ਮਨੀ ਲਾਂਡਰਿੰਗ ਮਾਮਲਾ : ਲੁਧਿਆਣਾ ਦੇ ਨਾਮੀ ਠੇਕੇਦਾਰ ਬਜਾਜ ਦੇ 11 ਕੰਪਲੈਕਸਾਂ ’ਤੇ ED ਦਾ ਛਾਪਾ 
Published : Dec 30, 2022, 12:05 pm IST
Updated : Dec 30, 2022, 12:05 pm IST
SHARE ARTICLE
 ED raids 11 complexes of Bajaj, a well-known contractor in Ludhiana
ED raids 11 complexes of Bajaj, a well-known contractor in Ludhiana

ਵੱਖ-ਵੱਖ ਇਤਰਾਜ਼ਯੋਗ ਦਸਤਾਵੇਜ਼ ਹੋਏ ਬਰਾਮਦ 

ਲੁਧਿਆਣਾ : ਡਾਇਰੈਕਟੋਰੇਟ ਆਫ਼ ਇਨਫੋਰਸਮੈਂਟ (ਈਡੀ) ਵੱਲੋਂ ਮਨੀ ਲਾਂਡਰਿੰਗ ਮਾਮਲੇ ਵਿਚ ਲੁਧਿਆਣਾ ਦੇ ਨਾਮੀ ਠੇਕੇਦਾਰ ਬਜਾਜ ਐਂਡ ਕੰਪਨੀ ਦੇ ਮਾਲਕ ਅਤੇ ਉਨ੍ਹਾਂ ਦੇ ਐਸੋਸੀਏਟ ਦੇ 11 ਕੰਪਲੈਕਸਾਂ ’ਤੇ ਇਸੇ ਦੀ ਸਹਿਯੋਗੀ ਕੰਪਨੀ ਮੈਸਰਜ਼ ਪਿਓਰ ਮਿਲਕ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਸਬੰਧੀ ਛਾਪੇਮਾਰੀ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਮੰਗਲਵਾਰ 27 ਦਸੰਬਰ ਨੂੰ ਕੀਤੀ ਗਈ ਹੈ।

ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਮੈਸਰਜ਼ ਪਿਓਰ ਮਿਲਕ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ (ਪੀ.ਐੱਮ.ਪੀ.ਪੀ.ਐੱਲ.) ਇਸ ਦੇ ਡਾਇਰੈਕਟਰ ਚਰਨਜੀਤ ਸਿੰਘ ਬਜਾਜ, ਲਿਤਵਾਰ ਬਜਾਜ ਤੇ ਗੁਰਦੀਪ ਕੌਰ ਅਤੇ ਉਨ੍ਹਾਂ ਦੇ ਸਬੰਧਤ ਅਦਾਰਿਆਂ, ਉਨ੍ਹਾਂ ਦੇ ਸਹਿਯੋਗੀਆਂ ਦੇ ਕੰਪਲੈਕਸਾਂ ‘ਤੇ ਛਾਪੇਮਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਵੱਖ-ਵੱਖ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। 

ਉਨ੍ਹਾਂ ਫਰਮਾਂ ਨਾਲ ਸਬੰਧਤ ਜ਼ਬਤ ਕੀਤੇ ਦਸਤਾਵੇਜ਼ ਮੁਤਾਬਕ ਮੱਧ ਤੋਂ ਪੀ.ਐੱਮ.ਪੀ.ਪੀ.ਐੱਲ. ਦੇ ਟਰਨਓਵਰ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਸੀ। ਵਧੇ ਹੋਏ ਟਰਨਓਵਰ ਦੇ ਆਧਾਰ ’ਤੇ ਲਏ ਗਏ ਲੋਨ ਨੂੰ ਉਪਰੋਕਤ ਅਦਾਰਿਆਂ ਵੱਲੋਂ ਡਾਇਵਰਟ ਅਤੇ ਸਾਈਨ ਆਫ਼ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਜਾਇਦਾਦ ਸਬੰਧੀ ਦਸਤਾਵੇਜ਼, ਮੋਬਾਈਲ ਫੋਨ ਅਤੇ ਨਕਦੀ ਕੁਲ 1.15 ਕਰੋੜ ਦੇ ਲਗਭਗ ਪ੍ਰਿਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ 2002 ਦੀਆਂ ਵਿਵਸਥਾਵਾਂ ਦੇ ਤਹਿਤ ਤਲਾਸ਼ੀ ਵਾਲੇ ਕੰਪਲੈਕਸਾਂ ਤੋਂ ਬਰਾਮਦ ਤੇ ਜ਼ਬਤ ਕੀਤੇ ਗਏ।

ਇੰਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਈ.ਪੀ.ਸੀ. ਅਧਿਨਿਯਮ 1860 ਦੀਆਂ ਵੱਖ-ਵੱਖ ਧਾਰਾਵਾਂ ਅਤੇ ਪ੍ਰਿਵੈਂਸ਼ਨ ਆਫ਼ ਕੁਰੱਪਸ਼ਨ ਐਕਟ ਦੇ ਤਹਿਤ ਸੈਂਟ੍ਰਲ ਬਿਊਰੋ ਆਫ਼ ਇਨਵੈਸਟੀਗੇਸ਼ਨ, ਨਵੀਂ ਦਿੱਲੀ ਵੱਲੋਂ ਦਰਜ ਐੱਫ.ਆਈ.ਆਰ. ਦੇ ਆਧਾਰ ’ਤੇ ਪੀ.ਐੱਮ.ਪੀ.ਪੀ.ਐੱਲ. ਖ਼ਿਲਾਫ਼ ਮਨੀ ਲਾਂਡਰਿੰਗ ਜਾਂਚ ਸ਼ੁਰੂ ਕੀਤੀ। ਉਕਤ ਐੱਫ.ਆਈ.ਆਰ. ਵਿਚ ਦੋਸ਼ ਲਾਇਆ ਗਿਆ ਕਿ ਪੀ.ਐੱਮ.ਪੀ.ਪੀ.ਐੱਲ. ਨੇ ਜਾਅਲਸਾਜ਼ੀ, ਧੋਖਾਦੇਹੀ, ਜਾਅਲੀ ਦਸਤਾਵੇਜ਼ਾਂ ਨੂੰ ਅਸਲ ਅਤੇ ਹੋਰ ਅਪਰਾਧਾਂ ਦੇ ਰੂਪ 'ਚ ਪੇਸ਼ ਕਰਨ ਦਾ ਅਪਰਾਧ ਕਬੂਲ ਕੀਤਾ ਸੀ। ਇਹ ਵੀ ਪਾਇਆ ਗਿਆ ਸੀ ਕਿ ਪੀ.ਐੱਮ.ਪੀ.ਪੀ.ਐੱਲ. ਨੂੰ ਬੈਂਕ ਵੱਲੋਂ ਮਨਜ਼ੂਰ ਲੋਨ 62.13 ਕਰੋੜ ਰੁਪਏ ਦਾ ਸੀ ਅਤੇ ਕੁਲ ਐੱਨ.ਪੀ.ਏ. ਰਾਸ਼ੀ 31 ਅਕਤੂਬਰ 2019 ਤੱਕ 60.74 ਕਰੋੜ ਰੁਪਏ ਸੀ। ਫਿਲਹਾਲ ਅਧਿਕਾਰੀਆਂ ਵਲੋਂ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement