
Gidderbaha News : ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖਲ ਕੀਤੀ ਸੀ
Gidderbaha News : ਪੰਜਾਬ ਹੀ ਨਹੀਂ ਦੇਸ਼ ਵਿਦੇਸ਼ ਵਿੱਚ ਗਿੱਦੜਬਾਹਾ ਜ਼ਿਮਨੀ ਚੋਣ ਤੇ ਨਿਗ੍ਹਾ ਬਣੀ ਹੋਈ ਹੈ। ਪੰਜਾਬ ਦੀ 4 ਜਗਾਹ ਹੋਣ ਜਾ ਰਹੀ ਜ਼ਿਮਨੀ ਚੋਣਾਂ ਵਿਚੋਂ ਸਬ ਤੋਂ ਹਾਟ ਸੀਟ ਗਿਦੜਬਾਹਾਂ ਬਣੀ ਹੋਈ ਹੈ । ਇਥੇ AAP ਤੋਂ ਹਰਦੀਪ ਸਿੰਘ ਢਿੱਲੋਂ, ਕਾਂਗਰਸ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਅਤੇ BJP ਤੋਂ ਮਨਪ੍ਰੀਤ ਬਾਦਲ ਦੀ ਸਿੱਧੇ ਤੌਰ ’ਤੇ ਟੱਕਰ ਦੱਸੀ ਜਾ ਰਹੀ ਹੈ। ਕੁਲ 15 ਉਮੀਦਵਾਰ ਚੋਣ ਮੈਦਾਨ ਵਿੱਚ ਸੀ, ਅੱਜ ਕਾਗਜ਼ ਵਾਪਿਸ ਲੈਣ ਦੇ ਆਖਰੀ ਦਿਨ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਕਾਗਜ਼ ਭਰਨ ਵਾਲੇ ਸਾਬਕਾ MP ਜਗਮੀਤ ਬਰਾੜ ਨੇ ਪ੍ਰੈਸ ਕਾਨਫ਼ਰੰਸ ਕਰ ਚੋਣ ਨਾ ਲੜਨ ਦਾ ਫੈਸਲਾ ਲਿਆ।
ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਨੇ ਗਿੱਦੜਬਾਹਾ ਜ਼ਿਮਨੀ ਚੋਣ ਤੋਂ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਹੈ। ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖਲ ਕੀਤੀ ਸੀ। ਜਗਮੀਤ ਬਰਾੜ ਨੇ ਕਿਹਾ, “ਮੈਂ ਆਪਣੀ 21 ਮੈਂਬਰੀ ਸਲਾਹਕਾਰ ਕਮੇਟੀ ਨਾਲ ਸਲਾਹ ਕੀਤੀ ਹੈ ਅਤੇ ਨਾਮਜ਼ਦਗੀ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਨਾ ਤਾਂ ਮੈਂ ਕਿਸੇ ਉਮੀਦਵਾਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ ਅਤੇ ਨਾ ਹੀ ਮੈਂ ਕਾਂਗਰਸ ਵਿੱਚ ਸ਼ਾਮਲ ਹੋ ਰਿਹਾ ਹਾਂ।’’
(For more news apart from Jagmeet Brar withdrew his nomination papers from Giddarbaha by-elections News in Punjabi, stay tuned to Rozana Spokesman)