
ਮਾਰਕਫ਼ੈੱਡ ਰਾਹੀਂ ਬਾਸਮਤੀ ਦੀ ਖ਼ੁਦ ਖ਼ਰੀਦ ਕਰੇ ਪੰਜਾਬ ਸਰਕਾਰ : ਕੁਲਤਾਰ ਸੰਧਵਾਂ
ਚੰਡੀਗੜ੍ਹ, 29 ਅਕਤੂਬਰ (ਸੁਰਜੀਤ ਸਿੰਘ ਸੱਤੀ) : 'ਆਪ' ਪੰਜਾਬ ਨੇ ਸੂਬੇ ਦੀਆਂ ਮੰਡੀਆਂ 'ਚ ਰੁਲ ਰਹੀ ਬਾਸਮਤੀ ਲਈ ਕੇਂਦਰ ਅਤੇ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਦਸਿਆ ਹੈ। ਪਾਰਟੀ ਨੇ ਮੰਗ ਕੀਤੀ ਹੈ ਕਿ ਬਾਸਮਤੀ ਉਤਪਾਦਕ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਪੰਜਾਬ ਸਰਕਾਰ ਅਪਣੀ ਮਾਰਕਫ਼ੈੱਡ ਖ਼ਰੀਦ ਏਜੰਸੀ ਨੂੰ ਤੁਰਤ ਮੰਡੀਆਂ 'ਚ ਉਤਾਰੇ ਅਤੇ ਬਾਸਮਤੀ ਉੱਤੇ ਕਿਸਮ-ਦਰ-ਕਿਸਮ ਘੱਟੋ ਘੱਟ ਸਮਰਥਨ ਮੁੱਲ (ਸਟੇਟ ਐਮਐਸਪੀ) ਦਾ ਐਲਾਨ ਕਰੇ। ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