ਢਾਡੀ ਜਥਿਆਂ ਵਲੋਂ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਖ਼ੂਨ ਦਾ ਪਿਆਲਾ ਭੇਂਟ
Published : Oct 30, 2021, 12:52 am IST
Updated : Oct 30, 2021, 12:52 am IST
SHARE ARTICLE
image
image

ਢਾਡੀ ਜਥਿਆਂ ਵਲੋਂ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਖ਼ੂਨ ਦਾ ਪਿਆਲਾ ਭੇਂਟ

ਅੰਮ੍ਰਿਤਸਰ 29 ਅਕਤੂਬਰ ( ਸੁਖਵਿੰਦਰਜੀਤ ਸਿੰਘ ਬਹੋੜੂ) : ਢਾਡੀਆ ਦੀਆ ਮੰਗਾ ਮੰਨਣ ਤੋਂ ਆਨਾਕਾਨੀ ਕਰਦੇ ਆ ਰਹੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੂੰ ਇਹ ਦੱਸਣ ਲਈ ਕਿ ਲੋੜ ਪੈਣ ਤੇ ਢਾਡੀ ਅਪਣਾ ਖ਼ੂਨ ਵੀ ਮੰਗਾਂ ਦੀ ਪੂਰਤੀ ਲਈ ਦੇਣ ਨੂੰ ਤਿਆਰ ਹਨ, ਢਾਡੀਆ ਨੇ ਖ਼ੂਨ ਦਾ ਇਕ ਪਿਆਲਾ ਭੇਂਟ ਕੀਤਾ।  ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ੍ਰੋਮਣੀ ਢਾਡੀ ਸਭਾ ਅੰਮ੍ਰਿਤਸਰ ਦੇ ਪ੍ਰਧਾਨ ਬਲਦੇਵ ਸਿੰਘ ਐਮ ਏ ਦੀ ਅਗਵਾਈ ਹੇਠ ਕੋਤਵਾਲੀ ਤੋਂ ਢਾਡੀਆ ਦਾ ਰੋਸ ਮਾਰਚ ਵਿਰਾਸਤੀ ਮਾਰਗ,ਜਲਿਆ ਵਾਲਾ ਬਾਗ , ਮੇਨ ਗੇਟ ਸਰਾਵਾ ਤੋਂ ਹੁੰਦਾ ਹੋਇਆਂ ਸਮੁੰਦਰੀ ਹਾਲ ਦੇ ਸਾਹਮਣੇ ਬਣੇ ਨਵੇਂ ਜੋੜਾ ਘਰ ਦੇ ਕੋਲ ਖੜ ਕੇ ਢਾਡੀਆ ਨੇ ਸਤਿਨਾਮ ਵਾਹਿਗੁਰੂ ਦਾ ਕੁਝ ਸਮਾਂ ਜਾਪ ਕੀਤਾ। ਐਮ ਏ ਨੇ ਦਸਿਆ ਕਿ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਅਧਿਕਾਰੀ ਨੇ ਖ਼ੂਨ ਦਾ ਪਿਆਲਾ ਨਹੀਂ ਲਿਆ ,ਪਰ ਸਾਰੇ ਮੁਲਾਜ਼ਮ ਕਮਰਿਆਂ ਤੋਂ ਬਾਹਰ ਖਲੋ ਕਿ ਵੇਖਦੇ ਰਹੇ। ਰੋਸ ਮਾਰਚ ਦੌਰਾਨ ਜਥਿਆਂ ਨੇ ਕੋਈ ਨਾਹਰਾ ਨਹੀਂ ਲਗਾਇਆ ਸਿਰਫ਼ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਰਹੇ। ਐਮ ਏ ਨੇ ਅਗਲੇ ਪ੍ਰੋਗਰਾਮ ਦਾ ਐਲਾਨ ਕਰਦੇ ਕਿਹਾ ਕਿ ਢਾਡੀ ਜਥੇ ਪਹਿਲੀ ਨਵੰਬਰ ਨੂੰ ਸਵੇਰੇ 11 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮੱਥਾ ਟੇਕ ਕੇ ਇਕ ਦਿਨ ਲਈ ਭੁੱਖ-ਹੜਤਾਲ ਕਰਨਗੇ। ਬਲਦੇਵ ਸਿੰਘ ਐਮ ਏ ਨੇ ਕਿਹਾ ਕਿ ਅਸੀਂ ਭਾਈ ਗੁਰਦਾਸ ਹਾਲ ਭੁੱਖ ਹੜਤਾਲ ਕਰਾਂਗੇ। 
ਕੈਪਸ਼ਨ-ਏ ਐਸ ਆਰ ਬਹੋੜੂ— 29—5— ਢਾਡੀ ਸਭਾ ਦੇ ਬਲਦੇਵ ਸਿੰਘ ਐਮ ਏ ਤੇ ਹੋਰ ਇਕੱਠੀ ਤਸਵੀਰ ਦੌਰਾਨ ਖੜੇ ਦਿਖਾਈ ਦਿੰਦੇ ਹੋਏ।
 

SHARE ARTICLE

ਏਜੰਸੀ

Advertisement

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM
Advertisement