ਅਕਾਲੀ ਦਲ ਬਾਦਲ ਨੇ 20 ਹਜ਼ਾਰ ਮੋਟਰਸਾਈਕਲਾਂ ਨਾਲ ਰੋਸ ਰੈਲੀ ਕੱਢੀ
Published : Oct 30, 2021, 7:02 am IST
Updated : Oct 30, 2021, 7:18 am IST
SHARE ARTICLE
image
image

ਅਕਾਲੀ ਦਲ ਬਾਦਲ ਨੇ 20 ਹਜ਼ਾਰ ਮੋਟਰਸਾਈਕਲਾਂ ਨਾਲ ਰੋਸ ਰੈਲੀ ਕੱਢੀ

ਅੰਮਿ੍ਤਸਰ, 29 ਅਕਤੂਬਰ (ਸੁਖਵਿੰਦਜੀਤ ਸਿੰਘ ਬਹੋੜੂ) : ਸਰਹੱਦੀ ਪੱਟੀ ਦੇ ਹਜ਼ਾਰਾਂ ਲੋਕਾਂ ਨੇ ਅੱਜ ਸੰਘੀ ਢਾਂਚੇ ਨੂੰ  ਬਰਕਰਾਰ ਰੱਖਣ ਅਤੇ ਕਾਂਗਰਸ ਸਰਕਾਰ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਰੁਧ ਰੋਸ ਪ੍ਰਗਟਾਵੇ ਲਈ ਸ਼ੋ੍ਰਮਣੀ ਅਕਾਲੀ ਦਲ ਦੀ ਅਗਵਾਈ 'ਚ ਰੋਸ ਮਾਰਚ ਕਢਿਆ | 20 ਹਜ਼ਾਰ ਮੋਟਰ ਸਾਈਕਲ ਸਵਾਰਾਂ ਨੇ ਰੈਲੀ ਵਿਚ ਸ਼ਿਰਕਤ ਕੀਤੀ, ਜਿਨ੍ਹਾਂ ਨੇ ਅਟਾਰੀ ਬਾਰਡਰ ਤੋਂ ਲੈ ਕੇ ਅੰਮਿ੍ਤਸਰ ਵਿਚ ਗੋਲਡਨ ਗੇਟ ਤਕ ਕੇਂਦਰ ਸਰਕਾਰ ਵਿਰੁਧ ਰੋਸ ਪ੍ਰਗਟਾਇਆ | ਇਸ ਮਾਰਚ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਲੋਕਾਂ ਵਿਚ ਜੋਸ਼ ਭਰ ਗਿਆ ਹੈ ਜਿਸ ਨੂੰ  ਤੁਸੀਂ ਵੇਖ ਸਕਦੇ ਹੋ | ਉਨ੍ਹਾਂ ਕਿਹਾ ਕਿ ਲੋਕਾਂ ਨੇ ਮਨੁੱਖਤਾ ਦਾ ਸਮੁੰਦਰ ਬਣਾ ਕੇ ਸਪਸ਼ਟ ਸੰਕੇਤ ਦਿੰਤਾ ਹੈ ਕਿ ਉਹ ਬਾਰਡਰ ਸਕਿਊਰਿਟੀ ਫੋਰਸ (ਬੀਐਸਐਫ਼) ਦਾ ਅਧਿਕਾਰ ਖੇਤਰ ਕੌਮਾਂਤਰੀ ਸਰਹੱਦ ਤੋਂ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰਨ ਅਤੇ ਸੰਘੀ ਢਾਂਚੇ ਨੂੰ ਖੋਰਾ ਲਾਉਣ ਦੇ ਕਿਸੇ ਵੀ ਯਤਨ ਨੂੰ ਬਰਦਾਸ਼ਤ ਨਹੀਂ ਕਰਨਗੇ | ਸੁਖਬੀਰ ਬਾਦਲ ਨੇ ਕਿਹਾ ਕਿ ਚੰਨੀ ਤਸਵੀਰਾਂ ਖਿਚਵਾਉਣ ਨਾਲੋਂ ਸਿੱਧੇ ਹੋ ਕੇ ਕੰਮ ਕਰਨ | ਉਨ੍ਹਾਂ ਕਿਹਾ ਕਿ ਚੰਨੀ ਨੇ ਕੇਂਦਰ ਅੱਗੇ ਆਤਮ ਸਮਰਪਣ ਕਰ ਦਿਤੀ ਹੈ | ਸਾਬਕਾ ਮੰਤਰੀ ਮਜੀਠੀਆ ਨੇ ਕਿਹਾ ਕਿ ਬੀਐਸਐਫ਼ ਨੂੰ ਸਿਰਫ ਸਰਹੱਦਾਂ ਦੀ ਰਾਖੀ ਦੀ ਜ਼ਿੰਮੇਵਾਰੀ ਤਕ ਸੀਮਤ ਰਹਿਣਾ ਚਾਹੀਦਾ ਹੈ | 
ਕੈਪਸ਼ਨ—ਏ ਐਸ ਆਰ ਬਹੋੜੂ— 29— 7—  ਵੱਖ ਵੱਖ ਤਸਵੀਰਾਂ  |

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement