50 ਹਜ਼ਾਰ ਦੀ ਰਿਸ਼ਵਤ ਲੈਂਦਾ ਥਾਣੇਦਾਰ ਵਿਜੀਲੈਂਸ ਨੇ ਕੀਤਾ ਕਾਬੂ
Published : Dec 30, 2022, 7:18 am IST
Updated : Dec 30, 2022, 7:18 am IST
SHARE ARTICLE
IMAGE
IMAGE

50 ਹਜ਼ਾਰ ਦੀ ਰਿਸ਼ਵਤ ਲੈਂਦਾ ਥਾਣੇਦਾਰ ਵਿਜੀਲੈਂਸ ਨੇ ਕੀਤਾ ਕਾਬੂ

 


ਝੂਠੇ ਕੇਸ 'ਚ ਫਸਾਉਣ ਦੀ ਧਮਕੀ ਦੇ ਕੇ ਮੰਗੇ ਸੀ 50 ਹਜ਼ਾਰ ਰੁਪਏ

ਬਠਿੰਡਾ, 28 ਦਸੰਬਰ (ਸੁਖਜਿੰਦਰ ਮਾਨ) : ਝੂਠੇ ਕੇਸ 'ਚ ਨਾਮਜਦ ਕਰਨ ਦਾ ਡਰਾਵਾ ਦੇ ਕੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਵਾਲੇ ਪੰਜਾਬ ਪੁਲਿਸ ਦੇ ਥਾਣੇਦਾਰ ਨੂੰ  ਵਿਜੀਲੈਂਸ ਬਿਊਰੋ ਨੇ ਅੱਜ ਰੰਗੇ ਹੱਥੀਂ ਕਾਬੂ ਕੀਤਾ ਹੈ | ਕਥਿਤ ਦੋਸ਼ੀ 20 ਹਜ਼ਾਰ ਰੁਪਏ ਦੀ ਰਿਸ਼ਵਤ ਅੱਜ ਸਵੇਰੇ ਲੈ ਚੁੱਕਾ ਸੀ ਤੇ ਬਾਕੀ 30 ਹਜ਼ਾਰ ਰੁਪਏ ਲੈਂਦੇ ਹੋਏ ਮਾਨਸਾ ਰੋਡ ਤੋਂ ਕਾਬੂ ਕੀਤਾ ਗਿਆ ਹੈ |
ਇਸ ਸਬੰਧੀ ਵਿਜੀਲੈਂਸ ਕੋਲ ਰਾਕੇਸ਼ ਕੁਮਾਰ ਪੁੱਤਰ ਸ੍ਰੀ ਹੰਸ ਰਾਜ ਵਾਸੀ ਪ੍ਰਤਾਪ ਨਗਰ ਜ਼ਿਲ੍ਹਾ ਬਠਿੰਡਾ ਨੇ ਸ਼ਿਕਾਇਤ ਕੀਤੀ ਸੀ, ਜਿਸ ਵਿਚ ਉਸ ਨੇ ਦੋਸ਼ ਲਗਾਇਆ ਸੀ ਕਿ ਉਸ ਦਾ ਜੀਜਾ ਅੰਮਿ੍ਤਪਾਲ ਜੋ ਕਿ ਮੋੜ ਮੰਡੀ ਵਿਖੇ ਰਹਿੰਦੇ ਹਨ, ਦੇ ਪਰਵਾਰ ਦਾ ਕਮਿਸ਼ਨ ਏਜੰਟ/ਆੜ੍ਹਤ ਦਾ ਕੰਮ ਹੈ | ਇਸ ਦੌਰਾਨ ਹੀ ਉਨ੍ਹਾਂ ਦੇ ਭਾਣਜੇ ਜੀਵਨ ਕੁਮਰ ਦੀ ਮੌਤ ਹੋ ਗਈ ਤੇ ਆੜ੍ਹਤ ਦਾ ਕੰਮ ਬੰਦ ਹੋ ਗਿਆ ਹੈ | ਇਸੇ ਕਰ ਕੇ ਉਨ੍ਹਾਂ ਦੀ ਆੜ੍ਹਤ ਨਾਲ ਸਬੰਧਤ ਜਿਮੀਂਦਾਰਾਂ ਦੇ ਪੈਸੇ ਸਬੰਧੀ ਲੈਣ/ ਦੇਣ ਦਾ ਰੌਲਾ ਪੈ ਗਿਆ | ਇਸ ਸਬੰਧੀ ਕਿਸਾਨਾਂ ਵਲੋਂ ਸ਼ਿਕਾਇਤਕਰਤਾ ਦੇ ਜੀਜੇ ਅੰਮਿ੍ਤਪਾਲ, ਉਸ ਦੇ ਭਰਾ ਰੇਵਤੀ ਕੁਮਾਰ, ਰਾਜਨ ਬਾਸਲ (ਵੱਡਾ ਭਾਣਜਾ) ਅਤੇ ਮੁਦਈ ਰਾਕੇਸ਼ ਕੁਮਾਰ 'ਤੇ ਮੁੱਕਦਮਾ ਨੰਬਰ 105 ਮਿਤੀ 26.09.2022 ਥਾਣਾ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਵਿਚ ਦਰਜ ਹੋ ਗਿਆ ਸੀ | ਇਸ ਕੇਸ ਵਿਚ ਮੁਦਈ ਦੀ ਜ਼ਮਾਨਤ ਨਵੰਬਰ ਮਹੀਨੇ ਵਿਚ ਹੋ ਗਈ ਸੀ | ਇਸ ਦੌਰਾਨ ਹੀ ਹਰਬੰਸ ਲਾਲ ਵਾਸੀ ਮੌੜ ਮੰਡੀ ਵਲੋਂ ਉਸ ਤੋਂ ਇਲਾਵਾ ਉਸ ਦੇ ਜੀਜੇ ਅੰਮਿ੍ਤਪਾਲ ਅਤੇ ਭਰਾ ਰੇਵਤੀ ਕੁਮਾਰ, ਭੈਣ ਮੰਜੂ ਰਾਣੀ ਵਿਰੁਧ ਐਸ.ਐਸ.ਪੀ. ਦੇ ਦਫ਼ਤਰ ਵਿਖੇ ਇਕ ਦਰਖਾਸਤ ਦਿੱਤੀ ਸੀ, ਜਿਸ ਦੀ ਪੜਤਾਲ ਉਪ ਕਪਤਾਨ ਪੁਲਿਸ ਪੀ.ਬੀ.ਆਈ.ਬਠਿੰਡਾ ਵਲੋਂ ਕਰਨ ਤੇ ਡੀ.ਏ.ਲੀਗਲ ਦੀ ਰਾਇ ਲੈਣ ਉਪਰੰਤ ਮੁਦਈ ਦੇ ਜੀਜੇ ਅੰਮਿ੍ਤਪਾਲ ਅਤੇ ਮੁਦਈ ਦੇ ਭਰਾ ਰੇਵਤੀ ਕੁਮਾਰ ਵਿਰੁਧ ਮੁਕੱਦਮਾ 133 ਮਿਤੀ 20.12.2022 ਥਾਣਾ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਦਰਜ ਹੋ ਗਿਆ ਹੈ | ਇਸ ਕੇਸ ਦੀ ਤਫ਼ਤੀਸ਼ ਥਾਣੇਦਾਰ ਬਲਜੀਤਪਾਲ ਵਲੋਂ ਕੀਤੀ ਜਾ ਰਹੀ ਸੀ, ਜਿਸ ਦੇ ਵਲੋਂ ਲਗਾਤਾਰ ਮੁੱਦਈ ਨੂੰ ਅਤੇ ਉਸ ਦੀ ਭੈਣ ਮੰਜੂ ਰਾਣੀ ਨੂੰ ਪਰਚੇ ਵਿਚ ਨਾਮਜ਼ਦ ਕਰਨ ਦਾ ਡਰਾਵਾ ਦੇ ਕੇ 2 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ |
ਇਸ ਉਪਰੰਤ ਉਸ ਨੇ ਮੁੱਦਈ ਉਕਤ ਨੂੰ ਅੱਜ ਭੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਦੇ ਟੋਲ ਪਲਾਜ਼ਾ ਵਿਖੇ ਬੁਲਾਇਆ ਅਤੇ ਕਿਹਾ ਕਿ ਮੇਰੀ ਬਦਲੀ ਥਾਣਾ ਮੋੜ ਤੋਂ ਥਾਣਾ ਸਦਰ ਰਾਮਪੁਰਾ ਦੀ ਹੋਈ ਹੈ ਅਤੇ ਮੈਂ ਜਾਂਦਾ-ਜਾਂਦਾ ਤੁਹਾਨੂੰ ਇਸ ਪਰਚੇ ਵਿਚ ਨਾਮਜ਼ਦ ਕਰ ਦੇਵਾਂਗਾਂ ਨਹੀਂ ਤਾਂ ਮੈਨੂੰ 50 ਹਜ਼ਾਰ ਰੁਪਏ ਰਿਸ਼ਵਤ ਦਿਉ ਅਤੇ ਕਿਹਾ ਕਿ ਜੇਕਰ ਤੂੰ ਇਹ ਪੈਸੇ ਅੱਜ ਮੈਨੂੰ ਨਾ ਦਿਤੇ ਤਾਂ ਮੈਂ ਤੈਨੂੰ ਇਸ ਪਰਚੇ ਵਿਚ ਨਾਮਜ਼ਦ ਕਰ ਦੇਵਾਂਗਾ | ਡਰ ਦੇ ਮਾਰੇ ਮੁੱਦਈ ਨੇ ਉਸ ਪਾਸ ਜੋ 20,000 ਰੁਪਏ ਮੌਜੂਦ ਸੀ, ਉਹ ਥਾਣੇਦਾਰ ਬਲਜੀਤਪਾਲ ਥਾਣਾ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਨੂੰ ਦੇ ਦਿੱਤੇ ਅਤੇ ਬਾਕੀ ਰਹਿੰਦੀ ਰਕਮ 30,000 ਰੁਪਏ ਸ਼ਾਮ ਨੂੰ ਦੇਣ ਦਾ ਵਾਅਦਾ ਕਰ ਲਿਆ ਸੀ | ਮੁਦਈ ਰਾਕੇਸ਼ ਕੁਮਾਰ ਵੱਲੋਂ ਇਸ ਗੱਲਬਾਤ ਦੀ ਰਿਕਾਰਡਿੰਗ ਕਰ ਲਈ ਸੀ ਅਤੇ ਇਸ ਸਬੰਧੀ ਸ਼ਿਕਾਇਤ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਪਾਸ ਕਰ ਦਿਤੀ ਗਈ |
ਸ਼ਿਕਾਇਤ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਯੁਨਿਟ ਬਠਿੰਡਾ ਦੀ ਟੀਮ ਨੇ ਦੋਸ਼ੀ ਥਾਣੇਦਾਰ ਬਲਜੀਤਪਾਲ ਥਾਣਾ ਮੋੜ, ਜਿਲ੍ਹਾ ਬਠਿੰਡਾ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ 30,000 ਰੁਪਏ ਰਿਸ਼ਵਤ ਲੈਦਿੰਆ ਗਿ੍ਫ਼ਤਾਰ ਕਰ ਲਿਆ, ਇਸ ਉਪਰੰਤ ਦੋਸ਼ੀ ਉਕਤ ਦੀ ਜਾਮਾਤਲਾਸ਼ੀ ਸਮੇਂ ਅੱਜ ਸਵੇਰੇ ਦਿੱਤੇ ਗਏ 20,000/—ਰੁਪੈ ਦੋਸ਼ੀ ਥਾਣੇਦਾਰ ਬਲਜੀਤਪਾਲ ਦੀ ਕੋਟ ਦੀ ਜੇਬ ਵਿਚੋਂ  ਬਰਾਮਦ ਕੀਤੇ ਗਏ | ਇਸ ਸਬੰਧੀ ਉਕਤ ਦੋਸ਼ੀ ਵਿਰੁਧ ਭਿ੍ਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਿਖੇ ਮੁਕੱਦਮਾਂ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ |
ਇਸ ਖ਼ਬਰ ਨਾਲ ਸਬੰਧਤ ਫੋਟੋ 28-ਬੀਟੀਆਈ-1 ਵਿਚ ਭੇਜੀ ਜਾ ਰਹੀ ਹੈ |

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement