'ਕਿਸਾਨ ਅੰਦੋਲਨ' 'ਚ ਸ਼ਾਮਲ ਹੋਏ ਇਕ ਹੋਰ ਦੀ ਮੌਤ 
Published : Nov 30, 2020, 11:22 am IST
Updated : Nov 30, 2020, 11:22 am IST
SHARE ARTICLE
File Photo
File Photo

ਕਿਸਾਨ ਗੱਜਣ ਸਿੰਘ ਦੀ ਮ੍ਰਿਤਕ ਦੇਹ ਨੂੰ ਪੰਜਾਬ ਭੇਜਣ ਦੇ ਪ੍ਰਬੰਧ ਯੂਨੀਅਨ ਵਲੋਂ ਕੀਤੇ ਜਾ ਰਹੇ ਹਨ।

ਸਮਰਾਲਾ - ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਵਿਰੋਧੀ ਕਾਨੂੰਨਾਂ ਵਿਰੁੱਧ ਦਿੱਲੀ 'ਚ ਚੱਲ ਰਹੇ 'ਕਿਸਾਨ ਅੰਦੋਲਨ' 'ਚ ਸ਼ਾਮਿਲ ਸਮਰਾਲਾ ਨੇੜਲੇ ਪਿੰਡ ਖੱਟਰਾਂ ਦੇ ਇਕ 45 ਸਾਲਾ ਕਿਸਾਨ ਗੱਜਣ ਸਿੰਘ ਭੰਗੂ ਦੀ ਮੌਤ ਹੋ ਗਈ ਹੈ।

Farmer ProtestFarmer Protest

ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦਾ ਮੈਂਬਰ ਇਹ ਕਿਸਾਨ 24 ਨਵੰਬਰ ਨੂੰ ਰਵਾਨਾ ਹੋਏ ਕਿਸਾਨਾਂ ਦੇ ਪਹਿਲੇ ਜਥੇ 'ਚ ਦਿੱਲੀ ਵਿਖੇ ਗਿਆ ਸੀ। ਤ੍ਰਿਪੜੀ ਬਾਰਡਰ 'ਤੇ ਡਟੇ ਹੋਏ ਕਿਸਾਨ ਗੱਜਣ ਸਿੰਘ ਦੀ ਸ਼ਨੀਵਾਰ ਦੇਰ ਰਾਤ ਹਾਲਤ ਵਿਗੜ ਗਈ।

Farmer Protest Farmer Protest

ਮਿਲੀ ਜਾਣਕਾਰੀ ਅਨੁਸਾਰ ਪਹਿਲਾ ਤਾਂ ਇਸ ਦੇ ਸਾਥੀ ਇਸ ਨੂੰ ਨੇੜੇ ਦੇ ਇਕ ਪ੍ਰਾਈਵੇਟ ਹਸਪਤਾਲ ਲੈ ਗਏ ਪਰ ਹਾਲਤ ਜਿਆਦਾ ਗੰਭੀਰ ਹੋਣ 'ਤੇ ਉਸ ਨੂੰ ਵੱਡੇ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਅੱਜ ਤੜਕੇ ਗੱਜਣ ਸਿੰਘ ਭੰਗੂ ਦੀ ਮੌਤ ਹੋ ਗਈ।

ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਖੀਰਨੀਆਂ ਨੇ ਕਿਹਾ ਕਿ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਆਪਣੇ ਇਸ ਸਾਥੀ ਕਿਸਾਨ ਗੱਜਣ ਸਿੰਘ ਦੀ ਮ੍ਰਿਤਕ ਦੇਹ ਨੂੰ ਪੰਜਾਬ ਭੇਜਣ ਦੇ ਪ੍ਰਬੰਧ ਯੂਨੀਅਨ ਵਲੋਂ ਕੀਤੇ ਜਾ ਰਹੇ ਹਨ।

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement