
ਸਾਬਕਾ ਵਿੱਤ ਮੰਤਰੀ ਦੇ ਪੰਜਾਬ ਬਾਰੇ ਖਦਸ਼ੇ
-ਮਾਲੀਆ ਤੇ ਟੈਕਸ ਚੋਰੀ ਬੇਤਹਾਸ਼ਾ
-ਜੀ.ਐਸ.ਟੀ. ਬਾਰੇ ਕੇਂਦਰ 'ਤੇ ਤੋਹਮਤ ਦਾ ਕੋਈ ਆਧਾਰ ਨਹੀਂ
ਚੰਡੀਗੜ੍ਹ (ਜੀ.ਸੀ.ਭਾਰਦਵਾਜ): ਪੰਜਾਬ ਦੀ ਵਿੱਤੀ ਹਾਲਤ ਪਿਛਲੇ ਤਿੰਨ ਸਾਲਾਂ ਦੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਕਾਰਨ ਸੁਧਰਨ ਦੀ ਬਜਾਏ ਹੋਰ ਜ਼ਿਆਦਾ ਖ਼ਰਾਬ ਹੋਈ ਹੈ ਅਤੇ ਆਮਦਨੀ ਤੇ ਖ਼ਰਚੇ ਦਾ ਪਾੜਾ ਜਿਹੜਾ ਪਹਿਲਾਂ 12,000 ਕਰੋੜ ਦਾ ਹੁੰਦਾ ਸੀ ਹੁਣ ਵਧ ਕੇ 20,000 ਕਰੋੜ ਤੋਂ ਟੱਪ ਗਿਆ ਹੈ।
ਸਾਬਕਾ ਵਿੱਤ ਮੰਤਰੀ ਤੇ ਸੀਨੀਅਰ ਅਕਾਲੀ ਨੇਤਾ ਸ. ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਮੀਡੀਆ ਸਾਹਮਣੇ ਅੰਕੜੇ ਦੇ ਕੇ ਦਸਿਆ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਨੇ ਸਾਲਾਨਾ ਆਮਦਨੀ ਦੇ ਸ੍ਰੋਤ ਵਧਾਉਣ ਤੇ ਸਰਕਾਰੀ ਖ਼ਰਚੇ ਘਟਾਉਣ ਦੀ ਥਾਂ, ਨਾ ਤਾਂ ਟੈਕਸ ਉਗਰਾਹੀ ਠੀਕ ਕੀਤੀ ਨਾ ਹੀ ਐਕਸਾਈਜ਼ ਦੀ ਚੋਰੀ ਰੋਕੀ ਅਤੇ ਨਾ ਹੀ ਖ਼ਰਚੇ ਘਟਾਏ, ਕੇਵਲ ਕੇਂਦਰ ਦੀ ਜੀ.ਐਸ.ਟੀ. ਉਪਰ ਹੀ ਰੌਲਾ ਪਾਉਣਾ ਸ਼ੁਰੂ ਕੀਤਾ।
Punjab Congress
ਪ੍ਰੈਸ ਕਾਨਫ਼ਰੰਸ ਦੌਰਾਨ ਸ. ਢੀਂਡਸਾ ਜੋ ਅਰਥ ਸ਼ਾਸਤਰ ਦੇ ਮਾਹਰ ਵੀ ਹਨ ਜਿਨ੍ਹਾਂ ਪੰਜਾਬ ਵਿਚ ਅਕਾਲੀ ਬੀਜੇਪੀ ਸਰਕਾਰ ਵੇਲੇ 4 ਸਾਲਾ ਬਜਟ ਪ੍ਰਸਤਾਵਾਂ ਨੂੰ ਵਿਧਾਨ ਸਭਾ ਵਿਚ ਪੇਸ਼ ਕੀਤਾ, ਪਾਸ ਕਰਵਾਇਆ, ਆਮਦਨੀ ਦੇ ਸ੍ਰੋਤ ਵਧਾਏ ਨੇ ਲੰਬੇ ਚੌੜੇ ਅੰਕੜੇ ਦੇ ਕੇ ਜੀ.