ਨਾਬਾਲਗ ਨੂੰ ਸ਼ਰਾਬ ਪਰੋਸਣ ’ਤੇ ਹੋਵੇਗਾ ਪਰਚਾ ਦਰਜ
ਲੁਧਿਆਣਾ: ਨਵੇਂ ਸਾਲ ਦੇ ਮੌਕੇ ਤੇ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਢਾਬਿਆਂ, ਰੈਸਟੋਰੈਂਟਾਂ ਅਤੇ ਬਾਰ ਸੰਚਾਲਕਾਂ ਨੂੰ ਸ਼ਰਾਬ ਵੇਚਣ ਨੂੰ ਲੈ ਕੇ ਸਖਤ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੌਰਾਨ ਨਾਬਾਲਿਗ ਨੂੰ ਸ਼ਰਾਬ ਪਰੋਸਣ ਦੀ ਸਖ਼ਤ ਮਨਾਹੀ ਕੀਤੀ ਗਈ ਹੈ ਅਤੇ ਉਮਰ ਦੀ ਪੁਸ਼ਟੀ ਕਰਨ ਲਈ ਉਸਦਾ ਪਛਾਣ ਪੱਤਰ ਜਾਂਚਿਆ ਜਾ ਸਕਦਾ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਕੇਸ ਦਰਜ ਕੀਤਾ ਜਾਵੇਗਾ।
ਡੀਸੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਬੀਤੇ ਸਮੇਂ ਦੌਰਾਨ ਵਾਪਰੀਆਂ ਦੁਰਘਟਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਇਸ ਦੌਰਾਨ ਅਦੇਸ਼ਾਂ ਦਾ ਉਲੰਘਣ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧ ਵਿੱਚ ਸੰਬੰਧਿਤ ਐਸਡੀਐਮ ਦੀ ਅਗਵਾਈ ਹੇਠ ਇਸ ਟੀਮ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਪੁਲਿਸ ਤੋਂ ਇਲਾਵਾ ਐਕਸਾਈਜ਼ ਅਤੇ ਫੂਡ ਸੈਕਟਰੀ ਵਿਭਾਗ ਦੇ ਅਫਸਰ ਵੀ ਮੌਜੂਦ ਰਹਿਣਗੇ। ਇਸੇ ਤਰ੍ਹਾਂ, ਕਿਸੇ ਵੀ ਤਰ੍ਹਾਂ ਦੇ ਆਯੋਜਨ ਸਬੰਧੀ ਪਹਿਲਾਂ ਪ੍ਰਸ਼ਾਸਨ ਤੋਂ ਇਜਾਜ਼ਤ ਲੈਣੀ ਜਰੂਰੀ ਹੋਵੇਗੀ।
