛੁੱਟੀ ਐਲਾਨ ਦਿੱਤਾ ਹੈ। ਦੱਸ ਦਈਏ ਕਿ ਪਹਿਲਾਂ 31 ਅਕਤੂਬਰ ਦੀ ਛੁੱਟੀ ਨੂੰ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਅਧੀਨ ਨਹੀਂ ਰੱਖਿਆ ਗਿਆ ਸੀ।