ਕੋਰੋਨਾ ਦੇ ਨਵੇਂ ਰੂਪ ’ਤੇ ਵੀ ਕਾਰਗਰ ਹੋਵੇਗੀ ਵੈਕਸੀਨ : ਸਿਹਤ ਮੰਤਰਾਲਾ
Published : Dec 30, 2020, 12:14 am IST
Updated : Dec 30, 2020, 12:14 am IST
SHARE ARTICLE
image
image

ਕੋਰੋਨਾ ਦੇ ਨਵੇਂ ਰੂਪ ’ਤੇ ਵੀ ਕਾਰਗਰ ਹੋਵੇਗੀ ਵੈਕਸੀਨ : ਸਿਹਤ ਮੰਤਰਾਲਾ

ਨਵੀਂ ਦਿੱਲੀ, 29 ਦਸੰਬਰ : ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨੀ ਸਲਾਹਕਾਰ (ਪੀ.ਐੱਸ.ਏ.) ਪ੍ਰੋਫੈਸਰ ਕੇ. ਵਿਜੇ ਰਾਘਵਨ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਲਗਾਤਾਰ ਰੂਪ ਬਦਲ ਰਿਹਾ ਹੈ ਪਰ ਇਸ ਨਾਲ ਵੈਕਸੀਨ ਨੂੰ ਲੈ ਕੇ ਕੋਈ ਫਰਕ ਨਹੀਂ ਪਵੇਗਾ। ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ’ਚ ਅਤੇ ਦੁਨੀਆ ਭਰ ’ਚ ਜੋ ਵੈਕਸੀਨ ਕੋਰੋਨਾ ਲਈ ਤਿਆਰ ਕੀਤੀ ਜਾ ਰਹੀ ਹੈ, ਉਹ ਬਿ੍ਰਟੇਨ ਅਤੇ ਦਖਣੀ ਅਫ਼ਰੀਕਾ ’ਚ ਪਾਏ ਗਏ ਰੂਪ ’ਤੇ ਵੀ ਕਾਰਗਰ ਹੋਵੇਗੀ। ਹਾਲੇ ਤਕ ਅਜਿਹੀ ਕੋਈ ਰਿਸਰਚ ਨਹੀਂ ਹੈ, ਜੋ ਇਹ ਸਾਬਤ ਕਰੇ ਕਿ ਵਾਇਰਸ ਦਾ ਰੂਪ ਬਦਲਣ ਨਾਲ ਵੈਕਸੀਨ ਬੇਅਸਰ ਹੋ ਜਾਵੇਗੀ। ਮੰਗਲਵਾਰ ਨੂੰ ਕੋਰੋਨਾ ਨੂੰ ਲੈ ਕੇ ਸਿਹਤ ਮੰਤਰਾਲੇ ਦੀ ਪ੍ਰੈੱਸ ਕਾਨਫਰੰਸ ’ਚ ਉਨ੍ਹਾਂ ਨੇ ਇਹ ਜਾਣਕਾਰੀ ਦਿਤੀ ਹੈ।
  ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਮੰਗਲਵਾਰ ਨੂੰ ਕੋਰੋਨਾ ’ਤੇ ਹਫ਼ਤਾਵਰ ਰੀਪੋਰਟ ਵੀ ਪੇਸ਼ ਕੀਤੀ ਹੈ। ਉਨ੍ਹਾਂ ਦਸਿਆ ਕਿ ਕੋਰੋਨਾ ਦਾ ਸਭ ਤੋਂ ਵੱਧ 63 ਫ਼ੀ ਸਦੀ ਅਸਰ ਪੁਰਸ਼ਾਂ ’ਤੇ ਦੇਖਣ ਨੂੰ ਮਿਲਿਆ ਹੈ। ਹੁਣ ਤਕ ਮਿਲੇ ਕੁੱਲ ਪੀੜਤਾਂ ’ਚ 63 ਫ਼ੀ ਸਦੀ ਪੁਰਸ਼ ਪੀੜਤ ਹਨ, ਜਦੋਂ ਕਿ 37 ਫ਼ੀ ਸਦੀ ਔਰਤਾਂ ਹਨ। ਉਮਰ ਦੇ ਹਿਸਾਬ ਨਾਲ ਦੇਖੀਏ ਤਾਂ 8 ਫ਼ੀ ਸਦੀ ਮਰੀਜਾਂ ਦੀ ਉਮਰ 17 ਸਾਲ ਤੋਂ ਘੱਟ ਹੈ। 18 ਤੋਂ 25 ਸਾਲ ਦੇ 13 ਫ਼ੀ ਸਦੀ, 26 ਤੋਂ 44 ਸਾਲ ਦੇ 39 ਫ਼ੀ ਸਦੀ, 45 ਤੋਂ 60 ਸਾਲ ਦੇ 26  ਫ਼ੀ ਸਦੀ ਅਤੇ 60 ਸਾਲ ਤੋਂ ਵੱਧ 14 ਫ਼ੀ ਸਦੀ ਲੋਕ ਪੀੜਤ ਹੋਏ ਹਨ। ਕੇਂਦਰੀ ਸਿਹਤ ਸਕੱਤਰ ਮੁਤਾਬਕ ਦੇਸ਼ ਦੇ ਸਰਗਰਮ ਮਾਮਲਿਆਂ ’ਚੋਂ 60 ਫ਼ੀ ਸਦੀ ਤੋਂ ਵੱਧ 5 ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ’ਚ ਹੈ। ਇਸ ’ਚ ਕਰੀਬ 24 ਫ਼ੀ ਸਦੀ ਮਾਮਲੇ ਕੇਰਲ ’ਚ, 21 ਫ਼ੀ ਸਦੀ ਮਹਾਰਾਸ਼ਟਰ ’ਚ, 5 ਫ਼ੀ ਸਦੀ ਪਛਮੀ ਬੰਗਾਲ ’ਚ ਅਤੇ 5 ਫ਼ੀ ਸਦੀ ਉੱਤਰ ਪ੍ਰਦੇਸ਼ ’ਚ ਹਨ। ਛੱਤੀਸਗੜ੍ਹ ’ਚ ਕਰੀਬ 4.83 ਫ਼ੀ ਸਦੀ ਮਾਮਲੇ ਹਨ। (ਪੀਟੀਆਈ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement