
ਜਦੋਂ ਮੁੱਖ ਮੰਤਰੀ ਚੰਨੀ ਲੋਕਾਂ ਨੂੰ ਮਿਲ ਰਹੇ ਸਨ ਤਾਂ ਉੱਥੇ ਮੌਜੂਦ ਇਕ ਵਿਅਕਤੀ ਨੇ ਉਹਨਾਂ ਨੂੰ ਪੰਜਾਬੀ ਜੁੱਤੀ ਤੋਹਫੇ ਵਜੋਂ ਦਿੱਤੀ।
ਕੋਟਕਪੂਰਾ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਸਾਦਗੀ ਕਾਰਨ ਲੋਕਾਂ ਦੇ ਚਹੇਤੇ ਬਣੇ ਹੋਏ ਹਨ। ਇਸ ਦੀ ਤਾਜ਼ਾ ਤਸਵੀਰ ਕੋਟਕਪੂਰਾ ਵਿਚ ਦੇਖਣ ਨੂੰ ਮਿਲੀ। ਦਰਅਸਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਇੱਥੇ ਇਕ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਸਨ। ਇਸ ਦੌਰਾਨ ਉਹ ਹੈਲੀਪੈਡ ਨੇੜੇ ਮੌਜੂਦ ਲੋਕਾਂ ਨੂੰ ਮਿਲੇ। ਜਦੋਂ ਮੁੱਖ ਮੰਤਰੀ ਚੰਨੀ ਲੋਕਾਂ ਨੂੰ ਮਿਲ ਰਹੇ ਸਨ ਤਾਂ ਉੱਥੇ ਮੌਜੂਦ ਇਕ ਵਿਅਕਤੀ ਨੇ ਉਹਨਾਂ ਨੂੰ ਪੰਜਾਬੀ ਜੁੱਤੀ ਤੋਹਫੇ ਵਜੋਂ ਦਿੱਤੀ।
CM Channi receive gift of Punjabi Jutti at Kotkapura
ਮੁੱਖ ਮੰਤਰੀ ਨੇ ਪੰਜਾਬੀ ਜੁੱਤੀ ਨੂੰ ਮੱਥੇ ਨਾਲ ਲਾ ਕੇ ਸਤਿਕਾਰ ਸਹਿਤ ਤੋਹਫਾ ਸਵੀਕਾਰ ਕੀਤਾ। ਸੋਸ਼ਲ ਮੀਡੀਆ 'ਤੇ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਤੋਂ ਪਹਿਲਾਂ ਬੀਤੇ ਦਿਨ ਮੋਰਿੰਡਾ ਨੇੜੇ ਖੇਡ ਰਹੇ ਪਿੰਡ ਦੇ ਬੱਚਿਆਂ ਨੂੰ ਹੈਲੀਕਾਪਟਰ ਦੇ ਝੂਠੇ ਦਿੱਤੇ ਸਨ। ਉਹਨਾਂ ਕਿਹਾ ਸੀ ਕਿ ਇਹਨਾਂ ਬੱਚਿਆਂ ਨੂੰ ਦੇਖ ਉਹਨਾਂ ਨੂੰ ਅਪਣਾ ਬਚਪਨ ਯਾਦ ਆਉਂਦਾ ਹੈ। ਇਸ ਲਈ ਉਹ ਬੱਚਿਆਂ ਦੇ ਸੁਪਨੇ ਸਾਕਾਰ ਕਰਨ ਲਈ ਹਰ ਯਤਨ ਕਰਨਗੇ।