ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਾਡਲ ਵਲੋਂ ਫ਼ੋਟੋਸ਼ੂਟ ਕਰਵਾਉਣ ’ਤੇ ਸਿਰਸਾ ਨੇ ਕੀਤੀ ਕਾਰਵਾਈ
Published : Nov 30, 2021, 12:25 am IST
Updated : Nov 30, 2021, 12:25 am IST
SHARE ARTICLE
image
image

ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਾਡਲ ਵਲੋਂ ਫ਼ੋਟੋਸ਼ੂਟ ਕਰਵਾਉਣ ’ਤੇ ਸਿਰਸਾ ਨੇ ਕੀਤੀ ਕਾਰਵਾਈ ਦੀ ਮੰਗ

ਕਿਹਾ, ਪਾਕਿਸਤਾਨ ਸਰਕਾਰ ਇਸ ’ਤੇ ਰੋਕ 

ਨਵੀਂ ਦਿੱਲੀ, 29 ਨਵੰਬਰ: ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਇਕ ਮਾਡਲ ਦੇ ਫ਼ੋਟੋਸ਼ੂਟ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਹੈ। ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਪਾਕਿਸਤਾਨ ਸਰਕਾਰ ਨੂੰ ਇਸ ’ਤੇ ਰੋਕ ਲਗਾਉਣ ਲਈ ਕਿਹਾ ਹੈ। ਉਨ੍ਹਾਂ ਇਸ ਪਵਿੱਤਰ ਸਥਾਨ ਨੂੰ ਪਿਕਨਿਕ ਸਪਾਟ ਨਾ ਬਣਨ ਦੇਣ ਦੀ ਮੰਗ ਕੀਤੀ ਹੈ।
ਮਾਡਲ ਦੀ ਫ਼ੋਟੋ ਪੋਸਟ ਕਰਦਿਆਂ ਸਿਰਸਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ’ਤੇ ਅਜਿਹਾ ਵਿਵਹਾਰ ਅਤੇ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਵਾਲ ਕੀਤਾ ਕਿ ਕੀ ਇਹ ਮਾਡਲ ਪਾਕਿਸਤਾਨ ਵਿਚ ਅਪਣੇ ਧਰਮ ਦੇ ਧਾਰਮਕ ਸਥਾਨ ’ਤੇ ਅਜਿਹਾ ਫ਼ੋਟੋਸ਼ੂਟ ਕਰਵਾ ਸਕਦੀ ਹੈ?
ਮਨਜਿੰਦਰ ਸਿਰਸਾ ਨੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿਸਤਾਨ ਸਰਕਾਰ ਨੂੰ ਕਿਹਾ ਕਿ ਇਸ ਮਾਮਲੇ ’ਚ ਤੁਰੰਤ ਕਾਰਵਾਈ ਕੀਤੀ ਜਾਵੇ। ਪਾਕਿਸਤਾਨ ਦੇ ਲੋਕਾਂ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਨੂੰ ਪਿਕਨਿਕ ਸਥਾਨ ਬਣਾਉਣ ਦੇ ਰੁਝਾਨ ਨੂੰ ਤੁਰਤ ਬੰਦ ਕੀਤਾ ਜਾਵੇ। ਮਾਡਲ ਨੇ ਸਿੱਖ ਪ੍ਰੰਪਰਾ ਅਨੁਸਾਰ ਅਪਣਾ ਸਿਰ ਵੀ ਨਹੀਂ ਢੱਕਿਆ ਸੀ। ਹੋਰ ਸਿੱਖ ਜਥੇਬੰਦੀਆਂ ਵੀ ਗੁਰਦੁਆਰੇ ਦੀ ਹਦੂਦ ਅੰਦਰ ਅਜਿਹੇ ਫ਼ੋਟੋਸ਼ੂਟ ’ਤੇ ਨਾਰਾਜ਼ਗੀ ਜ਼ਾਹਰ ਕਰ ਰਹੀਆਂ ਹਨ ਅਤੇ ਕਾਰਵਾਈ ਦੀ ਮੰਗ ਕਰ ਰਹੀਆਂ ਹਨ।
ਦਸਣਯੋਗ ਹੈ ਕਿ ਇਹ ਫ਼ੋਟੋਸ਼ੂਟ ਪਾਕਿਸਤਾਨ ਦੇ ਕਪੜੇ ਦੀ ਦੁਕਾਨ ਵਲੋਂ ਕਰਵਾਇਆ ਗਿਆ ਹੈ ਜਿਸ ਦਾ ਨਾਮ ‘ਮੰਨਤ ਕਲੋਥਸ’ ਹੈ। ਇਸ ਤੋਂ ਬਾਅਦ ਇਹ ਤਸਵੀਰਾਂ ਇੰਸਟਾਗ੍ਰਾਮ ’ਤੇ ਪਾ ਦਿਤੀਆਂ ਗਈਆਂ। ਹਾਲਾਂਕਿ, ਲੋਕ ਇੰਸਟਾਗ੍ਰਾਮ ’ਤੇ ਵੀ ਇਸ ਬਾਰੇ ਝੂਠ ਬੋਲ ਰਹੇ ਹਨ। ਉਸ ਨੂੰ ਅਪਣੇ ਕਾਰੋਬਾਰ ਲਈ ਧਾਰਮਕ ਸਥਾਨ ਦਾ ਅਪਮਾਨ ਕਰਨ ਲਈ ਤਾੜਨਾ ਕੀਤੀ ਜਾ ਰਹੀ ਹੈ। ਹਾਲਾਂਕਿ ਹੁਣ ਤਕ ਸਟੋਰ ਨੇ ਇਸ ਮਾਮਲੇ ’ਚ ਕੋਈ ਪ੍ਰਤੀਕਿਰਿਆ ਨਹੀਂ ਦਿਤੀ ਹੈ।

SHARE ARTICLE

ਏਜੰਸੀ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement