Arvind Kejriwal: ਪੰਜਾਬ ਤੋਂ 10 ਦਿਨਾਂ ਦੇ ਵਿਪਾਸਨਾ ਸੈਸ਼ਨ ਤੋਂ ਬਾਅਦ ਦਿੱਲੀ ਪਰਤੇ ਕੇਜਰੀਵਾਲ
Published : Dec 30, 2023, 6:36 pm IST
Updated : Dec 30, 2023, 6:36 pm IST
SHARE ARTICLE
Arvind Kejriwal
Arvind Kejriwal

ਅਥਾਹ ਸ਼ਾਂਤੀ ਮਿਲਦੀ ਹੈ ਧਿਆਨ ਲਗਾਉਣ ਨਾਲ, ਨਵੀਂ ਊਰਜਾ ਨਾਲ ਲੋਕਾਂ ਦੀ ਸੇਵਾ ਸ਼ੁਰੂ ਕਰਾਂਗੇ : ਕੇਜਰੀਵਾਲ

ਨਵੀਂ ਦਿੱਲੀ/ਹੁਸ਼ਿਆਰਪੁਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਨਿਚਰਵਾਰ ਨੂੰ ਕਿਹਾ ਕਿ ਉਹ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਅਪਣਾ 10 ਦਿਨਾਂ ਵਿਪਾਸਨਾ ਧਿਆਨ ਸੈਸ਼ਨ ਪੂਰਾ ਕਰਨ ਤੋਂ ਬਾਅਦ ਕੌਮੀ ਰਾਜਧਾਨੀ ਵਾਪਸ ਆ ਗਏ ਹਨ ਅਤੇ ਮੁੜ ਲੋਕਾਂ ਦੀ ਸੇਵਾ ਸ਼ੁਰੂ ਕਰਨਗੇ। ਕੇਜਰੀਵਾਲ ਨੂੰ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾਂ ਕਰਨ) ਦੇ ਮਾਮਲੇ ’ਚ ਪੁੱਛ-ਪੜਤਾਲ ਲਈ 3 ਜਨਵਰੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਸਾਹਮਣੇ ਪੇਸ਼ ਹੋਣਾ ਹੈ। 

ਦਿੱਲੀ ਦੇ ਮੁੱਖ ਮੰਤਰੀ ਨੇ 20 ਦਸੰਬਰ ਨੂੰ ਹੁਸ਼ਿਆਰਪੁਰ ਤੋਂ ਕਰੀਬ 11 ਕਿਲੋਮੀਟਰ ਦੂਰ ਆਨੰਦਗੜ੍ਹ ’ਚ ਧਮ ਧਜ ਵਿਪਾਸਨਾ ਕੇਂਦਰ (ਡੀ.ਡੀ.ਵੀ.ਸੀ.) ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਇਕ ਪੋਸਟ ’ਚ ਕਿਹਾ, ‘‘10 ਦਿਨਾਂ ਦੀ ਵਿਪਾਸਨਾ ਸਾਧਨ ਤੋਂ ਬਾਅਦ ਅੱਜ ਵਾਪਸ ਪਰਤਿਆ। ਇਹ ਸਾਧਨਾ ਅਥਾਹ ਸ਼ਾਂਤੀ ਲਿਆਉਂਦੀ ਹੈ। ਅੱਜ ਤੋਂ ਅਸੀਂ ਫਿਰ ਤੋਂ ਨਵੀਂ ਊਰਜਾ ਨਾਲ ਲੋਕਾਂ ਦੀ ਸੇਵਾ ਸ਼ੁਰੂ ਕਰਾਂਗੇ। ਹਰ ਕੋਈ ਖੁਸ਼ ਰਹੇ।’’

ਧਿਆਨ ਕੇਂਦਰ ਛੱਡਣ ਤੋਂ ਪਹਿਲਾਂ ਕੇਜਰੀਵਾਲ ਨੂੰ ਡੀ.ਡੀ.ਵੀ.ਸੀ. ਟਰੱਸਟੀ ਗੌਤਮ ਲਾਲ ਨੇ ਸਨਮਾਨਿਤ ਕੀਤਾ। ਇਹ ਪਹਿਲੀ ਵਾਰ ਸੀ ਜਦੋਂ ਕੇਜਰੀਵਾਲ ਨੇ ਪੰਜਾਬ ’ਚ ਵਿਪਾਸਨਾ ਦਾ ਅਭਿਆਸ ਕੀਤਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਜੈਪੁਰ, ਨਾਗਪੁਰ, ਧਰਮਕੋਟ ਅਤੇ ਬੈਂਗਲੁਰੂ ’ਚ ਇਹ ਅਭਿਆਸ ਕੀਤਾ ਸੀ। ਵਿਪਾਸਨਾ ਸਵੈ-ਨਿਰੀਖਣ ਵਲੋਂ ਸਵੈ-ਤਬਦੀਲੀ ਲਈ ਧਿਆਨ ਦੀ ਇਕ ਪ੍ਰਾਚੀਨ ਭਾਰਤੀ ਵਿਧੀ ਹੈ, ਜਿਸ ’ਚ ਮਨ ਅਤੇ ਸਰੀਰ ਦੇ ਵਿਚਕਾਰ ਡੂੰਘੇ ਅੰਤਰ-ਸੰਬੰਧ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। 

ਮੈਡੀਟੇਸ਼ਨ ਦੌਰਾਨ ਕੇਜਰੀਵਾਲ ਨੂੰ ਕੇਂਦਰ ਦੇ ਨਿਯਮਾਂ ਦੀ ਪਾਲਣਾ ਕਰਨੀ ਪਈ, ਜਿਸ ’ਚ ਮੋਬਾਈਲ ਫੋਨ, ਇੰਟਰਨੈੱਟ, ਟੈਲੀਵਿਜ਼ਨ ਅਤੇ ਅਖਬਾਰਾਂ ਦੀ ਵਰਤੋਂ ਤੋਂ ਪਰਹੇਜ਼ ਕਰਨਾ ਸ਼ਾਮਲ ਸੀ। ਡੀ.ਡੀ.ਵੀ.ਸੀ. ਦੇ ਇਕ ਬੁਲਾਰੇ ਨੇ ਕਿਹਾ ਕਿ ਉਸ ਦੀ ਰੋਜ਼ਾਨਾ ਦੀ ਰੁਟੀਨ ਸਵੇਰੇ 4 ਵਜੇ ਸ਼ੁਰੂ ਹੁੰਦੀ ਸੀ ਅਤੇ ਰਾਤ 9:30 ਵਜੇ ਖਤਮ ਹੁੰਦੀ ਸੀ। ਇਸ ਦੌਰਾਨ ਉਹ ਸਾਧਾਰਨ ਖਾਣਾ ਖਾਂਦੇ ਸਨ ਅਤੇ ਦੁਪਹਿਰ ਤੋਂ ਬਾਅਦ ਉਨ੍ਹਾਂ ਨੂੰ ਖਾਣ ਦੀ ਇਜਾਜ਼ਤ ਨਹੀਂ ਸੀ। 

(For more news apart from Arvind kejriwal , stay tuned to Rozana Spokesman)

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement