
ਸ਼ਹਿਰ 'ਚ ਕੋਰੋਨਾ ਮਰੀਜ਼ਾਂ ਨੂੰ ਘਰ ਦੇ ਬਾਹਰ ਖੜਾ ਕਰ ਕੇ ਤੰਗ ਕਰ ਰਿਹੈ ਸਿਹਤ ਵਿਭਾਗ
ਚੰਡੀਗੜ੍ਹ ਦੇ ਮੁਕਾਬਲੇ ਪੰਜਾਬ ਸਿਹਤ ਵਿਭਾਗ ਮਰੀਜ਼ਾਂ ਨੂੰ ਦੇ ਰਿਹੈ ਬਿਹਤਰ ਸਹੂਲਤਾਂ
ਚੰਡੀਗੜ੍ਹ, 29 ਦਸੰਬਰ (ਤਰੁਣ ਭਜਨੀ) : ਦੇਸ਼ ਵਿਚ ਕੋਰੋਨਾ ਵਾਇਰਸ ਨੂੰ ਦਾਖ਼ਲ ਹੋਏ ਲਗਭਗ ਪੂਰਾ ਸਾਲ ਹੋਣ ਵਾਲਾ ਹੈ, ਪਰ ਹਾਲੇ ਤਕ ਚੰਡੀਗੜ੍ਹ ਸਿਹਤ ਵਿਭਾਗ ਕੋਰੋਨਾ ਮਰੀਜ਼ਾਂ ਨੂੰ ਸਹੂਲਤਾਂ ਦੇਣ ਵਿਚ ਕਾਮਯਾਬ ਨਹੀਂ ਹੋਇਆ ਹੈ¢ ਇਸ ਦੇ ਉਲਟ ਮਰੀਜ਼ਾਂ ਨੂੰ ਤੰਗ ਕੀਤਾ ਜਾ ਰਿਹਾ ਹੈ¢ ਸੈਕਟਰ 21 ਦੀ ਕੋਠੀ ਨੰਬਰ 2217 ਵਿਚ ਰਹਿਣ ਵਾਲੀ ਬੀਬੀ ਨਿਮਰਤ ਕÏਰ ਨੇ ਦਸਿਆ ਕਿ 13 ਦਸੰਬਰ ਨੂੰ ਉਹ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ ਜਿਸ ਦੇ ਬਾਅਦ ਚੰਡੀਗੜ੍ਹ ਸਿਹਤ ਵਿਭਾਗ ਦੀ ਟੀਮ ਨੇ ਘਰ ਪਹੁੰਚ ਕੇ ਉਨ੍ਹਾਂ ਨੂੰ ਘਰ ਵਿਚ ਹੀ ਰਹਿਣ ਦੀ ਸਲਾਹ ਦਿਤੀ ਸੀ¢ ਇਸ ਦੇ ਬਾਅਦ 17 ਦਸੰਬਰ ਨੂੰ ਉਨ੍ਹਾਂ ਨੇ ਮੁੜ ਅਪਣਾ ਟੈਸਟ ਕਰਵਾਇਆ ਅਤੇ ਉਹ ਦੁਬਾਰਾ ਪਾਜ਼ੇਟਿਵ ਪਾਈ ਗਈ¢ ਇਸ ਦÏਰਾਨ ਉਨ੍ਹਾਂ ਨੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪੂਰੀ ਪਾਲਣਾ ਕੀਤੀ¢
ਬੀਬੀ ਨਿਮਰਤ ਕÏਰ ਨੂੰ ਹੈਰਾਨੀ ਤਦ ਹੋਈ ਜਦੋਂ 29 ਦਸੰਬਰ ਨੂੰ ਉਨ੍ਹਾਂ ਦੇ ਘਰ ਸਿਹਤ ਵਿਭਾਗ ਦੀ ਟੀਮ ਪਹੁੰਚੀ ਅਤੇ ਉਨ੍ਹਾਂ ਕੋਲ ਉਨ੍ਹਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦਾ ਕੋਈ ਰੀਕਾਰਡ ਹੀ ਨਹੀਂ ਸੀ¢ ਬੀਬੀ ਨਿਮਰਤ ਕÏਰ ਨੇ ਦਸਿਆ ਕਿ ਸਿਹਤ ਵਿਭਾਗ ਦੀ ਟੀਮ ਘਰ ਦੇ ਅੰਦਰ ਨਹੀਂ ਆਉਂਦੀ ਅਤੇ ਘਰ ਦੇ ਬਾਹਰ ਦਰਵਾਜ਼ੇ 'ਤੇ ਹੀ ਮਰੀਜ਼ ਨੂੰ ਖੜਾ ਰੱਖਦੀ ਹੈ¢ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ 5-6 ਲੋਕਾਂ ਦੀ ਟੀਮ ਪੀਪੀ ਕਿੱਟ ਪਾ ਕੇ ਐਾਬੂਲੈਂਸ ਵਿਚ ਆਉਂਦੀ ਹੈ¢ ਉਨ੍ਹਾਂ ਕਿਹਾ ਕਿ ਇੰਨੇ ਲੋਕਾਂ ਦਾ ਇਕ ਟੈਸਟ ਲੈਣ ਲਈ ਆਉਣਾ ਸਰਕਾਰ ਦੇ ਪੈਸਿਆਂ ਦੀ ਬਰਬਾਦੀ ਹੈ¢ ਇਸ ਤੋਂ ਇਲਾਵਾ ਉਹ ਕੂੜੇ ਨੂੰ ਵੀ ਪੂਰੀ ਸੰਭਾਲ ਨਾਲ ਸਿਹਤ ਵਿਭਾਗ ਦੀ ਗਾਈਡਲਾਈਨ ਮੁਤਾਬਕ ਸੁੱਟ ਰਹੇ ਹਨ ਅਤੇ ਡਿਸਪੋਜ਼ੇਬਲ ਬਰਤਨਾਂ ਵਿਚ ਖਾਣਾ ਆਦਿ ਖਾ ਰਹੇ ਹਨ, ਪਰ ਇਸ ਦੇ ਬਾਵਜੂਦ ਸਿਹਤ ਵਿਭਾਗ ਉਨ੍ਹਾਂ ਨੂੰ ਸਹਿਯੋਗ ਦੇਣ ਦੇ ਬਜਾਏ ਤੰਗ ਕਰ ਰਿਹਾ ਹੈ¢ ਉਨ੍ਹਾਂ ਕਿਹਾ ਕਿ ਪੀਪੀ ਕਿੱਟ ਪਾ ਕੇ ਟੀਮ ਨੂੰ ਘਰ ਵਿਚ ਦਾਖ਼ਲ ਹੋਣ ਵਿਚ ਕੀ ਇਤਰਾਜ਼ ਹੈ? ਉਨ੍ਹਾਂ ਕਿਹਾ ਕਿ ਮਰੀਜ਼ ਪਹਿਲਾਂ ਹੀ ਤਕਲੀਫ਼ ਵਿਚ ਹੁੰਦਾ ਹੈ ਅਜਿਹੇ ਵਿਚ ਘਰ ਦੇ ਬਾਹਰ ਮਰੀਜ਼ ਨੂੰ ਖੜੇ ਕਰ ਕੇ ਸਿਹਤ ਵਿਭਾਗ ਮਰੀਜ਼ ਨੂੰ ਤੰਗ ਕਰ ਰਿਹਾ ਹੈ ਅਤੇ ਮਰੀਜ਼ ਨੂੰ ਘਰ ਦੇ ਬਾਹਰ ਖੜਾ ਵੇਖ ਆਮ ਲੋਕ ਗੱਲਾਂ ਕਰਨ ਲਗਦੇ ਹਨ¢ ਬੀਬੀ ਨਿਮਰਤ ਕÏਰ ਨੇ ਕਿਹਾ ਕਿ ਚੰਡੀਗੜ੍ਹ ਸਿਹਤ ਵਿਭਾਗ ਦੇ ਮੁਕਾਬਲੇ ਪੰਜਾਬ ਸਿਹਤ ਵਿਭਾਗ ਕੋਰੋਨਾ ਮਰੀਜ਼ਾਂ ਨੂੰ ਬਿਹਤਰ ਸਹੂਲਤਾਂ ਦੇ ਰਿਹਾ ਹੈ ਅਤੇ ਉਨ੍ਹਾ ਦੀ ਮਰੀਜ਼ ਪ੍ਰਤੀ ਕੇਅਰ ਵੀ ਚੰਗੀ ਹੈ¢