
ਪਟਿਆਲਾ ‘ਚ ਇਕ ਅਜਿਹਾ ਗਧਾ ਹੈ ਜੋ ਬਹੁਤ ਹੀ ਹੁਸ਼ਿਆਰ ਹੈ...
ਪਟਿਆਲਾ: ਪਟਿਆਲਾ ‘ਚ ਇਕ ਅਜਿਹਾ ਗਧਾ ਹੈ ਜੋ ਬਹੁਤ ਹੀ ਹੁਸ਼ਿਆਰ ਹੈ। ਉਹ ਤੁਹਾਡੇ ਹਰ ਸਵਾਲ ਦਾ ਜਵਾਬ ਲੱਭ ਲੈਂਦਾ ਹੈ। ਜੇ ਤੁਸੀਂ ਪੁੱਛਦੇ ਹੋ ਕਿ ਭੀੜ ‘ਚ ਵਕੀਲ ਅਤੇ ਡਾਕਟਰ ਕੋਣ ਹੈ ਤਾਂ ਉਹ ਬੋਲੇਗਾ ਤਾਂ ਕੁਝ ਨਹੀਂ ਪਰ ਇੱਥੇ ਡਾਕਟਰ ਅਤੇ ਵਕੀਲ ਹੋਣਗੇ ਉਸਦੇ ਸਾਹਮਣੇ ਜਾ ਕੇ ਖੜ੍ਹਾ ਹੋ ਜਾਵੇਗਾ।
Donkey
ਜੇਕਰ ਤੁਸੀਂ ਭੀੜ ‘ਚ ਕੁਝ ਲੋਕਾਂ ਦੇ ਮੋਬਾਇਲ ਲੈ ਕੇ ਉਸਨੂੰ ਦਿਖਾਉਂਦੇ ਹੋ ਅਤੇ ਪੁਛਦੇ ਹੋ ਕਿ ਮੋਬਾਇਲ ਕਿਸਦਾ ਹੈ ਤਿ ਉਹ ਉਸ ਵਿਅਕਤੀ ਦੇ ਕੋਲ ਪੁੱਜ ਜਾਂਦਾ ਹੈ, ਜਿਸਦਾ ਮੋਬਾਇਲ ਹੁੰਦਾ ਹੈ। ਦਰਅਸਲ, ਪਟਿਆਲਾ ਦੇ ਆਤਮਾ ਰਾਮ ਕੁਮਾਰ ਸਭਾ ਗ੍ਰਾਉਂਡ ਵਿਚ ਇਕ ਸਰਕਸ ਚੱਲ ਰਹੀ ਹੈ।
Donkey
ਇਸ ਸਰਕਸ ਵਿਚ ਹੀ ਇਹ ਹੁਸ਼ਿਆਰ ਗਧਾ ਹੈ। ਇਸ ਗਧੇ ਨੂੰ ਟ੍ਰੇਂਡ ਕਰਨ ਵਾਲੇ ਆਗਰਾ ਦੇ ਬਨਵਾਰੀ ਲਾਲ ਨੇ ਦੱਸਿਆ ਕਿ 9 ਸਾਲ ਪਹਿਲਾਂ ਉਸਨੇ ਇਸ ਨੂੰ ਹਿਮਾਚਲ ਤੋਂ ਖਰੀਦਿਆ ਸੀ ਤੇ 5 ਸਾਲ ਤੱਕ ਚੇਹਰਾ ਪੜ੍ਹਨ ਦੀ ਟ੍ਰੇਨਿੰਗ ਦਿੱਤੀ।
Donkey
ਉਸਨੇ ਦੱਸਿਆ ਕਿ ਪਹਿਲਾ ਮੇਰੇ ਤਾਇਆ ਜਾ ਕੁੱਤਿਆਂ ਦੀ ਪ੍ਰੀਖਿਆ ਲੈਂਦੇ ਸੀ। ਉਨ੍ਹਾਂ ਦ ਟ੍ਰੇਂਡ ਕੀਤੇ ਕੁੱਤੇ ਫਿਲਮ ਮੇਰਾ ਨਾਮ ਜੋਕਰ, ਕਹਾਣੀ ਕਿਸਮਤ ਕੀ ਅਤੇ ਚੌਂਕੀਦਾਰ ਵਿਚ ਕੰਮ ਕਰ ਚੁੱਕੇ ਹਨ।