ਐਸ.ਟੀ. ਬਾਰੇ ਸਪਸ਼ਟ ਕੀਤਾ ਕਿ ਕੇਂਦਰ ਸਰਕਾਰ ਨੇ ਤਾਂ ਵਾਅਦੇ ਮੁਤਾਬਕ 14 ਫ਼ੀ ਸਦੀ ਦਾ ਵਾਧਾ ਹਰ ਸਾਲ ਕਰਨਾ ਹੁੰਦਾ ਹੈ, ਜੋ ਕਰੀ ਜਾ ਰਹੀ ਹੈ।
GST
ਉਨ੍ਹਾਂ ਕਿਹਾ ਕਿ 4100 ਕਰੋੜ ਦੀ ਜੀ.ਐਸ.ਟੀ. ਪਾੜੇ ਦੀ ਆਮਦਨ ਦਾ ਰੌਲਾ ਮੁੱਖ ਮੰਤਰੀ, ਵਿੱਤ ਮੰਤਰੀ ਤੇ ਕਾਂਗਰਸ ਪ੍ਰਧਾਨ ਬੇਲੋੜਾ ਪਾ ਰਹੇ ਹਨ, ਅਸਲ ਵਿਚ ਸਤੰਬਰ 30 ਤਕ 2100 ਕਰੋੜ ਬਣਦਾ ਹੈ ਜੋ ਐਤਕੀਂ ਅਕਤੂਬਰ 30 ਨੂੰ ਮਿਲਣਾ ਸੀ, ਮਹੀਨਾ ਲੇਟ ਹੋ ਗਿਆ। ਸ. ਢੀਂਡਸਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਤਾਂ ਆਮਦਨੀ ਦਾ ਜੀ.ਐਸ.ਟੀ. ਕਾਰਨ ਪਾੜਾ ਤਾਂ 2022 ਤਕ ਹੀ ਦੇਣਾ ਹੈ, ਉਸ ਤੋਂ ਬਾਅਦ ਪੰਜਾਬ ਸਰਕਾਰ ਕੀ ਕਰੇਗੀ?
Punjab Govt
ਆਮਦਨੀ ਦੇ ਸਰੋਤ, ਮਾਲੀਏ ਤੋਂ ਉਗਰਾਹੀ ਅਤੇ ਹੋਰ ਵਾਧੂ ਸਰੋਤਾਂ ਬਾਰੇ ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਪਿਛਲੇ 3 ਸਾਲਾਂ ਵਿਚ ਹਾਲਤ ਖ਼ਰਾਬ ਹੋਈ ਹੈ। ਕਾਂਗਰਸ ਸਰਕਾਰ ਨੇ ਪਹਿਲਾਂ ਅਕਾਲੀ ਬੀਜੇਪੀ ਨੂੰ ਨਿੰਦਿਆ, ਹੁਣ ਕੇਂਦਰ 'ਤੇ ਤੋਹਮਤ ਲਾਉਣੀ ਸ਼ੁਰੂ ਕਰ ਦਿਤੀ ਹੈ, ਜੋ ਸਰਾਸਰ ਗ਼ਲਤ ਹੈ, ਆਧਾਰ ਰਹਿਤ ਹੈ।
ਉਨ੍ਹਾਂ ਕਿਹਾ ਕਿ ਮਾਰਚ 19 ਵਾਲੇ ਬੱਜਟ ਪ੍ਰਸਤਾਵਾਂ ਵਿਚ ਕੁਲ ਮਾਲੀਆ ਆਮਦਨ ਦਾ ਟੀਚਾ 78,000 ਕਰੋੜ ਦਾ ਰਖਿਆ ਸੀ, ਪਰ ਮੌਜੂਦਾ ਹਾਲਾਤ ਅਨੁਸਾਰ 55,000 ਕਰੋੜ ਤੋਂ ਲੈ ਕੇ 58,000 ਕਰੋੜ ਤਕ ਹੀ ਆਮਦਨ ਹੋਣ ਦੀ ਆਸ ਹੈ ਅਤੇ ਪਾੜਾ 20,000 ਕਰੋੜ ਤੋਂ 22,000 ਕਰੋੜ ਦਾ ਹੋ ਜਾਵੇਗਾ।
SAD-BJP
ਜੇ ਇਸੇ ਤਰ੍ਹਾਂ ਰਿਹਾ ਤਾਂ ਕਰਮਚਾਰੀਆਂ ਨੂੰ ਤਨਖ਼ਾਹਾਂ ਦੇਣੀਆਂ ਵੀ ਮੁਸ਼ਕਲ ਹੋ ਜਾਣਗੀਆਂ, ਵਿਕਾਸ ਕੰਮਾਂ ਵਾਸਤੇ ਕੋਈ ਪੈਸਾ ਨਹੀਂ ਹੋਵੇਗਾ। ਸਾਬਕਾ ਵਿੱਤ ਮੰਤਰੀ ਨੇ ਦਸਿਆ ਕਿ 40-60 ਦੇ ਅਨੁਪਾਤ ਵਾਲੀਆਂ ਕਈ ਸਕੀਮਾਂ, ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਲਾਗੂ ਨਹੀਂ ਕਰਾ ਸਕੀ ਕਿਉਂਕਿ ਹਿੱਸੇ ਦੀ ਰਕਮ ਪਾਉਣ ਲਈ ਪੰਜਾਬ ਕੋਲ ਪੈਸਾ ਨਹੀਂ ਹੈ।
Parminder Singh Dhindsa
ਆਉਂਦੇ ਸਾਲਾਂ ਵਿਚ ਵਿੱਤੀ ਐਮਰਜੈਂਸੀ ਲੱਗਣ ਦੀਆਂ ਵਿਚਾਰਾਂ ਬਾਰੇ ਸ. ਢੀਂਡਸਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਤੈਨਾਤ 15ਵਾਂ ਵਿੱਤੀ ਕਮਿਸ਼ਨ ਦੀਆਂ ਸ਼ਰਤਾਂ ਮੁਤਾਬਕ ਬਿਨਾਂ ਵਜ੍ਹਾ ਮੁਲਕ ਦੀਆਂ ਸੂਬਾ ਸਰਕਾਰਾਂ ਨੂੰ ਕੋਈ ਸਹਾਇਤਾ ਮਿਲਣ ਦੀ ਆਸ ਨਹੀਂ ਹੈ, ਉਲਟਾ ਪੰਜਾਬ ਵਰਗੀਆਂ ਸਰਕਾਰਾਂ ਨੂੰ ਅਪਣੀ ਹੀ ਵਿੱਤੀ ਹਾਲਤ ਨੂੰ ਸੁਧਾਰਨਾ ਪਵੇਗਾ ਅਤੇ ਖ਼ੁਦ ਦੀਆਂ ਨਾਕਾਮੀਆਂ ਨੂੰ ਛੁਪਾਉਣ ਦੀ ਥਾਂ, ਨਵੇਂ ਸਰੋਤ ਪੈਦਾ ਕਰਨੇ ਪੈਣਗੇ ਨਹੀਂ ਤਾਂ ਪੰਜਾਬ ਸਿਰ ਕਰਜ਼ੇ ਦੀ ਪੰਡ 2,10,000 ਕਰੋੜ ਤੋਂ ਵੱਧ ਕੇ 2,50,000 ਕਰੋੜ ਤਕ ਅੱਪੜਨ ਨੂੰ ਬਹੁਤਾ ਸਮਾਂ ਨਹੀਂ ਲੱਗੇਗਾ।
ਰੰਧਾਵਾ ਦੀ ਬਰਖ਼ਾਸਤਗੀ ਕਰੇਗੀ ਫ਼ਿਰੌਤੀ ਰੈਕਟ ਦਾ ਪਰਦਾਫ਼ਾਸ਼ : ਮਜੀਠੀਆ
ਚੰਡੀਗੜ੍ਹ (ਸਸਸ): ਅਕਾਲੀ ਦਲ ਨੇ ਅੱਜ ਇਹ ਕਹਿੰਦਿਆਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਤੁਰਤ ਬਰਖ਼ਾਸਤਗੀ ਦੀ ਮੰਗ ਕੀਤੀ ਹੈ ਕਿ ਨਾਮੀ ਬਦਮਾਸ਼ ਜੱਗੂ ਭਗਵਾਨਪੁਰੀਆ ਵਲੋਂ ਜੇਲ੍ਹ ਵਿਚੋਂ ਨਸ਼ਾ ਕਾਰੋਬਾਰ ਦੇ ਪੈਸੇ ਨਾਲ ਕਬੱਡੀ ਟੂਰਨਾਮੈਂਟਾਂ 'ਤੇ ਕੰਟਰੋਲ ਕਰਨ ਵਾਲੇ ਰੈਕਟ ਦੀ ਤਦ ਤਕ ਜਾਂਚ ਨਹੀਂ ਹੋ ਸਕੇਗੀ, ਜਦ ਤਕ ਉਸ ਨੂੰ ਜੇਲ੍ਹ ਮੰਤਰੀ ਦੀ ਸਰਪ੍ਰਸਤੀ ਹਾਸਿਲ ਹੈ।
Sukhjinder Singh Randhawa
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਾਰਥ ਇੰਡੀਆ ਸਰਕਲ ਸਟਾਇਲ ਕਬੱਡੀ ਫੈਡਰੇਸ਼ਨ ਨੇ ਖੁਲਾਸਾ ਕੀਤਾ ਹੈ ਕਿ ਕਿਸ ਤਰ੍ਹਾਂ ਜੱਗੂ ਭਗਵਾਨਪੁਰੀਆ ਆਸਟਰੇਲੀਆ ਅਤੇ ਨਿਊਜ਼ਲੈਂਡ ਵਿਚ ਆਪਣੇ ਸਾਥੀਆਂ ਦੇ ਜ਼ਰੀਏ ਕਬੱਡੀ ਪ੍ਰਬੰਧਕਾਂ ਨੂੰ ਡਰਾ-ਧਮਕਾ ਕੇ ਨਸ਼ਾ ਕਾਰੋਬਾਰ ਦੇ ਪੈਸੇ ਦੀ ਮੱਦਦ ਨਾਲ ਕਬੱਡੀ ਟੂਰਨਾਮੈਂਟਾਂ ਉੱਤੇ ਕੰਟਰੋਲ ਕਰ ਰਿਹਾ ਹੈ।
Bikram Singh Majithia
ਉਹਨਾਂ ਕਿਹਾ ਕਿ ਫੈਡਰੇਸ਼ਨ ਨੇ ਇਸ ਸੰਬੰਧੀ ਸੂਬੇ ਦੇ ਡੀਜੀਪੀ ਨੂੰ ਲਿਖੇ ਪੱਤਰ ਵਿਚ ਭਗਵਾਨਪੁਰੀਆ ਦੇ ਸਾਥੀਆਂ ਦੇ ਫੋਨ ਨੰਬਰ ਦਿੱਤੇ ਹਨ ਅਤੇ ਦੱਸਿਆ ਹੈ ਕਿ ਇਹਨਾਂ ਵਿਅਕਤੀਆਂ, ਜਿਹਨਾਂ ਵਿਚ ਗੁਰਦਾਸਪੁਰ ਵਿਚ ਪੈਂਦੇ ਪਿੰਡ ਸੁੱਖਾ ਰਾਜੂ ਦਾ ਕੰਵਲ ਸਿੰਘ ਵੀ ਸ਼ਾਮਿਲ ਹੈ, ਨੂੰ ਸਿਆਸੀ ਪੁਸ਼ਤਪਨਾਹੀ ਹਾਸਿਲ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।