
ਚੀਫ਼ ਖ਼ਾਲਸਾ ਦੀਵਾਨ ਨੇ ਪੁਰਾਣੇ ਵਿਦਿਆਰਥੀਆਂ ਨੂੰ ਉਚ ਅਹੁਦਿਆਂ ’ਤੇ ਕਾਬਜ਼ ਹੋਣ ’ਤੇ ਸਨਮਾਨ ਕੀਤਾ
ਅੰਮ੍ਰਿਤਸਰ, 29 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਚੀਫ਼ ਖ਼ਾਲਸਾ ਦੀਵਾਨ ਦੀ ਸਰਪਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਹਰਿਕਿ੍ਰਸ਼ਨ ਪਬਲਿਕ ਸਕੂਲ, ਬਸੰਤ ਐਵੀਨਿਊ ਵਿਖੇ ਸਕੂਲ ਦੇ ਸਾਬਕਾ ਵਿਦਿਆਰਥੀ ਰਾਜਬੀਰ ਸਿੰਘ ਭੁੱਲਰ (ਕੌਂਸਲਰ ਸੈਂਡਵੈਲ ਕੌਂਸਲ, ਇੰਗਲੈਂਡ) ਅਤੇ ਡਾ.ਹਰਜੋਤ ਸਿੰਘ (ਐਮ.ਬੀ.ਬੀ.ਏ, ਐਮ.ਡੀ, ਡਿਪਾਰਟਮੈਂਟ ਆਫ਼ ਕਮਿਊਨਿਟੀ ਮੈਡੀਸਨ, ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸ, ਅੰਮ੍ਰਿਤਸਰ) ਦੇ ਸਨਮਾਨ ਵਿਚ ਸਮਾਰੋਹ ਆਯੋਜਤ ਕੀਤਾ ਗਿਆ।
ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਸਕੂਲ ਦੇ ਸਾਬਕਾ ਵਿਦਿਆਰਥੀਆਂ ਦੀਆਂ ਸਫ਼ਲਤਾਵਾਂ ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਰਾਜਬੀਰ ਸਿੰਘ ਭੁੱਲਰ ਅਤੇ ਡਾ.ਹਰਜੋਤ ਸਿੰਘ ਨੇ ਅਪਣੀ ਮਿਹਨਤ ਅਤੇ ਲਗਨ ਸਦਕਾ ਦੇਸ਼-ਵਿਦੇਸ਼ ਵਿਚ ਉਚ ਮੁਕਾਮ ਹਾਸਲ ਕਰ ਕੇ ਮਾਪਿਆਂ ਦੇ ਨਾਲ-ਨਾਲ ਅਧਿਆਪਕਾਂ ਅਤੇ ਸਕੂਲ ਦਾ ਨਾਮ ਵੀ ਰੋਸ਼ਨ ਕੀਤਾ ਹੈ। ਅਜਿਹੇ ਵਿਦਿਆਰਥੀ ਸਕੂਲ ਦੀ ਸ਼ਾਨ ਹਨ ਜੋ ਅਪਣੇ ਉਦਮਾਂ ਸਦਕਾ ਭਵਿੱਖ ਦੀਆਂ ਸੁਨਹਿਰੀ ਮੰਜਿਲਾਂ ਤੈਅ ਕਰ ਕੇ ਅਧਿਆਪਕਾਂ ਅਤੇ ਮਾਪਿਆਂ ਦੀ ਮਿਹਨਤ ਨੂੰ ਸਾਰਥਕ ਬਣਾਉਦੇ ਹਨ। ਕੋਂਸਲਰ ਰਾਜਬੀਰ ਸਿੰਘ ਭੁੱਲਰ ਅਤੇ ਡਾ.ਹਰਜੋਤ ਸਿੰਘ ਵਰਗੀਆਂ ਸਖਸ਼ੀਅਤਾਂ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹਨ। ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਅਤੇ ਅਜੀਤ ਸਿੰਘ ਬਸਰਾ ਨੇ ਸਾਬਕਾ ਸਕੂਲ ਵਿਦਿਆਰਥੀਆਂ ਦੀਆਂ ਕਾਮਯਾਬੀਆਂ ਦੀ ਸ਼ਲਾਘਾ ਕੀਤੀ।
ਰਾਜਬੀਰ ਸਿੰਘ ਭੁੱਲਰ (ਕੌਸਲਰ ਸੈਂਡਵੈਲ ਕੌਂਸਲ, ਇੰਗਲੈਂਡ) ਅਤੇ ਡਾ.ਹਰਜੋਤ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ। ਪਿ੍ਰੰਸੀਪਲ ਨਿਰਮਲ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧਨਵਾਦ ਕੀਤਾ। ਮੈਂਬਰ ਇੰਚਾਰਜ ਸੀ.ਕੇ.ਡੀ ਲੁਧਿਆਣਾ ਸਕੂਲ ਹਰਨੀਤ ਸਿੰਘ, ਮੈਂਬਰ ਇੰਚਾਰਜ ਮੁੱਖ ਦਫ਼ਤਰ ਸੁਖਜਿੰਦਰ ਸਿੰਘ ਪਿ੍ਰੰਸ, ਬਸੰਤ ਐਵੀਨਿਊ ਸੀ.ਕੇ.ਡੀ ਸਕੂਲ ਮੈਂਬਰ ਇੰਚਾਰਜ ਰਣਦੀਪ ਸਿੰਘ ਅਤੇ ਰਮਿੰਦਰ ਕੌਰ, ਮੈਂਬਰ ਸਰਬਜੋਤ ਸਿੰਘ (ਨੈਸ਼ਨਲ ਸਟੋਰ) ਅਤੇ ਹੋਰ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ।