Mansa News : ਪਿੰਡ ਜਵਾਹਰਕੇ ’ਚ ਲਵ-ਮੈਰਿਜ ਹੋਈ ਬੈਨ, ਪੰਚਾਇਤ ਨੇ ਮਤੇ ਕੀਤੇ ਪਾਸ, ਪੜ੍ਹੋ ਪੂਰੀ ਖ਼ਬਰ

By : BALJINDERK

Published : Nov 30, 2024, 5:20 pm IST
Updated : Nov 30, 2024, 7:28 pm IST
SHARE ARTICLE
ਮਤੇ ਦੀ ਕਾਪੀ
ਮਤੇ ਦੀ ਕਾਪੀ

Mansa News : ਪੰਚਾਇਤੀ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ

Mansa News : ਮਾਨਸਾ ਦੇ ਪਿੰਡ ਜਵਾਹਰਕੇ ਦੀ ਪੰਚਾਇਤ ਨੇ ਪਿੰਡ ਵਾਸੀਆਂ ਲਈ ਸਖ਼ਤ ਫ਼ਰਮਾਨ ਜਾਰੀ ਕੀਤੇ ਹਨ। ਸਰਬ ਸੰਮਤੀ ਨਾਲ ਪਾਸ ਕੀਤੇ ਮਤਿਆਂ ਵਿਚ ਸਾਫ਼ ਆਖਿਆ ਗਿਆ ਹੈ ਕਿ ਜੇਕਰ ਪਿੰਡ ਦਾ ਕੋਈ ਵਿਅਕਤੀ ਕਿਸੇ ਪਰਵਾਸੀ ਨਾਲ ਵਿਆਹ ਕਰਵਾਉਂਦਾ ਹੈ ਤਾਂ ਉਸ ਨੂੰ ਪਿੰਡ ਵਿਚ ਰਹਿਣ ਨਹੀਂ ਦਿੱਤਾ ਜਾਵੇਗਾ। ਪੰਚਾਇਤੀ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ।

a

ਇਸ ਤੋਂ ਇਲਾਵਾ ਪਿੰਡ ਵਿਚ ਲਵ ਮੈਰਿਜ ਵੀ ਬੈਨ ਕੀਤੀ ਗਈ ਹੈ। ਹੁਕਮਾਂ ਵਿਚ ਇਹ ਵੀ ਆਖਿਆ ਗਿਆ ਹੈ ਕਿ ਜੇਕਰ ਪਿੰਡ ਦਾ ਕੋਈ ਮੁੰਡਾ-ਕੁੜੀ ਪਿੰਡ ਵਿਚ ਹੀ ਵਿਆਹ ਕਰਵਾਉਂਦਾ ਹੈ ਤਾਂ ਉਸ ਨੂੰ ਵੀ ਪਿੰਡ ਵਿਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। 

* ਪਿੰਡ ਵਿਚ ਆਉਣ ਵਾਲੇ ਮਹੰਤਾਂ ਦੀ ਵਧਾਈ 1100 ਰੁਪਏ ਹੋਵੇਗੀ। 

* ਗੁਰੂ ਘਰ ਵਿਚ ਸਾਦਾ ਭੋਗ ਸਾਦੀ ਰੋਟੀ ਕੀਤੀ ਜਾਵੇਗੀ। ਜੇ ਕੋਈ ਮਿਠਾਈ ਜਾਂ ਪਕੌੜੇ ਬਣਾਉਣਾ ਚਾਹੁੰਦਾ ਹੈ ਤਾਂ 31 ਹਜ਼ਾਰ ਰੁਪਏ ਪੰਚਾਇਤ ਨੂੰ ਜਮ੍ਹਾ ਕਰਵਾਉਣੇ ਪੈਣਗੇ। 

* ਸਵੇਰੇ ਸਕੂਲ ਸਮੇਂ ਬੱਸ ਅੱਡੇ ਵਿਚ ਜੇ ਕੋਈ ਮੁੰਡਾ ਬਿਨਾਂ ਕੰਮ ਤੋਂ ਖੜ੍ਹਦਾ ਹੈ ਤਾਂ ਉਹ ਆਪਣੀ ਜ਼ਿੰਮੇਵਾਰੀ ਆਪ ਲਵੇਗਾ। ਪਿੰਡ ਦੇ ਚਾਰੇ ਪਾਸੇ ਬਿਨਾਂ ਕੰਮ ਤੋਂ ਨਾ ਖੜ੍ਹਿਆ ਜਾਵੇ। ਪ੍ਰਸ਼ਾਸਨ ਵਲੋਂ ਹਦਾਇਤ ਹੈ।

* ਚਿੱਟਾ ਵੇਚਣ ਵਾਲਾ ਜਾਂ ਪੀਣ ਵਾਲੇ ਦਾ ਜੋ ਵੀ ਸਾਥ ਦਿੰਦਾ ਹੈ ਉਸ ਦਾ ਬਾਈਕਾਟ ਕੀਤਾ ਜਾਵੇਗਾ। 

* ਸਕੂਲ ਦੇ ਵਿਦਿਆਰਥੀਆਂ ਨੂੰ ਕੋਈ ਵੀ ਦੁਕਾਨਦਾਰ ਤੰਬਾਕੂ ਸਿਗਰੇਟ ਨਹੀਂ ਦੇਵੇਗਾ। ਜੇਕਰ ਕੋਈ ਦੁਕਾਨਦਾਰ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ 15000 ਰੁਪਏ ਜੁਰਮਾਨਾ ਕੀਤਾ ਜਾਵੇਗਾ। 

* ਪਿੰਡ ਦੇ ਚਾਰੇ ਪਾਸੇ ਗੰਦ ਨਾ ਫੈਲਾਇਆ ਜਾਵੇ। ਸੜਕ ਦੀ ਜਗ੍ਹਾ ਵਿਚ ਕੋਈ ਵੀ ਕੂੜਾ ਕਰਕਟ ਨਾ ਸੁੱਟਿਆ ਜਾਵੇ। ਪਿੰਡ ਦੀ ਫਿਰਨੀ 'ਤੇ ਜੋ ਪਹਾੜੀ ਕਿੱਕਰਾਂ ਹਨ, ਉਹ ਕੋਈ ਵੀ ਕੱਟ ਸਕਦਾ ਹੈ। ਜੋ ਵੀ ਗੰਦ ਫੈਲਾਉਂਦਾ ਹੈ, ਉਸ 'ਤੇ ਕਾਰਵਾਈ ਹੋਵੇਗੀ। 

* ਜੇ ਕੋਈ ਸਰਕਾਰੀ ਸੰਸਥਾ ਵਿਚ ਨੁਕਸਾਨ ਜਾਂ ਚੋਰੀ ਕਰਦਾ ਫੜਿਆ ਗਿਆ ਤਾਂ ਪੰਚਾਇਤ ਬਣਦੀ ਕਾਰਵਾਈ ਕਰੇਗੀ। 

* ਪਿੰਡ ਦੇ ਸ਼ਮਸ਼ਾਨਘਾਟ, ਗਰਾਊਂਡ, ਵਾਟਰ ਵਰਕਸ ਅਤੇ ਪਾਰਕਾਂ ਵਿਚ ਕੁੱਤੇ ਅਤੇ ਬੱਕਰੀਆਂ ਨਾ ਲਿਜਾਈਆਂ ਜਾਣ। ਜੇਕਰ ਕੋਈ ਲੈ ਕੇ ਜਾਂਦਾ ਹੈ ਤਾਂ ਉਸ ਤੋਂ ਸਫ਼ਾਈ ਕਰਵਾਈ ਜਾਵੇਗੀ। 

* ਵਾਟਰ ਵਰਕਸ ਪਾਣੀ ਦੇ ਬਿੱਲ ਦਿੱਤੇ ਜਾਣ, ਜੋ ਨਹੀਂ ਦਿੰਦਾ ਉਸ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ।

* ਨਾਲੀਆਂ ਦੀ ਸਫਾਈ ਲਈ 50 ਰੁਪਏ ਮਹੀਨਾ ਲਿਆ ਜਾਵੇਗਾ ਅਤੇ ਸਫਾਈ ਲਈ 100 ਰੁਪਏ ਮਹੀਨਾ ਲਿਆ ਜਾਵੇਗਾ। 

(For more news apart from Ban on love-marriage in village Jawaharke, panchayat passed resolution, read full news News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement