ਰਾਜਪਾਲ ਨੂੰ ਮਿਲੀ Rape ਪੀੜਤਾ, 'AIG ਕਪੂਰ ਨੇ ਜ਼ਬਰਦਸਤੀ ਸਬੰਧ ਬਣਾਏ ਫਿਰ ਕਰਵਾਇਆ ਗਰਭਪਾਤ'
Published : Dec 30, 2022, 6:23 pm IST
Updated : Dec 30, 2022, 6:23 pm IST
SHARE ARTICLE
Rape victim met by the Governor, 'AIG Kapoor had a forced relationship then got an abortion'
Rape victim met by the Governor, 'AIG Kapoor had a forced relationship then got an abortion'

ਪੀੜਤਾ ਨੇ ਦੱਸਿਆ ਕਿ ਏਆਈਜੀ ਕਪੂਰ ਨੇ ਆਪਣੇ ਘਰ 10 ਕਰੋੜ ਰੁਪਏ ਰੱਖੇ ਹੋਏ ਸਨ

 

ਚੰਡੀਗੜ੍ਹ - ਪੰਜਾਬ ਦੇ ਆਈਏਜੀ ਆਸ਼ੀਸ਼ ਕਪੂਰ 'ਤੇ ਪੁਲਿਸ ਕਸਟੱਡੀ ਵਿਚ ਬਲਾਤਕਾਰ ਦੇ ਦੋਸ਼ ਲਗਾਉਣ ਵਾਲੀ ਮਹਿਲਾ ਅੱਜ ਰਾਜਪਾਲ ਬਨਵਾਰੀ ਪੁਰੋਹਿਤ ਨੂੰ ਮਿਲੀ। ਪੀੜਤਾ ਨੇ ਦੱਸਿਆ ਕਿ ਆਸ਼ੀਸ਼ ਕਪੂਰ ਨੇ ਪਹਿਲਾਂ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਇਸ ਤੋਂ ਬਾਅਦ ਵੀ ਦੋਵਾਂ ਵਿਚਾਲੇ ਰਿਸ਼ਤਾ ਰਿਹਾ ਪਰ ਜਦੋਂ ਉਹ ਗਰਭਵਤੀ ਹੋ ਗਈ ਤਾਂ ਕਪੂਰ ਨੇ ਉਸ ਦਾ ਗਰਭਪਾਤ ਕਰਵਾ ਦਿੱਤਾ। 

ਪੀੜਤਾ ਨੇ ਦੱਸਿਆ ਕਿ ਏਆਈਜੀ ਕਪੂਰ ਨੇ ਆਪਣੇ ਘਰ 10 ਕਰੋੜ ਰੁਪਏ ਰੱਖੇ ਹੋਏ ਸਨ। ਪੀੜਤ ਨੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਦੀ ਪੁਰਾਣੀ ਟੀਮ ਤੋਂ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ, ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਪੀੜਤਾਂ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ 5 ਸਾਲਾਂ ਵਿਚ ਸਿਰਫ਼ ਇੱਕ ਕੇਸ ਦਰਜ ਕੀਤਾ ਹੈ ਪਰ ਇਸ ਮਾਮਲੇ ਵਿਚ ਵੀ ਬਣਦੀ ਕਾਰਵਾਈ ਨਹੀਂ ਕੀਤੀ ਗਈ। ਪੀੜਤ ਨੇ ਦੱਸਿਆ ਕਿ ਇਨਸਾਫ਼ ਨਾ ਮਿਲਣ 'ਤੇ ਉਸ ਨੇ ਪੰਜਾਬ ਦੇ ਰਾਜਪਾਲ ਨੂੰ ਈ-ਮੇਲ ਕਰਕੇ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਰਾਜਪਾਲ ਨੇ ਉਨ੍ਹਾਂ ਨੂੰ ਮੁਲਾਕਾਤ ਦਾ ਸਮਾਂ ਦਿੱਤਾ।  

ਹਾਲ ਹੀ 'ਚ ਪੰਜਾਬ ਦੇ ਰਾਜਪਾਲ ਨੇ ਪੀੜਤਾ ਦੀ ਸ਼ਿਕਾਇਤ 'ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਪੱਤਰ ਲਿਖਿਆ ਸੀ। ਉਸ ਨੇ ਮਾਮਲੇ 'ਚ ਵੀਡੀਓ ਕਲਿੱਪ ਦੇ ਹਵਾਲੇ ਨਾਲ ਸ਼ਿਕਾਇਤ 'ਤੇ ਕੋਈ ਸਖ਼ਤ ਕਾਰਵਾਈ ਨਾ ਕੀਤੇ ਜਾਣ ਤੋਂ ਖੁਦ ਨੂੰ ਨਿਰਾਸ਼ ਦੱਸਿਆ। ਨਾਲ ਹੀ ਸੀਐਮ ਮਾਨ ਨੂੰ ਮਾਮਲੇ ਦੇ ਤੱਥਾਂ ਦੀ ਘੋਖ ਕਰਨ ਲਈ ਕਿਹਾ ਗਿਆ ਸੀ। 

ਮੰਨਿਆ ਜਾ ਰਿਹਾ ਹੈ ਕਿ ਇਸ ਕਾਰਨ ਅੱਜ ਰਾਜਪਾਲ ਨੇ ਖ਼ੁਦ ਪੀੜਤ ਦੀ ਸੁਣਵਾਈ ਕੀਤੀ। ਰਾਜਪਾਲ ਵੱਲੋਂ ਸੀਐੱਮ ਮਾਨ ਨੂੰ ਭੇਜਿਆ ਗਿਆ ਪੱਤਰ ਪੰਜਾਬ ਕੇਡਰ ਦੇ ਆਈਪੀਐਸ ਕੁਲਦੀਪ ਚਾਹਲ ਅਤੇ ਚੰਡੀਗੜ੍ਹ ਦੇ ਸਾਬਕਾ ਐਸਐਸਪੀ ਨੂੰ ਵੀ ਭੇਜਿਆ ਗਿਆ। ਗੌਰਤਲਾਬ ਹੈ ਕਿ ਮੁਲਜ਼ਮ ਏਆਈਜੀ ਆਸ਼ੀਸ਼ ਕਪੂਰ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਗ੍ਰਿਫ਼ਤਾਰ ਕਰ ਲਿਆ ਹੈ। ਫਿਲਹਾਲ ਉਹ ਜੇਲ੍ਹ ਵਿੱਚ ਬੰਦ ਹੈ। ਆਸ਼ੀਸ਼ ਕਪੂਰ ਪੰਜਾਬ ਵਿਜੀਲੈਂਸ ਵਿੱਚ ਐਸਪੀ ਵਜੋਂ ਕੰਮ ਕਰਦੇ ਹੋਏ ਪੰਜਾਬ ਵਿਚ ਕਰੋੜਾਂ ਰੁਪਏ ਦੇ ਸਿੰਚਾਈ ਘੁਟਾਲੇ ਦੇ ਜਾਂਚ ਅਧਿਕਾਰੀ ਵੀ ਰਹਿ ਚੁੱਕੇ ਹਨ।

SHARE ARTICLE

ਏਜੰਸੀ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement