
ਮੋਟੇ ਮਾਜਰਾ ਦੀ ਢਾਬ ਉੱਤੇ ਪ੍ਰਵਾਸੀ ਪੰਛੀਆਂ ਦਾ ਆਮਦ ਵਿਚ ਵਾਧਾ
ਬਨੂੜ, 29 ਦਸੰਬਰ (ਅਵਤਾਰ ਸਿੰਘ): ਪਿੰਡ ਮੋਟੇਮਾਜਰਾ ਦੀ 25 ਏਕੜ ਵਿਚ ਫੈਲੀ ਢਾਬ ਉੱਤੇ ਸਾਈਬੇਰੀਆ ਅਤੇ ਹੋਰ ਠੰਡੇ ਦੇਸ਼ਾ ਵਿਚੋਂ ਆਉਦੇ ਪ੍ਰਵਾਸ਼ੀ ਪੰਛੀਆਂ ਦੀ ਆਮਦ ਸ਼ੁਰੂ ਹੋ ਗਈ ਹੈ, ਭਾਂਵੇ ਸੰਘਾੜਿਆਂ ਦੀ ਫੈਲੀ ਜੜ੍ਹਾ ਪੰਛੀ ਦੀ ਆਮਦ ਵਿਚ ਅੜਿੱਕਾ ਬਣ ਰਹੀਆਂ ਹਨ, ਪਰ ਵੱਡੀ ਗਿਣਤੀ ਵਿਚ ਰੰਗ-ਬਰੰਗੇ ਪੰਛੀ ਪੁੱਜ ਚੁੱਕੇ ਹਨ। ਪੱਤਰਕਾਰਾਂ ਦੀ ਟੀਮ ਨੇ ਵੇਖਿਆ ਕਿ ਇੱਥੇ ਸਾਈਬੇਰੀਆ ਅਤੇ ਹੋਰ ਠੰਢੇ ਮੁਲਕਾਂ ਵਿਚੋਂ ਹਜ਼ਾਰਾਂ ਕਿਲੋਮੀਟਰ ਦਾ ਪੰਧ ਤੈਅ ਕਰ ਕੇ ਮੁਰਗਾਬੀ, ਕਾਲੇ, ਚਿੱਟੇ ਅਤੇ ਲਾਲ ਮੱਗ ਅਤੇ ਹੋਰ ਕਈਂ ਤਰਾਂ ਦੇ ਪਰਵਾਸੀ ਪੰਛੀ ਪਹੁੰਚ ਗਏ ਹਨ।
ਦਸੰਬਰ ਦੇ ਅੱਧ ਤੋਂ ਪੰਛੀਆਂ ਦੀ ਆਮਦ ਆਰੰਭ ਹੋ ਚੁੱਕੀ ਹੈ ਅਤੇ ਅਗਲੇ ਪੰਦਰਾਂ ਦਿਨਾਂ ਵਿਚ ਇਹ ਢਾਬ ਪਰਵਾਸੀ ਪੰਛੀਆਂ ਨਾਲ ਪੂਰੀ ਭਰ ਜਾਵੇਗੀ। ਪਿਛਲੇ ਕੁੱਝ ਦਿਨਾਂ ਤੋਂ ਠੰਢ ਵਧਣ ਕਾਰਨ ਪੰਛੀਆਂ ਦੇ ਆਉਣ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ, ਪਰ ਢਾਬ ਵਿਚ ਫੈਲੀ ਸੰਘਾੜੇ ਦੀ ਜੜ੍ਹਾਂ ਪੰਛੀਆਂ ਦੀ ਠਹਿਰਾਅ ਵਿੱਚ ਅੜਿੱਕਾ ਬਣ ਰਹੀਆਂ ਹਨ।
ਸੰਘਾੜੇ ਦੀ ਖੇਤੀ ਖ਼ਤਮ ਹੋ ਗਈ ਹੈ ਤੇ ਚਕੋਤੇਦਾਰ ਵੀ ਢਾਬ ਛੱਡ ਗਿਆ ਹੈ, ਪਰ ਢਾਬ ਨੂੰ ਸਾਫ਼ ਨਹÄ ਕੀਤਾ ਗਿਆ ਜਿਸ ਕਾਰਨ ਪੰਛੀ ਦੇ ਨਿਹਾਰਣ ਦੀ ਥਾਂ ਨਾ-ਕਾਫ਼ੀ ਹੈ। ਪੰਛੀਆਂ ਦੀ ਆਮਦ ਦਾ ਪਤਾ ਲਗਦਿਆਂ ਹੀ ਇੱਥੇ ਪੰਛੀ ਪ੍ਰੇਮੀਆਂ ਦੀ ਆਮਦ ਵੀ ਆਰੰਭ ਹੋ ਗਈ ਹੈ। ਵੱਡੇ-ਵੱਡੇ ਲੈਨਜਾਂ ਵਾਲੇ ਕੈਮਰਿਆਂ ਰਾਹੀਂ ਪੰਛੀ ਪ੍ਰੇਮੀ ਇੱਥੇ ਫ਼ੋਟੋਗ੍ਰਾਫ਼ੀ ਕਰਨ ਵੀ ਪੁੱਜ ਗਏ ਹਨ। ਪੰਛੀ ਪ੍ਰੇਮੀਆਂ ਨੇ ਪੰਜਾਬ ਸਰਕਾਰ ਤੋਂ ਇਸ ਢਾਬ ਨੂੰ ਸੈਰਗਾਹ ਵਜੋਂ ਵਿਕਸਿਤ ਕਰਨ ਅਤੇ ਪੰਛੀਆਂ ਦੇ ਰਾਹ ਵਿਚ ਆਉਂਦੀਆਂ ਰੁਕਾਵਟਾਂ ਦੂਰ ਕਰਾਏ ਜਾਣ ਦੀ ਮੰਗ ਕੀਤੀ ਹੈ।
ਫੋਟੋ ਕੈਪਸ਼ਨ:-ਮੋਟੇਮਾਜਰਾ ਦੀ ਢਾਬ ਵਿੱਚ ਪਹੁੰਚੇ ਪਰਵਾਸੀ ਪੰਛੀਆਂ ਦਾ ਦ੍ਰਿਸ਼।